(ਸਮਾਜ ਵੀਕਲੀ) ਸਾਡੀ ਰਹਿਤਲ ਦੇ ਵਿੱਸਰ ਰਹੇ ਮਿੱਠੇ ਪਿਆਰੇ ਸ਼ਬਦ ਜੋ ਸਾਡੇ ਬਜ਼ੁਰਗ ਬੋਲਦੇ ਹਨ। ਆਉਣ ਵਾਲ਼ੇ ਸਮੇਂ ਵਿੱਚ ਇਹ ਸ਼ਬਦ ਸਾਨੂੰ ਸੁਣਨ ਲਈ ਨਹੀਂ ਮਿਲ਼ਣਗੇ। ਬੋਲ-ਚਾਲ ਦੀ ਬੋਲੀ ਵਿੱਚ ਬੋਲੇ ਜਾਂਦੇ ਇਹ ਸ਼ਬਦ ਕਿਸੇ ਵੀ ਵਿਆਕਰਨਿਕ ਨਿਯਮਾਂ ਦੇ ਘੇਰੇ ਵਿੱਚ ਨਹੀਂ ਆਉਂਦੇ। ਸ਼ਹਿਰੀ ਜਵਾਕਾਂ ਨੂੰ ਤਾਂ ਇਹ ਸ਼ਬਦ ਓਪਰੇ ਲੱਗਣੇ ਹੀ ਹਨ, ਸਾਡੇ ਪਿੰਡਾਂ ਵਾਲ਼ੇ ਜਵਾਕਾਂ ਨੂੰ ਵੀ ਇਹ ਸਮਝ ਨਹੀਂ ਆਉਂਦੇ਼ ।ਆਓ ਇਹਨਾਂ ਸ਼ਬਦਾਂ ਨੂੰ ਜਾਣੀਏ…! — ਜਗਤਾਰ ਸਿੰਘ ਸੋਖੀ
ਓਪਰਾ – ਓਭੜ
ਅਖ਼ਬਾਰ – ਖਬਾਰ
ਅਚਾਰ – ਚਾਰ
ਅਦਰਕ – ਅਦਕਰ
ਅਫ਼ਰੀਕਾ – ਫਰੀਕਾ
ਅਮਰੀਕਾ – ਮਰੀਕਾ
ਅਮਰੂਦ – ਮਰੂਦ
ਅਰਾਮ – ਰਾਮ
ਆਟੋਮੈਟਿਕ – ਐਟਕਮੈਟਕ
ਇੰਗਲੈਂਡ – ਗਲੈਂਡ
ਇਤਫਾਕ – ਥਪਾਕ
ਇਤਬਾਰ – ਤਬਾਰ
ਸ਼ਹਿਰ – ਸ਼ੈਰ
ਸਕੂਟਰ – ਸਟੂਕਰ
ਸਰਪੰਚ – ਸਰਪਿੰਚ
ਸਟੇਸ਼ਨ – ਟੇਸ਼ਨ
ਸਤਿ ਸ੍ਰੀ ਅਕਾਲ – ਸਾਸਰੀ ਕਾਲ
ਸ਼ਲਗਮ – ਸ਼ਗਮਲ
ਸ਼ਾਇਦ – ਸ਼ੈਂਤ
ਸਾਈਕਲ – ਸੈਕਲ
ਸਿਆਹੀ – ਸ਼ਾਈ
ਸ਼ਿਮਲਾ – ਛਿਮਲਾ
ਸੁਸਾਇਟੀ – ਸਕੈਟੀ/ ਸਟੈਟੀ
ਸੇਬ – ਸਿਉ
ਸੈਕਟਰੀ – ਸਕੱਟਰੀ
ਹੈਲੀਕਾਪਟਰ – ਹੈਲੀਕਵਾਟਰ
ਕਹੀ – ਕਈ
ਕਪਾਹ – ਪਕਾਹ
ਕਬੂਤਰ – ਕਲਬੂਤਰ
ਕਾਗਜ਼ – ਕਾਗਤ
ਕੁਦਰਤੀ – ਕੁਜਰਤੀ
ਕੁਰਸੀ- ਖੁਰਸੀ।
ਕੋਸ਼ਸ਼ – ਕੋਸ਼ਟ
ਕੰਡਕਟਰ – ਕਨੈਕਟਰ/ਕਲੀਂਡਰ
ਕੰਧੋਲੀ – ਦਘੋਲੀ
ਕੰਪਿਊਟਰ – ਕਪੂਟਰ
ਕੰਬਾਈਨ – ਕਪੈਨ, ਕਰਪੈਨ
ਖਰੜ – ਖੈੜ
ਖੀਸਾ – ਗੀਝਾ
ਗੜਵੀ – ਗਵੜੀ
ਗੁਮਦੂਰ – ਗੁਰਮੂਦ, ਮਗਦੂਰ
ਗੁਸਲਖਾਨਾ – ਗੁਥਲਖਾਨਾ
ਗੁਰਮੇਲ – ਮਗਰੇਲ, ਮਰਗੇਲ
ਘਬਰਾ – ਘਰਬਾ
ਚਾਕੂ – ਕਾਚੂ
ਚੂਹਾ – ਚੂਆ
ਜਨਮ ਦਿਨ – ਜਰਮ ਦਿਨ
ਜਨਰੇਟਰ – ਜਗਨੇਟਰ
ਜਾਮਨ – ਜੰਮੂ
ਜ਼ੁਕਾਮ – ਜਰਾਵਰਾ, ਰੇਸ਼ਾ
ਟਰਾਲੀ – ਟਰਾਇਲੀ
ਟਰੈਕਟਰ – ਟਰੈਟ
ਟਾਇਰ – ਟੈਰ
ਟਾਈਮ – ਟੈਮ
ਟਾਂਗਾ – ਤਾਂਗਾ
ਟਿਊਬ – ਟੂਪ
ਟੋ ਚੇਨ – ਟੋਚਨ
ਡਰਾਈਵਰ – ਡਰੈਵਰ
ਡਾਕਟਰ – ਡਾਕਦਾਰ
ਡਿਜ਼ਾਇਨ – ਜਡੈਨ
ਤਖਤਾ – ਬਾਰ
ਤਰਸੇਮ। – ਸਰਤੇਮ
ਤਰਖਾਣ – ਦਖਾਣ
ਤ੍ਰੇਲ – ਤੇਲ
ਤੰਗਲੀ – ਤਰੰਗਲੀ
ਦਸਤਾਨੇ – ਜਸਤਾਨੇ
ਦਿਮਾਗ਼ – ਡਮਾਕ
ਦੋਧੀ – ਦੋਜੀ/ ਦੋਦੀ
ਨਛੱਤਰ – ਛਨੱਤਰ
ਪਸੰਦ – ਪਸਿੰਦ
ਪਾਈਪ – ਪੈਪ
ਪਾਗਲ – ਪਾਕਲ
ਪਾਰਟੀ – ਪਾਲਟੀ
ਪੀਟਰ ਇੰਜਣ – ਫੀਟਰ
ਪੈਨਸ਼ਨ – ਪਿਲਸਣ
ਪੰਕਚਰ – ਪੈਂਚਰ
ਫਾਇਦਾ – ਫੈਦਾ
ਫ਼ਾਰਗੀ – ਫਾਰਖਤੀ
ਫਿਊਜ – ਫੂਸ
ਫ਼ਿਰੋਜ਼ਪੁਰ – ਪਰੋਜਪੁਰ
ਬਰਸੀਮ – ਬਰਸੀਨ
ਬਲਦ – ਬੌਲਦ
ਬਲਬ – ਆਂਡਾ,ਬੱਲਮ, ਲਾਟੂ
ਬਿਜਲੀ – ਬੱਤੀ
ਬੁਖ਼ਾਰ – ਤਾਪ
ਬੂਹਾ – ਬੂਆ
ਬੇਅਦਬੀ – ਬੇਅਬਦੀ
ਬੈੱਡ – ਬਿੱਡ
ਮਡਗਾਰਡ – ਮਗਰਾਟ
ਮਤਲਬ – ਮਤਬਲ
ਮਲੇਰਕੋਟਲਾ – ਮਰੇਲਕੋਟਲਾ
ਮਾਸਟਰ – ਮਾਹਟਰ
ਮੁਨਿਆਦ – ਮਿਆਦ
ਮਿਆਦੀ ਬੁਖ਼ਾਰ – ਤੇਈਆ ਤਾਪ
ਮੇਨ ਸਵਿੱਚ – ਮੇਮ ਸੁੱਚ
ਮੈਂਬਰ – ਮਿੰਬਰ
ਮੋਟਰ – ਬੰਬੀ
ਮੋਬਾਇਲ – ਮਬੈਲ
ਮੋਬਿਲ ਆਇਲ – ਮੁਗਲੈਲ
ਰਾਜਸਥਾਨ – ਰਾਸਤਾਨ
ਰਿਕਸ਼ਾ – ਰਿਸ਼ਕਾ
ਰਿਸ਼ੀ – ਰਿਖੀ
ਰੇਡੀਓ – ਰੇਡੂਆ
ਲਕੀਰ – ਲਖੀਤਰ
ਲਾਈਨ – ਲੈਣ
ਲੁਧਿਆਣਾ – ਲੁੱਦੇਹਾਣਾ
ਲੂਣ – ਨੂਨ
ਵਰਗਾ – ਅਰਗਾ
ਵਾਟਰ ਵਰਕਸ – ਬਾਰਡਰ ਬਾਕਸ
ਵਿਚਾਰਾ – ਚਿਵਾਰਾ
— ਜਗਤਾਰ ਸਿੰਘ ਸੋਖੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly