(ਸਮਾਜ ਵੀਕਲੀ)
ਮੇਰੇ ਕੋਲ ਦੇਵਤਾ ਸਮਾਨ
ਮੇਰੀ ਮਾਂ ਦੀ ਵਿਰਾਸਤ ਹੈ।
ਅਤੇ ਮੈਂ ਆਪਣੇ ਆਪਨੂੰ
ਅੰਬਾਨੀ ਅਤੇ ਅਡਾਨੀ ਤੋਂ ਵੀ
ਜ਼ਿਆਦਾ ਅਮੀਰ ਸਮਝਦਾ ਹਾਂ।
ਇਹ ਵਿਰਾਸਤ ਸਮੁੰਦਰ ਤੋਂ ਡੂੰਘੀ ਹੈ
ਅਸਮਾਨ ਤੋਂ ਵੀ ਬਹੁਤ ਉੱਚੀ ਹੈ।
ਕੋਹੀਨੂਰ ਹੀਰਾਉਸਦੇ ਮੁਕਾਬਲੇ
ਤਾਂ ਮੈਨੂੰ ਕੁਝ ਵੀ ਨਹੀਂ ਲੱਗਦਾ।
ਇਸ ਵਿਰਾਸਤ ਵਿਚ ਸ਼ਾਮਿਲ ਹਨ
ਮੇਰੀ ਮਾਂ ਦੀਆਂ ਇਸਤਮਾਲ ਕੀਤੀਆਂ
ਹੋਈਆਂ, ਜਾਨ ਤੋਂ ਪਿਆਰੀਆਂ ਚੀਜਾਂ
ਜਿਹੜੀਆਂ ਕਿ ਮੈਂ ਸਾਂਭ ਕੇ ਰੱਖੀਆਂ ਹਨ।
ਇਹ ਹੈ ਮੇਰੀ ਮਾਂ ਦੀ ਪਾਈ ਹੋਈ ਐਨਕ
ਇਹ ਪਾ ਕੇ ਮੈਨੂੰ ਦੇਖ ਕੇ ਖੁਸ਼ ਹੁੰਦੀ ਸੀ।
ਇਹ ਹਨ ਮੇਰੀ ਮਾਂ ਦੀਆਂ ਪਾਈਆਂ ਚਪਲਾਂ
ਜਿਹੜੀਆਂ ਪਾ ਕੇ ਮੈਨੂੰ ਲੱਭਿਆ ਕਰਦੀ ਸੀ।
ਇਹ ਹੈ ਮੇਰੀ ਮਾਂ ਦੀ ਪਾਈ ਹੋਈ ਚੁੰਨੀ
ਇਹ ਪਾ ਕੇ ਘਰ ਦੀ ਇਜ਼ਤ ਬਚਾਉਂਦੀ ਸੀ।
ਏਹ ਹੈ ਮੇਰੀ ਮਾਂ ਦੀ ਠੰਡ ਵਿਚ ਲੈਣ ਵਾਲੀ ਸਾ਼ਲ
ਮੇਰੇ ਉੱਤੇ ਪਾ ਕੇ ਠੰਡ ਤੋਂ ਬਚਾਇਆ ਕਰਦੀ ਸੀ।
ਇਹ ਹੈ ਕੰਧ ਤੇ ਟੰਗੀ ਮਾਂ ਦੀ ਸੋਹਣੀ ਤਸਵੀਰ
ਇਹ ਮੁਸਕਰਾ ਕੇ ਹੁਣ ਵੀ ਅਸੀਸਾਂ ਦੇ ਰਹੀ ਹੈ।
ਮਾਂ ਨੇ ਜੋ ਜੋ ਵੀ ਚੀਜ਼ਾਂ ਵਿਰਾਸਤ ਦਿੱਤੀਆਂ ਹਨ
ਉਸਦੇ ਸੰਸਕਾਰਾਂ ਤੇ ਚੱਲਣ ਲਈ ਕਾਫੀ ਹਨ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly