ਮਾਂ ਦਾ ਬਲ…..

(ਸਮਾਜ ਵੀਕਲੀ)

ਪੰਜਾਬੀਓ ਪੰਜਾਬੀ ਬੋਲੀ,ਮਾਂ ਆਪਣੀ ਹੀ ਲਗਦੀ।
ਜੀਵਨ ਹੈ ਅਰਪਣ , ਭੇਂਟ ਸੇਵਾ ਹੋਵੇ ਜਗਦੀ।

ਜਨਮ ਤੋਂ ਮਰਨ ਦੇ , ਹਰ ਸ਼ਬਦ ਅਲਾਪਦੇ ।
ਇੱਕ – ਇੱਕ ਅੱਖਰ ਕੋਲੋਂ ,ਮਨ ਦੇ ਭਾਵ ਨਾਪਦੇ।

ਹਾਂ! ਸੁਣ ਕੇ ਸੁਣਾਵਾਂ , ਭਾਵੇਂ ਗੱਲ ਆਖਾਂ ਮਾਂ ਬੋਲੀ ਨੂੰ।
ਮਾਂ ਵਰਗੀ ਮਾਂ ਬੋਲੀ ਦੇ , ਅਦਬ ਨੇ ਮਾਂ ਅਭੋਲੀ ਨੂੰ।

ਕਦੇ- ਕਦੇ ਲਗਦਾ , ਕੋਝਾ ਏ ਕਲਜੁਗ ਫ਼ਿਰਦਾ।
ਮਾਂਵਾਂ ਦੀ ਹੀ ਗੋਦੀ ਵਿੱਚੋਂ ,ਬੇਗਾਨੀ ਦੀ ਝੋਲੀ ਫ਼ਿਰਦਾ।

ਕਿਹੜੀ ਏ ਜੋ ਮਾਂ ਆਖੇ , ਔਲਾਦ ਹੋਵੇ ਪਰਾਈ ਜੀ!
ਕੰਬਦਾ ਹੈ ਦਿਲ ਨਾ ਹੋਵੇ , ਮਾਂ ਬੋਲੀ ਕਰਜ਼ਾਈ ਜੀ।

ਅਨੰਤ ਕਲਮਾਂ ਨੇ ਜੋ , ਮਾਂ ਬੋਲੀ ਦੀ ਝੋਲੀ ਹੁੰਦੀਆਂ।
ਸਾਂਭਦੀਆਂ ਨੇ ਤਾਜ ਮਾਂ ਦਾ ,ਹਾਂ ਵਿਕਾਊ ਨਾ ਹੁੰਦੀਆਂ।

ਚੜ੍ਹਕੇ ਹਵਾਵਾਂ ਲੋਟੂ , ਬੋਲਾਂ “ਚ ਵੀ ਚੌੜ ਕਰਦੇ।
ਆਪੇ ਦੀ ਹੀ ਮਾਂ ਅਤੇ ਮਾਂ ਬੋਲੀ ਨੂੰ ਭਰਾੜ ਕਰਦੇ।

ਭਾਵ ਤੇ ਮੰਗਾਂ ਮਾਂਵਾਂ ਦੀਆਂ , ਸੋਹਲ ਜਿਹੇ ਹੁੰਦੀਆਂ।
ਦੂਰ ਵਸਕੇ ਵੀ ਰੂਹਾਨੀ ਰਿਸ਼ਮਾਂ,ਮਾਂ ਦਾ ਬਲ ਹੁੰਦੀਆਂ।

 ਸ਼ਮਿੰਦਰ ਕੌਰ ਭੁਮੱਦੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਦੀਪ ਸਿੰਘ ਬਾਸੀ ਭਲਵਾਨ ਅਤੇ ਹਰਦੇਵ ਗਿੱਲ ਦੀ ਬਦੌਲਤ ਲੱਗੇ ਅਸਟ੍ਰੇਲੀਆ ਦੇ ਵੀਜੇ ।
Next articleਜਾਂਦੇ ਹੋਏ ਵਿਰਸੇ ਨੂੰ——