ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮਾਉਂਟਵੀਉ ਕਨਸੈਂਟ ਸਕੂਲ ਜਹਾਨਖੇਲਾਂ ਦੀਆਂ ਸਲਾਨਾ ਖੇਡਾਂ ਸੰਪੰਨ ਹੋ ਗਈਆਂ | ਸਕੂਲਾਂ ਡਾਇਰੈਕਟਰ ਹਰਦੇਵ ਸਿੰਘ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਨ੍ਹਾਂ ਸਲਾਨਾ ਖੇਡਾਂ ਡਿਪਟੀ ਡਾਇਰੈਕਟਰ ਗੁਰਸੇਵਕ ਸਿੰਘ,ਕੋਆਰਡੀਨੇਟਰ ਆਰਜੂ, ਵਾਈਸ ਪ੍ਰਿੰਸੀਪਲ ਸ਼ਿਲਪਾ ਕੁਮਾਰੀ ਦੇ ਮਿਹਨਤ ਸਦਕਾ ਸਫਲਤਾ ਨਾਲ ਨੇਪਰੇ ਚੜ੍ਹੀਆਂ | ਇਸ ਮੌਕੇ ਸਲਾਨਾ ਖੇਡਾਂ ਦਾ ਉਦਘਾਟਨ ਕਰਨ ਉਪਰੰਤ ਸਕੂਲ ਦੇ ਡਾਇਰੈਕਟਰ ਹਰਦੇਵ ਸਿੰਘ ਕੌਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਉਂਟ ਵਿਊ ਕਾਨਸੈਂਟ ਸਕੂਲ ਦੀ ਸਮੂਹ ਮੈਨੇਜਮੈਂਟ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਵਿਦਿਆ ਦੇ ਨਾਲ ਨਾਲ ਅਧਿਆਤਮਕ ਸਿੱਖਿਆ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਵਿੱਚ ਬਕਾਇਦਾ ਤੌਰ ਤੇ ਸ਼ਮੂਲੀਅਤ ਲਾਜ਼ਮੀ ਕਰਾਰ ਦਿੱਤੀ ਹੋਈ ਹੈ ਤਾਂ ਜੋ ਬੱਚਿਆਂ ਵਿੱਚ ਲੀਡਰਸ਼ਿਪ ਅਤੇ ਸੰਘਰਸ਼ ਨਾਲ ਜੂਝਣ ਦੇ ਗੁਣ ਪੈਦਾ ਕੀਤੇ ਜਾ ਸਕਣ | ਇਸ ਮੌਕੇ ਕਰਵਾਈਆਂ ਖੇਡਾਂ ਵਿੱਚ ਖੋ-ਖੋ ਦੀ ਖੇਡ ਵਿੱਚ ਜਸਕਰਨ ਟੀਮ ਨੇ ਪਹਿਲਾ ਸਥਾਨ, ਸਕਸ਼ਮ ਟੀਮ-ਦੂਜਾ ਸਥਾਨ,ਆਰੀਅਨ ਟੀਮ-ਤੀਜਾ ਸਥਾਨ ਅਤੇ ਬੈਡਮਿੰਟਨ ਖੇਡ ਵਿੱਚ ਹੈਰੀ ਟੀਮ -1 ਸਥਾਨ ਸਕਸ਼ਮ ਟੀਮ-ਦੂਜਾ ਸਥਾਨ, ਕ੍ਰਿਸ਼ਨਾ ਟੀਮ-ਤੀਜਾ ਸਥਾਨ, ਕਲਾਸ-2 ਅਤੇ ਤੀਸਰੀ ਗੇਮ ਗਰੁੱਪ-1 ਦੇ ਰਿਹਾਨ ਨੇ ਪਹਿਲਾ ਰੁਹਾਨੀ ਨੇ ਦੂਜਾ, ਸਾਕਸ਼ੀ ਨੇ ਤੀਸਰਾ ਗਰੁੱਪ-2 ਜੀ, ਜਸਵਿੰਦਰ-ਪਹਿਲਾ, ਆਰੁਸ਼ ਨੇ ਦੂਜਾ, ਅੰਕਿਤਾ ਨੇ ਤੀਸਰਾ, ਕਲਾਸ-ਕੇ ਬਾਸਕਟਬਾਲ ਗੇਮ ਵਿੱਚ ਗਰੁੱਪ-1 ਵਿੱਚ ਹਰਸ਼ਿਤ ਨੇ ਪਹਿਲਾ ਕਾਵਿਆ ਨੇ ਦੂਜਾ ਪਾਰਸ ਨੇ ਤੀਜਾ, ਗਰੁੱਪ-2 ਜੀ ਵਿੱਚ ਆਦਿਤਿ ਨੇ ਪਹਿਲਾ,ਧਰੁਵਿਕਾ ਨੇ ਦੂਜਾ, ਗਰੁੱਪ-3 ਵਿੱਚ ਕੀਰਤਿ ਨੇ ਪਹਿਲਾ, ਖੁਸ਼ਮਨ ਨੇ ਦੂਜਾ, ਅਵੀਰ ਨੇ ਤੀਜਾ, ਕਲਾਸ-2 ਦੇ ਜੰਪਿੰਗ ਰੇਸ ਵਿੱਚ ਗਰੁੱਪ-1 ਦੇ ਸਮਰ ਨੇ ਪਹਿਲਾ, ਕੀਰਤਵੀਰ ਨੇ ਦੂਜਾਂ, ਸ਼ਿਵਮ ਭੱਟੀ ਨੇ ਤੀਜਾ, ਗਰੁੱਪ-2 ਜੀ ਦੇ ਲਾਵਸ਼ ਨੇ ਪਹਿਲਾ,ਅਕਸ਼ਿਤ ਨੇ ਦੂਜਾ, ਨਵਜੋਤ ਨੇ ਤੀਜਾ, ਗਰੁੱਪ-3 ਦੀ ਦਿਵਯਾਂਸ਼ੀ ਨੇ ਪਹਿਲਾ, ਧੀਰਜ ਨੇ ਦੂਜਾ, ਅਰਮਾਨ ਨੇ ਤੀਜਾ,ਗਰੁੱਪ-4 ਦੇ ਸ਼ਿਵਨਿਆ, ਸਮਰਿਧੀ ਨੇ ਪਹਿਲਾ ਜਾਦਪ੍ਰਿਆ ਨੇ ਦੂਜਾ, ਰਾਜਕੁਮਾਰ ਨੇ ਤੀਸਰਾ,ਕਲਾਸ-1 ਚਮਚਾ- ਨਿੰਬੂ ਰੇਸ,ਗਰੁੱਪ-1 ਦੇ ਅੰਮ੍ਰਿਤ ਨੇ ਪਹਿਲਾ,ਜਪਸੀਰਤ ਨੇ ਦੂਜਾ, ਸਾਗਰ ਨੇ ਤੀਜਾ ਗਰੁੱਪ-2 ਜੀ ਦੀ ਜੈਸਿਕਾ ਨੇ ਪਹਿਲਾ, ਜਸਦੀਪ ਨੇ ਦੂਜਾ, ਅਮਨਦੀਪ ਨੇ ਤੀਜਾ, ਗਰੁੱਪ-3 ਦੀ ਸੀਯਾ ਨੇ ਪਹਿਲਾ, ਅਨਿਆਂ ਨੇ ਦੂਜਾ, ਹਿਮਾਂਸ਼ੂ ਨੇ ਤੀਜਾ, ਗਰੁੱਪ- 4 ਦੇ ਵਰੁਣ ਨੇ ਪਹਿਲਾ, ਗੁਰਨੂਰ ਨੇ ਦੂਜਾ, ਲਾਕੀ ਨੇ ਤੀਜਾ, ਗਰੁੱਪ-5 ਹਰਕੀਰਤ ਨੇ ਪਹਿਲਾ,ਅਰਵਿੰਦ ਨੇ ਦੂਜਾ, ਅਭਿਨਾਸ਼ ਨੇ ਤੀਜਾ,ਕਲਾਸ- ਨਰਸਰੀ ਸਧਾਰਨ ਦੌੜ ਵਿੱਚ ਗਰੁੱਪ-1 ਜਸਕੀਰਤ ਨੇ ਪਹਿਲਾ,ਅਸ਼ੀਸ਼ ਨੇ ਦੂਜਾ, ਅਰਮਾਨ ਨੇ ਤੀਜਾ, ਗਰੁੱਪ- 2 ਦੀ ਨਵਿਆ ਨੇ ਪਹਿਲਾ, ਸੁਖਲੀਨ ਨੇ ਦੂਜਾ, ਅਨਨਿਆ ਨੇ ਤੀਜਾ, ਗਰੁੱਪ-3 ਦੇ ਸਮਰ ਨੇ ਪਹਿਲਾ,ਅਯਾਨ ਨੇ ਦੂਜਾ, ਸਹਿਜ ਨੇ ਤੀਜਾ, ਗਰੁੱਪ-4 ਦੀ ਕ੍ਰਿਤਿਕਾ ਤੇ ਹਰਗੁਣ ਨੇ ਪਹਿਲਾ, ਸਹਜਲ ਨੇ ਦੂਜਾ ਤੇ ਹਰਜੋਤ ਨੇ ਤੀਜਾ ਸਥਾਨ ਹਾਸਿਲ ਕੀਤਾ | ਸਾਰੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਉਹਨਾਂ ਨੂੰ ਸਕੂਲ ਦੇ ਡਾਇਰੈਕਟਰ ਹਰਦੇਵ ਸਿੰਘ ਕੌਂਸਲ,ਡਿਪਟੀ ਡਾਇਰੈਕਟਰ ਗੁਰਸੇਵਕ ਸਿੰਘ , ਕੋਆਰਡੀਨੇਟਰ ਆਰਜੂ, ਵਾਈਸ ਪ੍ਰਿੰਸੀਪਲ ਸ਼ਿਲਪਾ ਕੁਮਾਰੀ ਵੱਲੋਂ ਇਨਾਮ ਤਕਸੀਮ ਕੀਤੇ ਗਏ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly