ਕਪੂਰਥਲਾ, (ਕੌੜਾ)- ਸ਼੍ਰੀ ਮੰਜੁਲ ਮਾਥੁਰ ਨੇ 27.05.2024 ਨੂੰ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇੰਡੀਅਨ ਰੇਲਵੇ ਸਰਵਿਸ ਆਫ਼ ਇੰਜੀਨੀਅਰਸ ਦੇ 1988 ਬੈਚ ਦੇ ਅਧਿਕਾਰੀ ਹਨ । ਉਹਨਾਂ ਨੇ ਰਾਜਸਥਾਨ ਦੀ ਜੋਧਪੁਰ ਯੂਨੀਵਰਸਿਟੀ ਤੋਂ ਬੀ.ਈ . (ਸਿਵਲ ਇੰਜੀਨੀਅਰਿੰਗ) ਅਤੇ ਆਈ.ਆਈ.ਟੀ. (ਮੁੰਬਈ) ਤੋਂ ਬ੍ਰਿਜ ਅਤੇ ਅਰਥਕਵੇਕ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ।
ਆਰ ਸੀ ਐਫ ਦੇ ਜਨਰਲ ਮੈਨੇਜਰ ਵਜੋਂ ਚਾਰਜ ਸੰਭਾਲਣ ਤੋਂ ਪਹਿਲਾਂ, ਸ਼੍ਰੀ ਮੰਜੁਲ ਮਾਥੁਰ ਉੱਤਰੀ ਮੱਧ ਰੇਲਵੇ, ਪ੍ਰਯਾਗਰਾਜ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਨਿਰਮਾਣ) ਵਜੋਂ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਪੱਛਮੀ ਰੇਲਵੇ, ਮੁੰਬਈ ਵਿੱਚ ਚੀਫ ਬ੍ਰਿਜ ਇੰਜੀਨੀਅਰ ਵਜੋਂ ਵੀ ਆਪਣੀਆਂ ਸੇਵਾਵਾਂ ਦਿਤੀਆਂ ਹਨ । ਸੀਬੀਈ/ਪੱਛਮ ਰੇਲਵੇ ਦੇ ਰੂਪ ਵਿੱਚ ਕਾਰਜਕਾਲ ਦੇ ਦੌਰਾਨ, ਮੁੰਬਈ ਉਪਨਗਰਾਂ ਦੇ ਵਿਸ਼ਾਲ ਘਣਤਾ ਵਾਲੇ ਅਤੇ ਸਘਨ ਆਬਾਦੀ ਵਾਲੇ ਨੈੱਟਵਰਕ ‘ਤੇ 105 ਓਵਰਹੇਡ ਢਾਂਚਿਆਂ ਦੀ ਸੁਰੱਖਿਆ ਸੰਪਾਦਨ ਅਤੇ ਮੁੜ ਵਸੇਬਾ ਕੀਤਾ ਗਿਆ।
ਸ਼੍ਰੀ ਮਾਥੁਰ ਨੇ ਰਾਏਚੁਰ, ਨਾਂਦੇੜ ਅਤੇ ਹੋਰਨਾਂ ਥਾਵਾਂ ‘ਤੇ ਉਪ ਮੁੱਖ ਇੰਜੀਨੀਅਰ, ਦੱਖਣੀ ਮੱਧ ਰੇਲਵੇ ਵਿੱਚ ਮੁੱਖ ਜਨਰਲ ਇੰਜੀਨੀਅਰ ਅਤੇ ਪੂਰਬੀ ਸਮਰਪਿਤ ਮਾਲ ਭਾੜਾ ਕੋਰੀਡੋਰ ਪ੍ਰੋਜੈਕਟ ਵਿੱਚ ਗਰੁਪ ਜਨਰਲ ਮੈਨੇਜਰ ਵਜੋਂ ਵੀ ਕੰਮ ਕੀਤਾ ਹੈ।
ਸ਼੍ਰੀ ਮਾਥੁਰ ਕੋਲ ਰੇਲ ਨੈੱਟਵਰਕ ਦੇ ਨਿਰਮਾਣ, ਰੱਖ-ਰਖਾਅ ਅਤੇ ਸੰਚਾਲਨ ਦੇ ਖੇਤਰ ਵਿੱਚ 36 ਸਾਲਾਂ ਦਾ ਵਿਸ਼ਾਲ ਅਨੁਭਵ ਹੈ। ਉਹਨਾਂ ਨੇ ਵੱਖ-ਵੱਖ ਸਮਰੱਥਾਵਾਂ ਵਿੱਚ ਭਾਰਤੀ ਰੇਲਵੇ ਦੇ ਕਈ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ ਅਤੇ ਉਹਨਾਂ ਨੂੰ ਲਾਗੂ ਕਰਨ ਵਿਚ ਵੱਡਾ ਰੋਲ ਨਿਭਾਇਆ ਹੈ।
ਸ਼੍ਰੀ ਮਾਥੁਰ ਨੇ ਡੈਡੀਕੇਟਿਡ ਫਰੇਟ ਕੋਰੀਡੋਰ ਜੋ ਕਿ ਭਾਰਤੀ ਰੇਲਵੇ ਨਾਲ ਸਬੰਧਤ ਇੱਕ ਪੀ ਐੱਸ ਯੂ ਹੈ, ਦੀ ਯੋਜਨਾਬੰਦੀ, ਇੰਜੀਨੀਅਰਿੰਗ ਡਿਜ਼ਾਈਨ, ਭੂਮੀ ਗ੍ਰਹਿਣ, ਵਿੱਤੀ ਢਾਂਚੇ, ਨਿਰਮਾਣ ਨਿਗਰਾਨੀ ਅਤੇ ਕੰਟਰੈਕਟ ਵਰਕ ਆਦਿ ਦੇ ਵੱਖ-ਵੱਖ ਖੇਤਰਾਂ ‘ਤੇ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਪ੍ਰੋਜੈਕਟ ‘ਤੇ 7 ਸਾਲਾਂ ਲਈ ਵਿਸ਼ਵ ਬੈਂਕ ਦੇ ਨਾਲ ਮਿਲ ਕੇ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਕਾਨਪੁਰ-ਖੁਰਜਾ ਸੈਕਸ਼ਨ ਦੇ ਖੁਰਜਾ ਅਤੇ ਭਦਾਨ ਸਟੇਸ਼ਨਾਂ ਵਿਚਕਾਰ 200 ਕਿਲੋਮੀਟਰ ਸੈਕਸ਼ਨ ਨੂੰ ਪੂਰਾ ਕੀਤਾ ਗਿਆ ਅਤੇ ਇਲਾਹਾਬਾਦ ਵਿੱਚ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਆਪਰੇਸ਼ਨ ਕੰਟਰੋਲ ਸੈਂਟਰ ਬਣਾਇਆ ਗਿਆ ਸੀ। ਉੱਤਰ ਮੱਧ ਰੇਲਵੇ ਵਿੱਚ ਉਹਨਾਂ ਦੇ 1.5 ਸਾਲ ਦੇ ਕਾਰਜਕਾਲ ਦੌਰਾਨ 275 ਕਿਲੋਮੀਟਰ ਦਾ ਬੁਨਿਯਾਦੀ ਡਾੰਚਾ ਤਿਆਰ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly