“ਮ੍ਰਿਗ ਚਾਲ ਕਬਿੱਤ ਛੰਦ “

ਗੁਰਿੰਦਰ ਸਿੰਘ ਸੰਧੂਆਂ।

(ਸਮਾਜ ਵੀਕਲੀ)

ਮੁੱਢ ਤੋਂ ਵਿਧਾਨ ਜਿਹੜਾ ਅੌਰਤਾਂ ਲਈ ਬਣਿਆ
ਛੱਡਕੇ ਹੀ ਜਾਣਾ ਪੈਂਦਾ ਬਾਪੂ ਦਾ ਦੁਆਰ ਜੀ।
ਤਨ ਵਾਲੇ ਟੁਕੜੇ ਨੂੰ ਭੇਜਦੇ ਵਿਆਹ ਕੇ ਜਦੋਂ
ਕੰਬਦਾ ਸਰੀਰ ਉਦੋਂ ਜੈਸੇ ਟੁੱਟੇ ਤਾਰ ਜੀ।
ਧੱਕ ਧੱਕ ਸੀਨਾ ਕਰੇ ਛੱਡਕੇ ਦੁਆਰ ਤੁਰੇ
ਭੁੱਬਾਂ ਮਾਰ ਰੋਵੇ ਉਦੋਂ ਅੱਲੜ ਮੁਟਿਆਰ ਜੀ।
ਜੁਗਿ ਜੁਗਿ ਜੀਉਣ ਧੀਆਂ ਜੱਗ ਉੱਤੇ ਸਦਾ ਵੀਰੋ,
ਪਵੇ ਨਾ ਭਰਾਵੋ ਕੋਈ ਇੰਨਾਂ ਉੱਤੇ ਮਾਰ ਜੀ।
ਫੁੱਲਾਂ ਵਾਲੇ ਝੋਲੇ ਵਿੱਚ,ਜਦੋਂ ਹੈ ਸੰਧਾਰਾ ਆਉੰਦਾ,
ਭਰਿਆਂ ਹੁੰਦਾ ਹੈ ਵਿੱਚ,ਬਾਪੂ ਦਾ ਪਿਆਰ ਜੀ।
ਬੇਬੇ ਜੀ ਫੜਾਵੇ ਝੋਲਾ ਜਦੋਂ ਜਾਕੇ ਲਾਡਲੀ ਨੂੰ,
ਤਨ ਮਨ ਖਿੱੜ ਜਾਵੇਂ ਕਰਕੇ ਦੀਦਾਰ ਜੀ।
ਚਾਹ ਪਾਣੀ ਦੇਕੇ ਜਦੋਂ ਕੋਲ ਆ ਬੈਠਦੀ ਉਹ
ਸਾਰਿਆਂ ਜੀਆਂ ਦੀ ਲੈਂਦੀ ਬੇਬੇ ਕੋਲੋ ਸਾਰ ਜੀ।
ਸ਼ਰਧਾ ਦੇ ਨਾਲ ਜਿਹੜੇ ,ਕਰਦੇ ਨੇ ਦਾਨ ਭਾਈ ,
ਆਂਵਦੀ ਨਾ ਤੋਟ ਕਦੇ, ਉਹਨੂੰ ਸੰਸਾਰ ਜੀ।
ਸਾਉਣ ਦੇ ਮਹੀਨੇ ਜਦੋਂ ਪੀਪਾ ਲੈਕੇ ਬੇਬੇ ਜਾਂਦੀ
ਕਰਦੇ ਨੇ ਪੂਰੀ ਸੇਵਾ ਨਾਲੇ ਸਤਿਕਾਰ ਜੀ।
ਸਮੇਂ ਵਿੱਚੋਂ ਸਮਾ ਕੱਢ ਜਾਂਵਦੇ ਮਿਲਣ ਲੋਕੀ
ਖੁਸ਼ੀ ਗਮੀ ਹੋਵੇ ਭਾਵੇਂ ਕੋਈ ਤਿਉਹਾਰ ਜੀ।
ਆਪਣੇ ਲਈ ਤਾ ਕੁੱਝ ਮੰਗਦੀਆਂ ਨਹੀਂ ਧੀਆਂ
ਵੱਖਰੀ ਤਸੀਰ ਵੇਖੋ ਬਖਸ਼ੀ ਦਤਾਰ ਜੀ।
ਖੁਸ਼ੀ ਖੁਸ਼ੀ ਵੱਸਦੀਆਂ ਰਹਿਣ ਧੀਆਂ ਜੱਗ ਉੱਤੇ,
ਹੱਥ ਜੋੜ ਅਰਦਾਸ ਮੇਰੀ ਕਰਤਾਰ ਜੀ।
ਇੱਕੋ ਘਰ ਕੱਠੇ ਰਹਿਕੇ ਖੇਡੀਆਂ ਭਰਾਵਾਂ ਸੰਗ
ਲੱਭਣੀ ਨਾ ਕਿੱਤੋ ਅੈਸੀ ਮੰਸਤ ਬਹਾਰ ਜੀ
ਧੀਆਂ ‘ਤੇ ਪੁੱਤਰ ਭਾਈ ਕਿਰਪਾ ਦਤਾਰ ਵਾਲੀ
ਓਹਦਿਆਂ ਰੰਗਾਂ ਤੋਂ ਜਾਈਏ ਸਦਾ ਬਲਿਹਾਰ ਜੀ।
ਉੱਤਮ ਪਰਾਣੀ ਜਾਣੋ ਧੀਆਂ ਨੂੰ ਪੜ੍ਹਾਵੇ ਜਿਹੜਾ
ਸਮੇਂ ਨਾਲ ਵਿੱਦਿਆ ਦੇ ਅੱਖਰ ਵੀ ਚਾਰ ਜੀ।
ਚੰਮ ਨੂੰ ਨਾ ਪੁੱਛੇ ਕੋਈ  ਕੰਮ ਦੀ ਕਦਰ ਪੈਂਦੀ
ਸੰਧੂਆਂ ਤੂੰ ਘੁੰਮੀ ਭਾਵੇਂ ਸਾਰ ਹੀ ਸੰਸਾਰ ਜੀ।
ਗੁਰਿੰਦਰ ਸਿੰਘ ਸੰਧੂਆਂ। 
ਤਹਿ ਸ੍ਰੀ ਚਮਕੌਰ ਸਾਹਿਬ ਰੂਪਨਗਰ 
94630 27466

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਤੀਨਾਮਾ/ ਬੇਸੁਰੀ ਕਵਿਤਾ 
Next articleਕਵਿਤਾ