ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ 2002 ਤੋਂ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾ ਰਹੇ ਸ੍ਰ: ਗੁਰਦਰਸ਼ਨ ਸਿੰਘ ਨੇ ਅੱਜ ਮੁੱਖ ਅਧਿਆਪਕ ਵਜੋਂ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ ਅਹੁਦਾ ਸੰਭਾਲਿਆ। ਉਹਨਾਂ ਦੇ ਅਹੁਦਾ ਸੰਭਾਲਣ ਸਮੇਂ ਪਿੰਡ ਖੇੜੀ ਦੀ ਪੰਚਾਇਤ ਸਰਪੰਚ ਰਘਵੀਰ ਸਿੰਘ,ਪੰਚ ਗੁਰਦਾਸ ਸਿੰਘ, ਪੰਚ ਸਤਨਾਮ ਸਿੰਘ, ਪੰਚ ਪਰਮਜੀਤ ਕੌਰ, ਪੰਚ ਵਰਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਸੁਰਿੰਦਰ ਕੌਰ, ਪ੍ਰਿੰਸੀਪਲ ਜਗਦੀਸ਼ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬੇਦਕਰ ਨਗਰ, ਸ਼੍ਰੀ ਵਿਵੇਕ ਮੌਂਗਾ ਮੁੱਖ ਅਧਿਆਪਕ ਸ.ਹ.ਸ. ਸਰਾਭਾ ਨਗਰ, ਬਲਜਿੰਦਰ ਸਿੰਘ ਮੁੱਖ ਅਧਿਆਪਕ ਦੋਲੋਂ ਕਲਾਂ, ਦਲਜੀਤ ਸਿੰਘ ਮੁੱਖ ਅਧਿਆਪਕ ਬੀਹਲਾ, ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ, ਸ਼੍ਰੀਮਤੀ ਕਵਿਤਾ ਟਾਕ ਅਤੇ ਸਕੂਲ ਦੇ ਸਮੁੱਚੇ ਸਟਾਫ਼ ਨੇ ਵਧਾਈਆਂ ਦਿੱਤੀਆਂ। ਸ੍ਰ: ਗੁਰਦਰਸ਼ਨ ਸਿੰਘ ਬਹੁਤ ਹੀ ਮਿਹਨਤੀ ਅਧਿਆਪਕ ਵਜੋਂ ਜਾਣੇ ਜਾਂਦੇ ਹਨ। ਇਹਨਾਂ ਦਾ ਪਹਿਲਾਂ ਵੀ ਸਕੂਲ ਲਈ ਕਾਫੀ ਯੋਗਦਾਨ ਹੈ । ਇਹਨਾਂ ਦੇ ਪੜ੍ਹਾਏ ਵਿਦਿਆਰਥੀ ਉੱਚੇ ਅਹੁਦਿਆਂ ਤੇ ਪਹੁੰਚੇ ਹੋਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj