“ਮਾਂ ਬੋਲੀ”

ਸੰਦੀਪ ਸਿੰਘ"ਬਖੋਪੀਰ "

         (ਸਮਾਜ ਵੀਕਲੀ)

ੳ, ਅ, ਭੁੱਲੀ ਨਵੀਂ ਪਨੀਰੀ ਅੱਜ ਕੱਲ੍ਹ ਦੀ,
ਓਪਰੀ ਭਾਸ਼ਾ ਦੇ ਲਈ ਦਿਲੀਂ, ਦਿਲਗੀਰੀ ਅੱਜ ਕੱਲ੍ਹ ਜੀ।

ਪੈਂਤੀ ਅੱਖਰੀ ਭੁੱਲਕੇ, ਹੋਗੇ, ਸ਼ੋਸ਼ੇਬਾਜੀ ਤੇ,
ਸ਼ਹਿਰ ਚੁ ਜਾਕੇ ਬਦਲੀ ਪਈ, ਪਨੀਰੀ ਅੱਜ ਕੱਲ੍ਹ ਦੀ।

ਮਾਂ ਬੋਲੀ ਦੇ ਬਾਰੇ ਦਿਲੀਂ ,ਸਵਾਲ ਬੜੇ ਉੱਠਦੇ,
ਠੇਠ ਪੰਜਾਬੀ ਦੇ ਅੱਖਰ ਕਈ, ਜਾਂਦੇ ਪਏ ਮੁੱਕਦੇ।

ਸੋਚੋ ! ਕਿੱਥੋਂ-ਕਿੱਥੇ ਆ ਗਈ, ਮਾਂ ਬੋਲੀ,
ਦੌਲਤ ਸ਼ੌਹਰਤ ਪਿੱਛੇ ਆਪਾ,ਪਈ ਰੋਲ਼ੀ।

ਹੈਰੀ, ਗੈਰੀ ,ਸੈਰੀ ਹੋ ਗਏ ਨਾਂ ਸਾਡੇ ,
ਆਪਣੀ ਆਪਾ,ਵੇਖ ਵਿਰਾਸਤ ? ਪਈ ਰੋਲ਼ੀ।

ਮੁਲਕ ਬਾਹਰਲੇ ਜਾਣ ਦੀਆਂ,ਦਿਲ ਤਾਂਘਾਂ ਨੇ
ਨਿੱਤ ਜ਼ਹਾਜੀਂ ਉੱਡਦੀ, ਪਿੰਡਾਂ ‘ਚੋਂ ਟੋਲੀ਼।

ਮਾਂ ਬੋਲੀ ਨੂੰ ਸਾਜਸ਼ਾਂ,ਨਾਲ਼ ਮਕਾਉਂਦੇ ਪਏ ਲੋਕੀਂ,
ਸਿੰਗਰਾਂ  ਸ਼ਾਇਰਾਂ, ਕਰਕੇ, ਇਹ ਤਾਂ ਨਹੀਂ ਡੋਲੀ।

ਵਿੱਚ ਸਕੂਲਾਂ ਗੁੜ੍ਹਤੀ ਹੋ ਗਈ, ਓਪਰੀ ਭਾਸ਼ਾ ਦੀ,
ਵਿਰਸੇ ਵਾਂਗੂੰ ਬਦਲਦੀ ਪਈ ਏ, ਮਾਂ ਬੋਲੀ।

ਸੰਦੀਪ ਤੂੰ ਕੈਦਾ ਚੁੱਕਲੈ, ਪੈਂਤੀ ਅੱਖਰੀ ਦਾ,
ਬੋਲੀ , ਰੋਲ਼ੀ ਜੈਸੀ ?  ਆਪਾ, ਮਾਂ ਰੋਲ਼ੀ।

ਨਵੀਂ ਪਨੀਰੀ ਨੂੰ ਵੀ ਪੜ੍ਹਨੇ ਪਾਈਂ ਤੂੰ,
ਸ਼ਾਇਰਾਂ ਦੀ ਇੰਝ ਜਾਪੇ ,ਸਿਰ ਜਿਵੇਂ ਸ਼ੈਅ ਬੋਲੀ ।

ਸੰਦੀਪ ਸਿੰਘ ‘ ਬਖੋਪੀਰ ‘
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਂ ਤਾਂ ਸਹਿਜ ਅੰਦਰ ਹੈ…
Next articleਰਾਜਿੰਦਰ ਕੌਰ ਰਾਜ ਨੇ ਲਾਲਜੀਤ ਭੁੱਲਰ ਨੂੰ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੇ  ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ