ਮਾਂ-ਬੋਲੀ

 ਰਾਹੁਲ ਲੋਹੀਆਂ
(ਸਮਾਜ ਵੀਕਲੀ)
ਸਭ ਭਾਸ਼ਾਵਾ ਦੀ ਮੈ ਇੱਜਤ ਕਰਦਾ
ਪਰ ਪੰਜਾਬੀ ਨਾਲ ਹੈ ਮੈਨੂੰ ਦਿਲ ਤੋਂ ਪਿਆਰ
ਤੁਸੀ ਵੀ ਕਰੋ ,ਮੈਂ ਵੀ ਹਾਂ ਕਰਦਾ
ਆਪਣੀ ਮਾਂ ਬੋਲੀ ਦਾ ਸਤਿਕਾਰ !
ਸਾਰੀ ਦੁਨੀਆਂ ਚ ਸਾਡੀ ਭਾਸ਼ਾ ਖਾਸ ਏ
ਇਹਦੇ ਬੋਲਾਂ ਚ ਕਿੰਨੀ ਮਿਠਾਸ ਏ
ਇਹਦੀ ਚਮਕ ਨਾ ਫਿੱਕੀ ਹੋ ਜਾਵੇ
ਪੰਜਾਬੀਉ ਥੌੜਾ ਜਿਹਾ ਰਹੋ ਹੁਸ਼ਿਆਰ
ਤੁਸੀ ਵੀ ਕਰੋ ,ਮੈਂ ਵੀ ਹਾਂ ਕਰਦਾ
ਆਪਣੀ ਮਾਂ ਬੋਲੀ ਦਾ ਸਤਿਕਾਰ !
ਇਹਦੇ ਇਤਿਹਾਸ ਵਿੱਚ ਕਿੰਨੇ ਹੋਏ ਨੇ ਬਲਿਦਾਨ
ਇਹਦੀ ਹੌਂਦ ਲਈ ਕਿੰਨੇ ਸੂਰਮੇ ਹੋਏ ਨੇ ਕੁਰਬਾਨ
ਉਹਨਾਂ ਸਾਰੀਆ ਕੁਰਬਾਨੀਆਂ ਨੂੰ ਆਪਾ
ਜਾਣ ਦੇਈਏ ਨਾ ਬੇਕਾਰ
ਤੁਸੀ ਵੀ ਕਰੋ ,ਮੈਂ ਵੀ ਹਾਂ ਕਰਦਾ
ਆਪਣੀ ਮਾਂ ਬੋਲੀ ਦਾ ਸਤਿਕਾਰ !
ਆਪਣੀ ਭਾਸ਼ਾ ਨਾਲ ਮਤਰੇਆਂ ਵਾਲਾ ਰਵੱਈਆ ਅਪਣਾਉ ਨਾ
ਦੁਨੀਆਂ ਦੇ ਕਿਸੇ ਵੀ ਕੋਨੇ ਤੇਂ ਰਹੋ,ਆਪਣੀ ਮਾਂ ਬੋਲੀ ਭੁਲਾਉ ਨਾ
ਕੋਈ ਇਹਦੀ ਬੁਨਿਆਦ ਨੂੰ ਹਿਲਾ ਜਾਵੇ
ਸਾਨੂੰ ਇਹ ਨੀ ਹੋਣਾ ਚਾਹੀਦਾ ਸਵੀਕਾਰ
ਤੁਸੀ ਵੀ ਕਰੋ ,ਮੈਂ ਵੀ ਹਾਂ ਕਰਦਾ
ਆਪਣੀ ਮਾਂ ਬੋਲੀ ਦਾ ਸਤਿਕਾਰ !
ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਗੱਲ ਕਰਨੀ ਸਿਖਾਉ
ਕਿਰਪਾ ਕਰਕੇ ਅੰਗਰੇਜੀ ਨੂੰ ਇੰਨਾ ਮਹਾਨ ਨਾ ਬਣਾਉ
ਕਿਤੇ ਇਹਦੀ ਹੌਂਦ ਨਾ ਖਤਮ ਹੋ ਜਾਵੇ
‘ਰਾਹੁਲ’ ਇਸ ਬਾਰੇ ਕਰਨਾ ਪਊਗਾ ਸੋਚ ਵਿਚਾਰ
ਤੁਸੀ ਵੀ ਕਰੋ ,ਮੈਂ ਵੀ ਹਾਂ ਕਰਦਾ
ਆਪਣੀ ਮਾਂ ਬੋਲੀ ਦਾ ਸਤਿਕਾਰ !
  ਰਾਹੁਲ ਲੋਹੀਆਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਜਾਮ ਤੋਂ
Next articleਖਾਮੋਸ਼ੀ ਤੋਂ ਲਲਕਾਰ ਵੱਲ