ਮਾਂ ਬੋਲੀ

ਗੁਰਬਿੰਦਰ ਕੌਰ

(ਸਮਾਜ ਵੀਕਲੀ) –  ਪੰਜਾਬੀ ਮਾਂ ਬੋਲੀ ਮੇਰੀ ਮਾਂ ਬੋਲੀ ਸਾਰੀਆਂ , ਬੋਲੀਆਂ ਤੋਂ ਸੋਹਣੀ ਮੇਰੀ ਪੰਜਾਬੀ ਮਾਂ ਬੋਲੀ, ਸਾਰਿਆਂ ਦੇਸ਼ ਵਿਦੇਸ਼ ਚ’ ਵੱਸਦੇ ਪੰਜਾਬੀਆਂ ਦੀ ਜ਼ੁਬਾਨ ਬੋਲੀ, ਮੇਰੇ ਹਿੰਦੁਸਤਾਨ ਗੱਲਾਂ ਪੰਜਾਬੀ ਮਾਂ ਬੋਲੀ ਦੀਆਂ ਹੁੰਦੀਆਂ ਰਹਿੰਦੀਆਂ ਹਨ ।ਉਹਨਾਂ ਦੀਆਂ ਭਾਸ਼ਾ ਜ਼ਰੂਰ ਹਨ। ਪਰ ਉਹਨਾਂ ਦੇ ਮੁੱਖ ,ਚ ਨਿਕਲਿਆ ਰਸ ਮਨ ਚ’ ਮਿਠਾਸ ਭਰ ਦਿੰਦਾ ਹੈ । ਅੱਜ ਮੈਂ ਆਪਣੀ ਮਾਂ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਅਸੀ ਕਿਓਂ ਭੁੱਲਦੇ ਜਾ ਰਹੇ ਹਾਂ  ਕਿ ਸਾਡੀ ਹੋਂਦ ਪੰਜਾਬੀ, ਸਾਡਾ ਵਿਰਸਾ ਪੰਜਾਬੀ ,ਸਾਡਾ ਸਭਿਆਚਾਰ ਪੰਜਾਬੀ ,ਸਾਡੀ ਮਾਂ ਬੋਲੀ ਪੰਜਾਬੀ, ਮੈਨੂੰ ਮਾਣ ਹੈ । ਕਿ ਮੈਂ ਪੰਜਾਬ ਦੀ ਧਰਤੀ ਤੇ ਜੰਮੀ ਪਲੀ ਹਾਂ।ਮੈਂ ਹਮੇਸ਼ਾ ਪੰਜਾਬੀ ਬੋਲੀ ਚ, ਹੀ ਗੱਲ ਕੀਤੀ ਹੈ ਮੈਂ ਕਦੀ ਵੀ ਹੋਰ ਭਾਸ਼ਾਂ ਨਹੀ ਬੋਲੀ ਮੈਨੂੰ ਮਾਣ ਹੈ। ਕਿ ਮੈਂ ਇੱਕ ਪੰਜਾਬ ਦੀ ਧੀ ਹਾਂ। ਪਰ ਮਾਂ ਬੋਲੀ ਹੁਣ ਅਣਗੋਲੀ ਤੇ ਵਿਸਰਾ ਰਹੀ ਹੈ। ਮਾਂ ਬੋਲੀ ਨੂੰ ਬਚਾਉਣ ਲਈ ਮੈਂ ਮਰਦੇ ਦਮ ਤੱਕ ਪੰਜਾਬੀ ਚ, ਹੀ ਲਿਖਾਂਗੀ ਤੇ ਆਪਣੇ ਪੰਜਾਬ ਦੀ ਹੀ ਗੱਲ ਕਰਾਂਗੀ ।ਅੱਜ ਕੁਝ ਸਤਰਾਂ ਲਿਖਕੇ ਬਿਆਨ ਕਰ ਰਹੀ ਹਾਂ। ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ,
ਵਿੱਚ ਕਿਤਾਬ ਦੇ ਬੋਲੀ ਹਾਂ,
ਮੋਤੀ ਮੋਤੀ ਵਿੱਚ ਪੋਰਿਆ,
ਮੈਂ ਵਿੱਚ ਪੰਜਾਬੀ ਬੋਲੀ ਹਾਂ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ l
ਮੈਂ ਗੁਰੂਆਂ ਦੀ ਬਾਣੀ ਧੁਰ ਤੋਂ
ਆਈ ਨਾਲ਼ ਰਬਾਬਾਂ ਦੇ,
ਮਿੱਠੇ ਮਿੱਠੇ ਬੋਲ ਇੰਨੇ
ਢਾਡੀ ਵਾਰਾਂ ਦੀ ਬੋਲੀ ਹਾਂ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ l
ਰੱਬ ਨੇ ਮੈਨੂੰ ਦੋ ਮਾਵਾਂ ਦਿੱਤੀਆਂ,
ਇੱਕ ਜੰਮਣ ਵਾਲ਼ੀ, ਦੂਜੀ ਬੋਲੀ ਮਾਂ l
ਬੋਲਣ ਵਾਲ਼ੀ ਮੇਰੇ ਸਾਹਾਂ ‘ਚ ਵਸੇ,
ਜੰਮਣ ਵਾਲ਼ੀ ਨੂੰ ਇੱਕ ਪੱਲ ਭੁੱਲਦੀ ਨਾ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ l
ਮੈਂ ਹੱਸੀ ਵਸੀ ਵਿੱਚ ਪ੍ਰਦੇਸ,
ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਦੀ,
ਯਾਰਾਂ, ਅਖ਼ਬਾਰਾਂ ਦੀ ਬੋਲੀ ਹਾਂ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ l
ਬੈਠ ਤ੍ਰਿੰਜਣੀ ਗੀਤ ਗਾਉਂਦੀਆਂ ਕੁੜੀਆਂ,
ਨੱਚਦੇ ਟੱਪਦੇ ਗੱਭਰੂਆਂ ਦੇ ਟੱਪਿਆਂ ਦੀ ਬੋਲੀ ਹਾਂ,
ਮੈਂ ਤੁਹਾਡੀ ਸਭ ਦੀ ਉਹੀ ਮਾਂ ਬੋਲੀ ਹਾਂ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ l
ਖੇਤਾਂ ‘ਚ ਹੱਲ ਵਾਹੁਣ, ਨਾਲ਼ੇ ਮੈਨੂੰ ਗਾਵਣ,
ਨੱਚਣ ਟੱਪਣ, ਫ਼ਸਲਾਂ ਵਾਲਿਆਂ ਦੀ
ਮੈਂ ਦੀਵਾਲ਼ੀ, ਲੋਹੜੀ, ਹੋਲੀ ਹਾਂ l
ਮੈਂ ਤੁਹਾਡੀ ਸਭਨਾ ਦੀ ਉਹ ਬੋਲੀ ਹਾਂ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ l
ਪਰ ਥੋੜ੍ਹੀ ਜਿਹੀ ਮੈਂ ਹੁਣ ਦੁਖੀ ਹੋਈ ਹਾਂ,
ਕਰ ਰਲ਼ੇਵਾਂ ਅੱਜਕੱਲ੍ਹ ਦੀ ਪੀੜ੍ਹੀ ਨੇ
ਕਰ ਦਿੱਤੀ ਅਣਗੋਲ਼ੀ ਮਾਂ l
ਮੈਂ ਪੈਂਤੀ ਅੱਖਰਾਂ ਦੀ ਬੋਲੀ ਹਾਂ

ਗੁਰਬਿੰਦਰ ਕੌਰ ਠੱਟਾ ਟਿੱਬਾ

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleChinese Communist Party behind fake Uyghur accounts talking about happy life
Next articleਅੱਲ੍ਹੜਪੁਣਾ