ਮਾਂ ਬੋਲੀ ਪੰਜਾਬੀ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਪੰਜਾਬੀ
ਮੇਰੀ ਮਾਂ ਬੋਲੀ ਨਹੀਂ
ਮਾਂ ਹੈ
ਹਰ ਸੁੱਖ ਦੁੱਖ ਦੀ ਭਾਗੀਦਾਰ
ਹਉਕਿਆਂ ਤੇ ਹਾਵਾ ਵਿੱਚ
ਕੱਲੀ ਬਹਿਕੇ ਰੋਂਦਿਆਂ
ਥਰਥਰਾਉਂਦੇ ਬੁੱਲ੍ਹਾਂ ਤੇ
ਦੁੱਖ ਵੇਲੇ
ਮਨ ਦੀ ਕੀਤੀ ਅਰਦਾਸ
ਪ੍ਰਮਾਤਮਾ ਦੇ ਪਾਸ
ਸਾਥ ਦਿੰਦੀ
ਮਨ ਦੀ ਹਰ ਚਾਅ ਵਿੱਚ
ਖ਼ੁਸ਼ੀਆਂ ਵਿੱਚ
ਖੇੜਿਆਂ ਵਿੱਚ
ਮੁਸਕਰਾਉਂਦੀ ਬੋਲਾਂ ਵਿੱਚ
ਖ਼ੁਸ਼ੀ ਦਿਆਂ ਗੀਤਾਂ ਵਿੱਚ
ਮਾਂ ਦੀ ਲੋਰੀ
ਬਾਬੁਲ ਦੀ ਅਸੀਸ
ਪ੍ਰੀਤਮ ਦੇ ਇਜ਼ਹਾਰ
ਘੋੜੀਆਂ ਅਤੇ ਸੁਹਾਗ
ਗਿੱਧੇ ਦੀਆਂ ਬੋਲੀਆਂ
ਗੀਤਾਂ ਦੇ ਆਲਾਪ
ਬੱਚਿਆਂ ਦੇ ਤੋਤਲੇ ਬੋਲ
ਬਾਬੁਲ ਨੂੰ ਸਦੀਵੀ ਅਲਵਿਦਾ ਕਹਿੰਦਿਆਂ
ਮੇਰੇ ਵਿਰਲਾਪ
ਮਾਂ ਦੇ ਵੈਣ
ਕਿਸੇ ਬਜ਼ੁਰਗ ਦੇ ਸਿਰ ਤੇ ਹੱਥ ਰੱਖ
ਹੌਸਲਾ ਰੱਖਣ ਲਈ ਕਹਿਣ
ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ
ਤਰੱਕੀ ਦੇ ਕਾਗ਼ਜ਼
ਵਿਦੇਸ਼ਾਂ ਵਿੱਚ ਕਿਸੇ ਪੰਜਾਬੀ ਨੂੰ ਦੇਖ
ਤੁਹਾਡਾ ਪਿੰਡ ਕਿਹੜਾ
ਪੁੱਛਣ ਵਿਚ
ਜਿਉਂਦੇ ਵਸਦੇ ਰਹੋ ਦੀ ਅਸੀਸ
ਮੈਂ ਹਾਂ ਨਾ ਤੇਰੇ ਨਾਲ
ਦੋਸਤਾਂ ਦਾ ਦਿੱਤਾ ਧਰਵਾਸ
ਜੀਵਨ ਦੇ ਆਦਿ ਤੋਂ ਅੰਤ ਤਕ
ਸਭ ਕੁਝ ਤਾਂ ਪੰਜਾਬੀ ਵਿੱਚ ਹੈ
ਮਾਂ ਬੋਲੀ ਪੰਜਾਬੀ ਤੋਂ ਬਿਨਾਂ
ਮੇਰਾ ਕੀ ਵਜੂਦ
ਨਾ ਹੁੰਦੀ ਪੰਜਾਬੀ
ਕਿਵੇਂ ਦੱਸਦੀ ਅਹਿਸਾਸ
ਕਵਿਤਾ ਵਿੱਚ ਸਮੇਟਦੀ ਹਾਂ ਆਪਣੇ ਜਜ਼ਬਾਤ
ਤੇਰੀ ਜੈ ਪੰਜਾਬੀ ਮਾਤਾ
ਮਾਂ ਨੂੰ ਮਾਂ ਕਹਿਣਾ ਵੀ
ਤੂੰ ਹੀ ਸਿਖਾਇਆ
ਤੇਰਾ ਦਿੱਤਾ ਸਭ ਕੁਝ ਪਾਇਆ
ਜੇ ਮੈਨੂੰ ਲੈਕੇ ਜਾਵਣ
ਮਾਰਨ ਵਿੱਚ ਪੰਜਾਬੀ ਵਾਜ
ਮੇਰਾ ਜਿਉਣਾ ਸਫ਼ਲ ਹੋ ਗਿਆ
ਸਿੱਖ ਪੰਜਾਬੀ ਜੀਵਨ ਜਾਚ

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤ ਭਾਸ਼ਾ ਦਿਵਸ ਦੀਆਂ ਮੁਬਾਰਕਾਂ
Next articleਉਮੀਦਵਾਰ ਬਲਦੇਵ ਖੈਹਰਾ ਨੇ ਪਰਿਵਾਰ ਸਮੇਤ ਪਾਈ ਵੋਟ ਕਿਹਾ ਕਿ ਪੰਜਾਬ ਦੇ ਲੋਕ ਮਜਬੂਤ ਸਰਕਾਰ ਲਈ ਚੰਗੇ ਉਮੀਦਵਾਰ ਚੁਣਨਗੇ