(ਸਮਾਜ ਵੀਕਲੀ)
ਮਾਂ-ਬੋਲੀ ਪੰਜਾਬੀ ਮੇਰੀ, ਮਾਂ ਬੋਲੀ
ਮਾਂ -ਬੋਲੀ , ਪੰਜਾਬੀ ਮੇਰੀ, ਮਾਂ ਬੋਲੀ
ਪੰਜਾਬ ਦਿਆਂ ਗਦਾਰਾਂ ਰੋਲ਼ੀ, ਮਾਂ-ਬੋਲੀ
ਓਹ,, ਮਾਂ ਬੋਲੀ– ————
ਜਾਨੋਂ ਪਿਆਰੀ ਸਾਨੂੰ ਪੰਜ ਦਰਿਆਵਾਂ ਦੀ ਮਾਂ ਰਾਣੀ ,
ਸੇਖ਼ ਫ਼ਰੀਦ ਨਾਨਕ ਜਿਸ ‘ਚ ਗਏ ਰਚ ਇਲਾਹੀ ਬਾਣੀ
ਪੈਂਤੀ ਅੱਖਰੀ ਲਿੱਪੀ ਇਸ ਦੀ, ਕੀਮਤ ਹੈ ਅਨਮੋਲੀ
ਮਾਂ-ਬੋਲੀ ਪੰਜਾਬੀ— —–‘ ————
ਸਾਗਰ ਵਰਗੀ ਗਹਿਰੀ, ਹੈ ਮਿਸ਼ਰੀ ਵਰਗੀ ਮਿੱਠੀ
ਵਾਰਿਸ, ਬੁੱਲੇ, ਬਾਹੂ ਨੇ, ਇਹ ਗੋਦੀਂ ਬਹਿ ਬਹਿ ਡਿੱਠੀ
ਹਾਸ਼ਿਮ, ਪੀਲੂ ਦੇ ਕਿੱਸਿਆਂ , ਮਮਤਾ ਇਸਦੀ ਟੋਹਲ਼ੀ
ਮਾਂ ਬੋਲੀ ਪੰਜਾਬੀ ਮੇਰੀ ਮਾਂ— ———–
ਗੁਰਮੁੱਖੀ ਦੇ ਵਿੱਚ ਗੁਰ ਅੰਗਦ ਨੇ, ਰਚੀ ਇਲਾਹੀ ਬਾਣੀ
ਅਰਜਨ ਪੰਜਵੇਂ ਨਾਨਕ ਨੇ, ਲਿਖ ਕੇ ਕਰੀ ਸਮੇਂ ਦੀ ਹਾਣੀ
ਭਰ ‘ਤੇ ਸਾਹਿਤ ਖਜ਼ਾਨੇ , ਭਾਈ ਵੀਰ ਸਿੰਘ ਨੇ ਝੋਲੀ
ਮਾਂ-ਬੋਲੀ ਪੰਜਾਬੀ——————
ਉਰਦੂ ਅਰਬੀ ਫਾਰਸੀ, ਹਿੰਦੀ ਤੋਂ ਵੀ ਹੈ ਮਾਂ ਪਿਆਰੀ
ਆਪਣਾ-ਪਣ ਅਪਣੱਤ ਹੈ, ਇਸ ਦੀ ਛਬੀ ਨਿਆਰੀ
ਅੰਗਦ ਅਰਜਨ ਗੋਬਿੰਦ ਨੇ,ਲਿਖ ਵਿੱਚ ਰਾਗਾਂ ਦੇ ਤੋਲੀ
ਮਾਂ- ਬੋਲੀ ਪੰਜਾਬੀ ———
ਸਬਦ ਠੇਠ ਪੰਜਾਬੀ ਦੇ ਨੇ, ਜਿੰਦ ਤੋਂ “ਬਾਲੀ” ਪਿਆਰੇ
ਲਹਿੰਦੇ ਚੜਦੇ ਇਸ ਦੀ ਬੁੱਕਲ਼,ਇਸ ਦੇ ਚੰਨ ਸਿਤਾਰੇ
“ਰੇਤਗੜੵ” ਇਸ ਦੀ ਗੁੜਤੀ, ਮਾਂ ਵਿੱਚ ਲੋਰੀਆਂ ਘੋਲੀ
ਮਾਂ-ਬੋਲੀ ਪੰਜਾਬੀ ਮੇਰੀ—- —————-
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly