*ਮਾਂ ਦੀ ਯਾਦ……..*

ਹਰਮੇਲ ਸਿੰਘ ਧੀਮਾਨ

(ਸਮਾਜ ਵੀਕਲੀ)

ਪਲ ਪਲ ਚੇਤੇ ਆਵੇ,
ਤੇਰਾ ਨਾਂ ਅੰਮੜੀ ਏ ।
ਲੱਖ ਸਲਾਮਾਂ ਮੇਰੀਆਂ ਤੈਨੂੰ ,
ਮਾਂ ਅੰਮੜੀ ਏ ਨੀ।
ਕੁੱਖ ਅਪਣੀ ਵਿੱਚ ਮੈਨੂੰ ,ਰੱਖਿਆ ਤੂੰ ਲੁਕਾ ਕੇ ਸੀ।
ਚੋਗ ਚਗਾਉਂਦੀ ਰਹੀ ਤੂੰ ,ਰੁੱਖੀ ਮਿੱਸੀ ਖਾ ਕੇ ਸੀ।
ਸਾਰੀ ਉਮਰ ਦਾ ਕਰਜ਼ਦਾਰ,ਤੇਰਾ ਹਾਂ ਅੰਮੜੀ ਏ ਨੀ।
ਲੱਖ……………

ਗੱਲਾਂ ਕਰਕੇ ਤੋਤਲੀਆਂ , ਮੈਨੂੰ ਤੂੰ ਹਸਾਉਂਦੀ ਸੀ।
ਗਿੱਲੇ ਵਿੱਚ ਪੈ ਆਪ ਤੂੰ, ਮੈਨੂੰ ਸੁੱਕੇ ਪਾਉਂਦੀ ਸੀ।
ਕਦੇ ਨਾ ਵੇਖੀ ਚੰਗੀ ਮਾੜੀ, ਥਾਂ ਅੰਮੜੀ ਏ ਨੀ।
ਲੱਖ……………..

ਜਦੋਂ ਝਿੜਕਦਾ ਬਾਪੂ ,ਬੁੱਕਲ ਵਿੱਚ ਲੈ ਲੈਂਦੀ ਤੂੰ।
ਮੇਰੀ ਖਾਤਿਰ ਬੁਰਾ ਭਲਾ ਏ ਸਭ ਸਹਿ ਲੈਂਦੀ ਤੂੰ।
ਘੁਰਕੀ ਤੇਰੀ ਦਿੰਦੀ ਸੀ ਚੁੱਪ ਕਰਾ ਅੰਮੜੀ ਏ ਨੀ।
ਲੱਖ…………….

ਸੁਪਨੇ ਦੇ ਵਿੱਚ ਪੈਣ ਭੁਲੇਖੇ, ਤੇਰੀਆਂ ਰਾਹਵਾਂ ਦੇ।
‘ਬੁਜਰਕ’ ਵਾਲਿਆ ਝੱਲ ਨਾ ਹੋਣ, ਵਿਛੋੜੇ ਮਾਵਾਂ ਦੇ।
ਉਠਦਾ ਬਹਿੰਦਾ ਤੈਨੂੰ ਯਾਦ ਕਰਾਂ ਅੰਮੜੀ ਏ ਨੀ।
ਲੱਖ……………. ।

ਹਰਮੇਲ ਸਿੰਘ ਧੀਮਾਨ
ਮੌਬਾ ਨੰ:– 94175-97204

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮਾਂ ਮੇਰੀ ਨੇ*
Next articleਮਾਂ