HOME ਫ਼ਿਲਮ “ਜੱਟ ਐਂਡ ਜੂਲੀਅਟ” ਤੇ “ਬਾਰਡਰ 2” ਦੇ ਡਾਇਰੈਕਟਰ ਅਨੁਰਾਗ ਸਿੰਘ ਦੇ...

ਫ਼ਿਲਮ “ਜੱਟ ਐਂਡ ਜੂਲੀਅਟ” ਤੇ “ਬਾਰਡਰ 2” ਦੇ ਡਾਇਰੈਕਟਰ ਅਨੁਰਾਗ ਸਿੰਘ ਦੇ ਪਿਤਾ ਪ੍ਰੋ. ਚਰਨ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

2
ਕੈਪਸ਼ਨ - ਪ੍ਰੋ ਚਰਨ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਉਂਦੇ ਹੋਏ ਉਹਨਾਂ ਦੇ ਵੱਡੇ ਪੁੱਤਰ ਅਰਮਾਨਦੀਪ ਸਿੰਘ ਯੂ ਐਸ ਏ

ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਤੋਂ ਇਲਾਵਾ ਕਈ ਅਹੁਦਿਆਂ ਤੇ ਰਹੇ ਬਿਰਾਜਮਾਨ ਪ੍ਰੋ ਚਰਨ ਸਿੰਘ 

ਵੱਡੇ ਪੁੱਤਰ ਅਰਮਾਨਦੀਪ ਸਿੰਘ (ਯੂਐਸਏ) ਨੇ ਦਿੱਤੀ ਮੁੱਖ ਅਗਨੀ

 ਕਪੂਰਥਲਾ   (ਸਮਾਜ ਵੀਕਲੀ)  (ਕੌੜਾ)– ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਅਨੁਰਾਗ ਸਿੰਘ ਦੇ ਪਿਤਾ, ਉੱਚੇ ਕਿਰਦਾਰ, ਚੰਗੀ ਸੋਚ, ਨੇਕ ਨੀਅਤ ਅਤੇ ਸਾਦਗੀ ਦੀ ਮਿਸਾਲ ਰਹੇ ਪ੍ਰੋਫੈਸਰ ਚਰਨ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਸੰਖੇਪ ਬੀਮਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਬੀਤੀ 29 ਦਸੰਬਰ ਨੂੰ ਹੋ ਗਿਆ ਸੀ।ਜਿਸ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰੋ. ਚਰਨ ਸਿੰਘ ਇੱਕ ਸਾਦਗੀਪਸੰਦ, ਇਮਾਨਦਾਰ ਅਤੇ ਸਹਿਜ ਸੁਭਾਅ ਵਾਲੀ ਸ਼ਖ਼ਸੀਅਤ ਸਨ। ਉਹਨਾਂ ਦੀ ਸੋਚ ਹਮੇਸ਼ਾ ਸਮਾਜ ਭਲਾਈ, ਸਿੱਖਿਆ ਦੇ ਵਿਕਾਸ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵੱਲ ਕੇਂਦਰਿਤ ਰਹੀ। ਉਹ ਸਿਰਫ਼ ਅਹੁਦਿਆਂ ਦੇ ਨਹੀਂ, ਸਗੋਂ ਕਰਮਾਂ ਦੇ ਪ੍ਰੋਫੈਸਰ ਸਨ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਨਾਲ ਕੀਤੀ। ਉਹ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਅਤੇ ਸਿੱਖਿਆ ਖੇਤਰ ਵਿੱਚ ਆਪਣਾ ਵਿਸ਼ਾਲ ਵਿਜ਼ਨ ਛੱਡ ਗਏ। ਇਸ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਮੀਤ ਪ੍ਰਧਾਨ, ਸ਼ਹੀਦ ਊਧਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਪੰਜਾਬ ਦੇ ਪ੍ਰਧਾਨ ਸਮੇਤ ਕਈ ਸਮਾਜਿਕ, ਧਾਰਮਿਕ ਤੇ ਲੋਕ-ਹਿਤੈਸ਼ੀ ਸੰਸਥਾਵਾਂ ਨਾਲ ਸਰਗਰਮ ਤੌਰ ’ਤੇ ਜੁੜੇ ਰਹੇ। ਪ੍ਰੋ. ਚਰਨ ਸਿੰਘ ਦੇ ਦਿਹਾਂਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋ ਸਕਣ ਵਾਲਾ ਵੱਡਾ ਸਦਮਾ ਲੱਗਾ ਹੈ। ਇੱਕ ਮਾਰਗਦਰਸ਼ਕ, ਸਿਰ ਦੇ ਸਾਇਆ ਅਤੇ ਆਦਰਸ਼ ਪਿਤਾ ਦੇ ਤੁਰ ਜਾਣ ਨਾਲ ਪਰਿਵਾਰ ’ਤੇ ਡੂੰਘਾ ਘਾਟ ਪਿਆ ਹੈ। ਇਸ ਦੇ ਨਾਲ ਹੀ ਇਲਾਕੇ ਨੇ ਵੀ ਇੱਕ ਅਜਿਹਾ ਵੱਡਾ ਚਿਹਰਾ ਗੁਆ ਲਿਆ ਹੈ, ਜਿਸਦੀ ਖਾਨਾ ਕੋਈ ਹੋਰ ਨਹੀਂ ਭਰ ਸਕੇਗਾ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਟਿੱਬਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਦੌਰਾਨ ਵੱਡੇ ਪੁੱਤਰ ਅਰਮਾਨਦੀਪ ਸਿੰਘ (ਯੂਐਸਏ) ਵੱਲੋਂ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਰਾਜਨੀਤਿਕ ਆਗੂਆਂ, ਸਿੱਖਿਆਸ਼ਾਸਤਰੀਆਂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੁੱਖੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।ਪ੍ਰੋ. ਚਰਨ ਸਿੰਘ ਦੀ ਸ਼ਖ਼ਸੀਅਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਇੱਕ ਸਾਫ਼ ਸੋਚ, ਉੱਚੇ ਕਿਰਦਾਰ ਅਤੇ ਇਮਾਨਦਾਰੀ ਦੀ ਮਿਸਾਲ ਵਜੋਂ ਜਿੰਦਾ ਰਹੇਗੀ।ਇਸ ਮੌਕੇ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ,ਸਾਬਕਾ ਚੇਅਰਮੈਨ ਜਸਪਾਲ ਸਿੰਘ ਧੰਜੂ, ਉੱਘੇ ਪੱਤਰਕਾਰ ਨਰਿੰਦਰ ਸਿੰਘ ਸੋਨੀਆ, ਗੁਰਦੇਵ ਸਿੰਘ ਫੌਜੀ ਸੇਵਾਦਾਰ (ਸੰਤ ਸੀਚੇਵਾਲ), ਗੁਰਦੇਵ ਸਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਵਿੱਤ ਸਕੱਤਰ ਤੇ ਜਨਰਲ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਸਰਦਾਰ ਕੇਹਰ ਸਿੰਘ ਐਡਵੋਕੇਟ, ਡਾ ਸਰਦੂਲ ਸਿੰਘ ਔਜਲਾ,ਮੁਖਤਿਆਰ ਸਿੰਘ ਚੰਦੀ ਸਕੱਤਰ ਸਹਿਤ ਸਭਾ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਮਾਸਟਰ ਚਰਨ ਸਿੰਘ ਹੈਬਤਪੁਰ, ਤਜਿੰਦਰ ਸਿੰਘ ਧੰਜੂ ਮੀਤ ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ, ਸੁਖਵਿੰਦਰ ਸਿੰਘ ਸੁੱਖ, ਪ੍ਰੋਫੈਸਰ ਬਲਜੀਤ ਸਿੰਘ ਟਿੱਬਾ, ਕੁਲਬੀਰ ਕਾਲੀ ਟਿੱਬਾ, ਪ੍ਰਿੰਸੀਪਲ ਅਮਰੀਕ ਸਿੰਘ ਕੰਡਾ, ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ,ਉੱਘੇ ਪੱਤਰਕਾਰ ਰੋਸ਼ਨ ਖੈੜਾ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ,ਅੱਖਰ ਮੰਚ ਦੇ ਹਰਜੀਤ ਸਿੰਘ,ਬਲਾਕ ਕਾਂਗਰਸ ਪ੍ਰਧਾਨ ਮੁਖਤਿਆਰ ਸਿੰਘ ਭਗਤਪੁਰ,ਡਾ ਸਤਬੀਰ ਸਿੰਘ, ਇੰਜੀਨੀਅਰ ਸਵਰਨ ਸਿੰਘ,ਜੋਗਾ ਸਿੰਘ ਯੂ ਕੇ, ਅਮਰਜੀਤ ਸਿੰਘ ਲੋਧੀਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਤਜਿੰਦਰਪਾਲ ਸਿੰਘ ਮੱਟਾ, ਡਾ ਰਾਮ ਮੂਰਤੀ, ਸੁਖਵਿੰਦਰ ਸਿੰਘ ਮਾਹਲ,ਇੰਦਰਜੀਤ ਸਿੰਘ ਲਿਫ਼ਟਰ,ਸੁਖਵਿੰਦਰ ਸਿੰਘ ਟਿੱਬਾ,ਸਰਵਣ ਸਿੰਘ ਚੰਦੀ ਬੂਲਪੁਰ,ਬਲਦੇਵ ਸਿੰਘ, ਐਡਵੋਕੇਟ ਵਿਕਰਮਜੀਤ ਸਿੰਘ,ਤੇਜਵਿੰਦਰ ਸਿੰਘ,ਮਾਸਟਰ ਰਾਜਬੀਰ ਸਿੰਘ ਅਮਰਕੋਟ, ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਰਤਾਨੀਆ ਵਿੱਚ ਪਾਸਪੋਰਟ ਪ੍ਰਣਾਲੀ ’ਚ ਵੱਡਾ ਬਦਲਾਅ ਲਾਗੂ
Next articleਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ “ਗੰਗਾ ਸਾਗਰ” ਬਾਰੇ ਇਤਿਹਾਸਕ ਪੁਸਤਕ 2 ਜਨਵਰੀ ਨੂੰ ਰਾਏਕੋਟ ਜੋੜ ਮੇਲੇ ਦੌਰਾਨ ਸੰਗਤ ਅਰਪਨ ਹੋਵੇਗੀ