(ਸਮਾਜ ਵੀਕਲੀ)
ਮਾਂ ਨੂੰ ਰੱਬ ਦਾ ਦਰਜਾ ਦੇਣਾ ਚੰਗੀ ਗੱਲ ਨਹੀਂ
ਮਾਂ ਸਭ ਨੂੰ ਇੱਕ ਸਮਾਨ ਸਮਝਦੀ
ਰੱਬ ਦੇ ਵਾਂਗੂੰ ਕਰਦੀ ਛੱਲ ਨਹੀਂ
ਮਾਂ ਨੂੰ ਰੱਬ ਦਾ ਦਰਜਾ ਦੇਣਾ ਚੰਗੀ ਗੱਲ ਨਹੀਂ
ਭਾਵੇਂ ਇਸ ਧਰਤੀ ਤੋਂ ਸਭ ਨੇ ਜਾਣਾ
ਕਈ ਨਿਰਦਨ ਕਈ ਹੰਕਾਰੀ ਆ
ਕਈ ਵਿਚਾਰੇ ਰੁੱਲਦੇ ਫਿਰਦੇ ਕਈ ਏਥੇ ਬਲਕਾਰੀ ਆ
ਗੁੰਗੇ ਬੋਲੇ ਅੰਨੇ ਰੱਬ ਦਾ ਮੈਨੂੰ ਤਾਂ ਕੋਈ ਦਿਸਦਾ ਹੱਲ ਨਹੀਂ
ਮਾਂ ਨੂੰ ਰੱਬ ਦਾ ਦਰਜਾ ਦੇਣਾ ਚੰਗੀ ਗੱਲ ਨਹੀਂ
ਹਵਸੀ ਦੁਨੀਆ ਬੱਚੀਆਂ ਨੂੰ ਜਦ ਨੋਚ ਨੋਚ ਕੇ ਖਾਂਦੀ
ਦਇਆ ਦ੍ਰਿਸ਼ਟੀ ਉਦੋਂ ਰੱਬ ਦੀ ਕਿੱਧਰ ਨੂੰ ਭੱਜ ਜਾਂਦੀ
ਮਾਂ ਦੇ ਵਾਂਗੂੰ ਆਦਮਖੋਰ ਦਾ ਰੱਬ ਤੇ ਬੂਹਾ ਬਹਿੰਦਾ ਮੱਲ ਨਹੀਂ
ਮਾਂ ਨੂੰ ਰੱਬ ਦਾ ਦਰਜਾ ਦੇਣਾ ਚੰਗੀ ਗੱਲ ਨਹੀਂ
ਗੁਰਮੀਤ ਡੁਮਾਣੇ ਵਾਲਿਆਂ ਰੱਬ ਦਾ
ਐਵੇ ਰੌਲਾ
ਰਾਮ ਰਹੀਮ ਈਸ਼ਵਰ ਨਾਂ ਦਿਸਦਾ ਮੌਲਾ
ਗੋਦੀ ਵਿੱਚ ਬਿਠਾਉਣ ਨੂੰ ਮਾਂ ਇੱਕ ਲਾਉਂਦੀ ਪੱਲ ਨਹੀਂ
ਮਾਂ ਨੂੰ ਰੱਬ ਦਾ ਦਰਜਾ ਦੇਣਾ ਚੰਗੀ ਗੱਲ ਨਹੀਂ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ