ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਮਾਂ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, ( ਕੌੜਾ )-  ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਬਲਜੀਤ ਕੌਰ ਜੋਸਨ ਦੀ ਅਗਵਾਈ ਵਿਚ ਮਾਂ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੇਜ਼ਬਾਨ ਸਕੂਲ ਤੋਂ ਇਲਾਵਾ ਫਾਲਕਨ ਫਾਊਂਡੇਸ਼ਨ ਸਕੂਲ ਦੀਆਂ ਮਾਵਾਂ ਨੇ ਵੀ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਮੈਡਮ ਨਵਦੀਪ ਕੌਰ ਢਿੱਲੋ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਦੂਜੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਅਤੇ ਕੋਰੀਓਗ੍ਰਾਫੀ ਰਾਹੀਂ ਮਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਸਮਾਗਮ ਵਿਚ ਸ਼ਿਰਕਤ ਕਰ ਰਹੀਆਂ ਮਾਵਾਂ ਦਰਮਿਆਨ ਮਾਡਲਿੰਗ ਵੀ ਕਰਵਾਈ ਗਈ । ਸੁਪਰੀਆ ਸ਼ਰਮਾ ਸੁਪਰ ਮੋਮ ਦਾ ਖਿਤਾਬ ਹਾਸਲ ਕਰਨ ਵਿਚ ਸਫਲ ਰਹੀ । ਕੁਲਰਾਜ ਕੌਰ, ਸਾਕਸ਼ੀ ਧੀਰ, ਅਮਨਪ੍ਰੀਤ, ਪ੍ਰਵੀਨ, ਅਤੇ ਰਮਨਪ੍ਰੀਤ ਕੌਰ ਬੈਸਟ ਮਾਡਲ ਦਾ ਖ਼ਿਤਾਬ ਹਾਸਲ ਕਰਨ ਵਿਚ ਸਫਲ ਰਹੀਆਂ । ਇਸ ਤੋਂ ਇਲਾਵਾ ਮਾਵਾਂ ਦਰਮਿਆਨ ਕਰਵਾਈਆਂ ਗੇਮਜ਼ ਵਿਚ ਮਨਜਿੰਦਰ ਕੌਰ ਅਤੇ ਬਲਜਿੰਦਰ ਕੌਰ ਜੇਤੂ ਰਹੀਆਂ । ਸਮਾਗਮ ਦੇ ਅੰਤ ਵਿੱਚ ਐਮ ਡੀ ਮੈਡਮ ਨਵਦੀਪ ਢਿੱਲੋਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਹਾਜਰੀਨ ਨੂੰ ਮਾਪਿਆਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ । ਇਸ ਮੌਕੇ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋ ਦੇ ਮਾਤਾ ਗੁਰਦੀਪ ਕੌਰ, ਫਾਲਕਨ ਫਾਊਂਡੇਸ਼ਨ ਦੇ ਹੈਡ ਇੰਚਾਰਜ ਮੈਡਮ ਮੀਰਾ ਪੁਰੀ, ਗੁਰਬਚਨ ਸਿੰਘ, ਰਵਿੰਦਰਜੀਤ ਕੌਰ, ਸੁਨੀਤਾ ਰਾਣੀ, ਰਜਨੀ ਧੀਰ, ਨਵਜੋਤ ਕੌਰ, ਮੈਡਮ ਮਮਤਾ ਤੋਂ ਇਲਾਵਾ ਫਾਲਕਨ ਇੰਟਰਨੈਸ਼ਨਲ ਤੇ ਫਾਲਕਨ ਫਾਊਂਡੇਸ਼ਨ ਸਕੂਲ ਦੇ ਸਟਾਫ ਸਟਾਫ਼ ਮੈਂਬਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਕਤ
Next articleਸਿਰਜਣਾ ਕੇਂਦਰ ਵੱਲੋਂ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ