ਰਮੇਸ਼ਵਰ ਸਿੰਘ (ਸਮਾਜ ਵੀਕਲੀ) ਢੱਕ ਪ੍ਰੋਡਕਸ਼ਨ ਵਲੋਂ ਬਣਾਈ ਪੰਜਾਬੀ ਫਿਲਮ “ਹਰਾ ਚੂੜਾ” 7ਅਪ੍ਰੈਲ ਨੂੰ ਚੌਪਾਲ ਤੇ ਆ ਰਹੀ ਹੈ। ਇਹ ਫਿਲਮ ਲਾਲ ਚੂੜੇ ਨਾਲ ਪੰਜਾਬ ਤੋਂ ਯੂਕੇ ਵਿਆਹ ਕੇ ਗਈ ਕੁੜੀ ਦੇ ਦਰਦਾਂ ਨੂੰ ਬਿਆਨ ਕਰਦੀ ਹੈ।ਪਰਿਵਾਰ ਨੂੰ ਬਾਹਰ ਭੇਜਣ ਲਈ ਕਿਵੇਂ ਆਪਣੀ ਧੀ ਨੂੰ ਬਿਨ੍ਹਾਂ ਕਿਸੇ ਪੁੱਛ ਪੜਤਾਲ ਤੋਂ ਐਨ.ਆਰ.ਆਈ ਮੁੰਡੇ ਨਾਲ ਵਿਆਹ ਦਿੱਤਾ ਜਾਂਦਾ ਤੇ ਕੋਈ ਫ਼ਰਕ ਨਹੀਂ ਪੈਂਦਾ ਕਿ ਮੁੰਡੇ ਦੀ ਉਮਰ ਕਿੰਨੀ ਹੈ? ਉਹ ਕੀ ਕੰਮ ਕਰਦਾ? ਉਸ ਵਿੱਚ ਕੋਈ ਐਬ ਤਾਂ ਨਹੀਂ। ਬਸ ਇੱਕ ਹੀ ਚੀਜ਼ ਵੇਖੀ ਜਾਂਦੀ ਕਿ ਮੁੰਡਾ ਬਾਹਰ ਗਿਆ ਹੋਇਆ ਜ਼ਾਂ ਉਸ ਦਾ ਪਰਿਵਾਰ ਬਾਹਰ ਹੈ। ਫਿਰ ਜਦੋਂ ਕੁੜੀ ਵਿਆਹ ਕੇ ਬਾਹਰ ਜਾਂਦੀ ਹੈ ਤਾਂ ਉਹ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਦੀ ਹੈ,ਕਿੰਨੇ ਧੋਖੇ ਮਿਲਦੇ ਹਨ ਤੇ ਕਿੱਦਾਂ ਜ਼ਿੰਦਗੀ ਜੀਣ ਦੇ ਰਾਹ ਲੱਭਦੀ ਹੈ। ਇਹ ਕਿਸੇ ਇੱਕ ਕੁੜੀ ਦੀ ਸੱਚੀ ਕਹਾਣੀ ਹੈ ਨਹੀਂ ਬਲਕਿ ਅਨੇਕਾਂ ਕੁੜੀਆਂ ਦੀ ਕਹਾਣੀ ਹੈ ਜੋ ਐਨ.ਆਰ.ਆਈ ਨਾਲ ਵਿਆਹ ਕੇ ਬਾਹਰ ਗਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੀਆਂ ਹੋਈਆਂ ਜ਼ਾਂ ਤਾਂ ਸਮਝੌਤਾ ਕਰ ਲੈਂਦੀਆਂ ਜ਼ਾ ਲੋਕਾਂ ਦੇ ਤਾਹਣਿਆਂ ਦਾ ਸ਼ਿਕਾਰ ਹੋਂ ਜਾਂਦੀਆਂ ਹਨ। ਇਹ ਫਿਲਮ ਲਾਲ ਚੂੜੇ ਨਾਲ ਵਿਆਹ ਕੇ ਯੂਕੇ ਗਈ ਕੁੜੀ ਨੂੰ ਕੁਦਰਤ ਵੱਲੋਂ ਹਰੇ ਚੂੜੇ ਦੇ ਰੂਪ ਵਿੱਚ ਦਿੱਤੀ ਪਾਕ ਮੁਹੱਬਤ ਦੀ ਕਹਾਣੀ ਹੈ । ਇਸ ਫਿਲਮ ਦੀ ਖਾਸੀਅਤ ਇਹ ਵੀ ਹੈ, ਇਹ ਕਹਾਣੀ ਨਵੇਕਲੀ ਅਤੇ ਸੱਚੀ ਹੈ,ਜੋ ਸਮਾਜ ਨੂੰ ਵੀ ਕਈ ਸਵਾਲ ਕਰਨ ਅਤੇ ਸ਼ੀਸ਼ਾ ਦਿਖਾਉਣ ਦਾ ਕਾਰਜ਼ ਕਰੇਗੀ। ਇਹ ਫਿਲਮ ਦੇ ਨਿਰਮਾਤਾ -ਸਰਬਜੀਤ ਢੱਕ ਅਤੇ ਸੰਤੋਖ ਹੇਅਰ, ਲੇਖਕ ਸੰਤੋਖ ਹੇਅਰ, ਸਕਰੀਨ ਪਲੇ.. ਡਾਇਲਾਗ -ਦਿਲਪ੍ਰੀਤ ਕੌਰ ਗੁਰੀ, ਡੀ.ਪੀ.ਓ -ਕਮਲ ਹੰਸ, ਨਿਰਦੇਸ਼ਕ- ਸੰਜੇ ਸਾਲੂਜਾ ਹਨ। ਇਸ ਫਿਲਮ ਵਿੱਚ ਫ਼ਤਹਿ ਸਿਆਂ,ਸੁਖਮਨੀ ,ਸਰਬਜੀਤ ਢੱਕ, ਰਾਜਬੀਰ ਗਰੇਵਾਲ, ਗੁਰਮੀਤ ਕੜਿਆਲਵੀ, ਜੈਸਰਤ ਸਿੰਘ ਹੁੰਦਲ,ਰੂਥ ਡਾਸੂਜਾ,ਇੰਦਰ ਲੋਟੇ,ਅਭਿਸ਼ੇਕ, ਮਨਪ੍ਰੀਤ ਸਿੰਘ ਨੇ ਖੂਬਸੂਰਤ ਭੂਮਿਕਾ ਨਿਭਾਈਆਂ ਹਨ।ਸਾਰੀ ਕਹਾਣੀ ਨੂੰ 7ਅਪ੍ਰੈਲ ਨੂੰ ਚੌਪਾਲ ਤੇ ਦੇਖੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj