ਪਟਿਆਲਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਸਾਹਮਣੇ ਬਾਰਾਂਦਰੀ ਵਿੱਚ ਹੋਈ ਜਿੱਥੇ ਪੰਜਾਬ ਭਰ ਚੋਂ 500 ਤੋਂ ਜਿਆਦਾ ਸੰਖਿਆ ‘ਚ ਪਹੁੰਚੇ ਸਹਾਇਕ ਲਾਈਨਮੈਨਾਂ ਨੇ ਬਲਕੌਰ ਸਿੰਘ ਮਾਨ ਨੂੰ ਕਨਵੀਨਰ ਦੇ ਅਹੁਦੇ ਤੋਂ ਮੁਕਤ ਕਰਦਿਆਂ ਨਾਅਰਿਆਂ ਦੀ ਗੂੰਜ ਵਿੱਚ ਪੰਜਾਬ ਦੀ ਨਵੀਂ ਕਮੇਟੀ ਦੀ ਚੋਣ ਕੀਤੀ। ਨਵੀਂ ਚੁਣੀ ਕਮੇਟੀ ਦਾ ਸਰਬਸੰਮਤੀ ਨਾਲ ਹਰਪ੍ਰੀਤ ਸਿੰਘ ਖਾਲਸਾ ਕਨਵੀਨਰ, ਭੋਲਾ ਸਿੰਘ ਗੱਗੜਪੁਰ ਕੋ-ਕਨਵੀਨਰ, ਸੁਰਿੰਦਰ ਸਿੰਘ ਧਰਾਗਵਾਲਾ ਜਨਰਲ ਸਕੱਤਰ, ਰਜਿੰਦਰ ਸਿੰਘ ਗੁਰਦਾਸਪੁਰ ਸਕੱਤਰ, ਪਰਨਾਮ ਸਿੰਘ ਖਾਰਾ ਖਜ਼ਾਨਚੀ, ਸੋਮਾ ਸਿੰਘ ਭੜੋ ਮੁੱਖ ਸਲਾਹਕਾਰ, ਗੁਰਪ੍ਰੀਤ ਸਿੰਘ ਮਹਿਦੂਦਾਂ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਪਟਿਆਲਾ ਸਹਾਇਕ ਪ੍ਰੈਸ ਸਕੱਤਰ, ਸੁਖਬੀਰ ਸਿੰਘ ਬਰਨਾਲਾ ਤੇ ਮਹੇਸ਼ ਕੁਮਾਰ ਨੂੰ ਸਲਾਹਕਾਰ, ਹਰਪਾਲ ਸਿੰਘ, ਸੁਰਿੰਦਰ ਸਿੰਘ ਸਰਪੰਚ, ਜਸਪਾਲ ਸਿੰਘ ਬਿੱਟੂ, ਰਾਜੀਵ ਮਾਲੀਆ, ਜੋਗਿੰਦਰ ਕੁਮਾਰ ਅਤੇ ਬਲਵਿੰਦਰ ਸਿੰਘ ਅਮਲੋਹ ਮੈਂਬਰ ਚੁਣੇ ਗਏ। ਕਮੇਟੀ ਨੂੰ ਸੇਵਾਵਾਂ ਦੇਣ ਵਾਲੇ ਹੋਰ ਸਾਥੀਆਂ ਨੂੰ ਇਸ ਦਾ ਹਿੱਸਾ ਬਣਾਉਣ ਦੀ ਗੱਲ ਵੀ ਆਖੀ ਗਈ। ਕਮੇਟੀ ਦੀ ਨਵੀਂ ਚੋਣ ਤੋਂ ਪਹਿਲਾਂ ਮੁਲਾਜਮਾਂ ਦੀਆਂ ਤਨਖਾਹਾਂ ਅਤੇ 25 ਸਾਥੀਆਂ ‘ਤੇ ਦਰਜ ਪਰਚੇ ਰੱਦ ਕਰਵਾ ਬਹਾਲੀ ਕਰਵਾਉਣ ਸਬੰਧੀ ਵਿਚਾਰਾਂ ਹੋਈਆਂ ਜਿਸ ਉਪਰੰਤ ਮੁੱਖ ਬਿਜਲੀ ਅੱਗੇ ਪਹੁੰਚ ਕੇ ਬਿਜਲੀ ਨਿਗਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਨਾਮ ਤੇ ਆਈ ਆਰ ਰਣਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਨੂੰ ਲਿਖਤੀ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਭਰ ਚੋਂ ਵੱਡੀ ਗਿਣਤੀ ਵਿੱਚ ਪੁੱਜੇ ਸਹਾਇਕ ਲਾਈਨਮੈਨਾਂ ਨੇ ਬਲਕੌਰ ਸਿੰਘ ਮਾਨ ਨੂੰ ਕਨਵੀਨਰ ਅਤੇ ਹਿਤੇਸ਼ ਕੁਮਾਰ ਨੂੰ ਕੋ ਕਨਵੀਨਰ ਸਮੇਤ ਕੁਝ ਹੋਰਾਂ ਨੂੰ ਅਹੁਦਾ ਮੁਕਤ ਕੀਤਾ ਹੈ। ਨਵ ਨਿਯੁਕਤ ਕਨਵੀਨਰ ਹਰਪ੍ਰੀਤ ਸਿੰਘ ਖਾਲਸਾ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਧਰਾਗਵਾਲਾ ਨੇ ਅਗਲੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸੀਆਰਏ 295/19 ਤਹਿਤ ਭਰਤੀ ਹੋਏ, ਰਹਿੰਦੇ ਸਾਥੀਆਂ ਦੀਆਂ ਤਨਖਾਹਾਂ ਜਲਦ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਦਰਜ ਪਰਚੇ ਰੱਦ ਨਾ ਕੀਤੇ ਤਾਂ ਅਸੀਂ ਤਿੱਖਾ ਸੰਘਰਸ਼ ਉਲੀਕਣ ਤੋਂ ਗੁਰੇਜ ਨਹੀਂ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly