(ਸਮਾਜ ਵੀਕਲੀ)
ਅੱਖਰ ਅੱਖਰ ਸ਼ਬਦ ਸ਼ਬਦ,
ਘੁਲ਼ੀ ਕਿੰਨੀ ਵੇਖ ਮਿਠਾਸ।
ਸਵਾਦ ਪੂਰਾ ਗੁਲਕੰਦ ਜਿਹਾ,
ਹੁੰਦੀ ਮਾਂ ਬੋਲੀ ਹੈ ਖ਼ਾਸ।
ਨਵੀਂ ਪੀੜ੍ਹੀ ਮੁਖ ਮੋੜ ਰਹੀ ,
ਨਾਤਾ ਹੋਰਾਂ ਦੇ ਨਾਲ ਜੋੜ ਰਹੀ ;
ਪਰ ਤੂੰ ਪੱਲਾ ਛੱਡੀ ਨਾ ਪੰਜਾਬੀ ਦਾ,
ਤੇਰੀ ਮਿਹਨਤ ਆਉਣੀ ਰਾਸ।
ਚੱਟ ਕੇ ਪੱਤਣ ਮੁੜ ਆਵਣਗੇ,
ਕਰਗੇ ਜੋ ਪਰਵਾਸ।
ਜਤਿੰਦਰ ਭੁੱਚੋ
9501475400