
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਆਮ ਆਦਮੀ ਪਾਰਟੀ ਵਲੋਂ ਬੀਤੇ ਦਿਨੀਂ ਸ੍ਰੀ ਪਵਨ ਕੁਮਾਰ ਟੀਨੂੰ ਨੂੰ ਪੰਜਾਬ ਐਗਰੀਕਲਚਰ ਫਾਈਨਾਂਸ ਬੈਂਕ ਦਾ ਚੇਅਰਮੈਨ ਤੇ ਪਰਦੀਪ ਦੁੱਗਲ ਨੂੰ ਜਿਲਾ ਜਲੰਧਰ (ਦਿਹਾਤੀ) ਦਾ ਪ੍ਰਧਾਨ ਲਗਾਇਆ ਗਿਆ ਸੀ | ਇਸ ਸੰਬੰਧ ‘ਚ ਅੱਪਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਜਤਿੰਦਰ ਸਿੰਘ ਕਾਲਾ ਵਾਈਸ ਚੇਅਰਮੈਨ ਜਿਲਾ ਜਲੰਧਰ (ਦਿਹਾਤੀ) ਯੂਥ ਵਿੰਗ ਨੇ ਜਿੱਥੇ ਪਾਰਟੀ ਹਾਈਕਮਾਂਡ ਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ, ਉੱਥੇ ਹੀ ਦੋਵਾਂ ਆਗੂਆਂ ਨੂੰ ਇਸ ਵੱਡੀ ਜਿੰਮੇਵਾਰੀ ਮਿਲਣ ‘ਤੇ ਮੁਬਕਬਾਦ ਦਿੱਤੀ | ਉਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਕਾਮ ‘ਤੇ ਪਹੁੰਚਣਾ ਸ੍ਰੀ ਪਵ ਕੁਮਾਰ ਟੀਨੂੰ ਤੇ ਪਰਦੀਪ ਦੁੱਗਲ ਜੀ ਦੀ ਮਿਹਨ, ਲਗਨ ਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਨਤੀਜਾ ਹੈ | ਉਨਾਂ ਕਾਮਨਾ ਕੀਤੀ ਕਿ ਇਹ ਦੋਵੇਂ ਆਗੂ ਅੱਗੇ ਵੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਂਦੇ ਰਹਿਣਗੇ ਤੇ ਭਵਿੱਖ ‘ਚ ਹੋਰ ਉਚੇਰਾ ਮੁਕਾਮ ਹਾਸਲ ਕਰਨਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



