ਮਨਪ੍ਰੀਤ ਕੌਰ ਸੰਧੂ ਮੁੰਬਈ
(ਸਮਾਜ ਵੀਕਲੀ) ਅੱਜ 16 ਸਾਲਾਂ ਮਗਰੋਂ ਵਿਦੇਸ਼ ਵਿੱਚੋਂ ਪਿੰਡ ਪਰਤਿਆ ਸੀ ਮੈਂ, ਸੋਚਿਆ ਪਿੰਡ ਦਾ ਗੇੜਾ ਮਾਰ ਆਵਾ,ਮੈਂ ਆਪਣੇ ਪੋਤੇ ਨੂੰ ਨਾਲ ਲੈਕੇ ਪਿੰਡ ਚ ਇਕ ਹੱਟੀ ਉਤੇ ਗਿਆ ,ਓਥੇ ਇਕ ਪ੍ਰਦੇਸੀ ਬੈਠਾ ਸੀ,ਮੈਂ ਸੋਚਿਆ ਇਸਨੂੰ ਪੰਜਾਬੀ ਨਹੀਂ ਸਮਝ ਆਉਣੀ ਇਸ ਲਈ ਮੈਂ ਹਿੰਦੀ ਚ ਬੋਲਿਆ , ਬੱਚੋਂ ਕੇ ਵਾਸਤੇ ਕਿਆ ਹੈ ਅੱਛਾ ਖਾਣੇ ਕੋ,ਤੁਮਰੇ ਪਾਸ ਜਾਣਬੁੱਝ ਕੇ ਟੁੱਟੀ ਫੁੱਟੀ ਹਿੰਦੀ ਚ ਗੱਲ ਕੀਤੀ ਤਾਂ ਕਿ ਉਹ ਸੌਖਾ ਸਮਝ ਜਾਏ,ਮੇਰੀ ਗੱਲ ਸੁਣ ਉਹ ਆਪਣੇ ਚਿਹਰੇ ਉਤੇ ਇਕ ਅਜ਼ੀਬ ਜਿਹੀ ਮੁਸਕਰਾਹਟ ਲਿਆ ਮੈਨੂੰ ਬੋਲਿਆ ,ਸਰਦਾਰ ਜੀ ,ਮੈਂ 12 ਸਾਲ ਤੋਂ ਪੰਜਾਬ ਹਾਂ,ਪੰਜਾਬੀ ਸਮਝ ਅਤੇ ਬੋਲ ਸਕਦਾ ਹਾਂ, ਬਾਕੀ ਰਹੀ ਗੱਲ ਬੱਚਿਆਂ ਲਈ ਵਧੀਆ ਖਾਣਪੀਣ ਵਾਲੀ ਚੀਜ਼ ਦੀ ਤਾਂ ਉਹ ਦੁਕਾਨਾਂ ਚ ਕਿੱਥੋਂ ਮਿਲਣੀ ਆ ਓਹ ਘਰ ਦੇ ਰਸੋਈ ਚ ਸਭ ਹੈ, ਤੇ ਨਾਲ ਹੀ ਖਚਰਾ ਹਾਸਾ ਹੱਸਦੇ ਬੋਲਿਆ ਸਰਦਾਰ ਜੀ ਲੱਗਦਾ ਹੁਣ ਤੁਸੀ ਲੋਗ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ ,ਪਰ ਸਾਨੂੰ ਬਹੁਤ ਚੰਗਾ ਲਗਦਾ ਜਦੋਂ ਕੋਈ ਪੰਜਾਬੀ ਚ ਗੱਲ ਕਰੇ , ਸਰਦਾਰੀ ਅਹਿਸਾਸ ਹੁੰਦਾ ,ਮੇਰਾ ਮੁੰਡਾ ਵੀ ਗੁਰੂਘਰ ਪਾਠ ਸਿੱਖਦਾ ,ਪੰਜਾਬੀ ਬੋਲਦਾ ਲਿਖਦਾ ,ਤੁਹਾਡੇ ਬੱਚੇ ਪਤਾ ਨਹੀਂ ਕਿਓਂ ਪੰਜਾਬੀ ਬੋਲਣੀ ਪਸੰਦ ਨੀ ਕਰਦੇ,ਮੇਰੇ ਕੋਲ ਕੋਈ ਜਵਾਬ ਨਹੀਂ ਸੀ ,ਪਰ ਅੰਦਰੋਂ ਅੰਦਰੀ ਖੁਸ਼ ਸੀ ਮੈਂ , ਕਿ ਮੇਰੀ ਮਾਂ ਬੋਲੀ ਦਾ ਹਿਰਦਾ ਕਿੰਨਾ ਵਿਸ਼ਾਲ ਹੈ , ਕਿਸੇ ਨੂੰ ਵੀ ਆਪਣਾ ਬਣਾ ਲੈਂਦੀ ਹੈ,ਮੈਂ ਵਾਹੋਦਾਹੀ ਉਸ ਪਰਵਾਸੀ ਨੂੰ ਜੱਫੀ ਪਾਈ ਤੇ ਬੋਲਿਆ ,ਵੀਰਾ ਜਿਉਂਦਾ ਰਹਿ, ਮੈਨੂੰ ਮੇਰੀ ਅਸਲੀਅਤ ਸਮਝਾਉਣ ਲਈ ਤੇ ਮੈਂ ੳ ਅ ੲ ਸ ਹ ਹੌਲੀ ਹੌਲੀ ਗੁਣਗਣਾਓਂਦਾ ਘਰ ਆ ਰਿਹਾ ਸੀ ਫਿਰ ਮੇਰਾ ਅੰਗਰੇਜ਼ੀ ਸਕੂਲ ਚ ਪੜ੍ਹਦਾ ਪੋਤਾ ਬੋਲਿਆ ਦਾਦੂ ਕੀ ਬੋਲੀ ਜਾ ਰਹੇ ਹੋ ਆਪ???? , ਮੈਂ ਖ਼ੁਮਾਰੀ ਜਿਹੀ ਚ ਜਬਾਬ ਦਿੱਤਾ ਊੜਾ ਊਠ ਬੋਲ਼ ਪੁੱਤਰਾ ਊੜਾ!!!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj