ਨਵੀਂ ਦਿੱਲੀ (ਸਮਾਜ ਵੀਕਲੀ):ਇੰਡੈਕਸ ਪ੍ਰੋਵਾਈਡਰ ਐੱਮਐੱਸਸੀਆਈ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਗਲਤ ਤਰੀਕੇ ਨਾਲ ਵਧਾਏ ਜਾਣ ਦੇ ਦੋਸ਼ ਲਗਾਉਣ ਵਾਲੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਨੂੰ ਲੈ ਕੇ ਗਰੁੱਪ ਦੀਆਂ ਸਕਿਉਰਿਟੀਜ਼ ਤੋਂ ਫੀਡਬੈਕ ਮੰਗਿਆ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਉਹ ਇਸ ਮਾਮਲੇ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਮੌਜੂਦਾ ਸਮੇਂ ’ਚ ਅਡਾਨੀ ਗਰੁੱਪ ਨਾਲ ਜੁੜੀਆਂ ਅੱਠ ਕੰਪਨੀਆਂ ਐੱਮਐੱਸਸੀਆਈ ਸਟੈਂਡਰਡ ਇੰਡੈਕਸ ਦਾ ਹਿੱਸਾ ਹਨ। ਜੇਕਰ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਬਾਰੇ ਕੋਈ ਮਾੜੀ ਫੀਡਬੈਕ ਮਿਲਦੀ ਹੈ ਤਾਂ ਉਸ ਦੀ ਰੇਟਿੰਗ ਘਟਾਈ ਜਾ ਸਕਦੀ ਹੈ ਜਾਂ ਇੰਡੈਕਸ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ। ਇਸ ਕਦਮ ਨਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਹੋਰ ਤੇਜ਼ ਹੋ ਸਕਦੀ ਹੈ।