ਸਮਾਜ ਵੀਕਲੀ ਯੂ ਕੇ-
3 ਜਨਵਰੀ ਜਨਮ ਦਿਵਸ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਸਮਰਪਿਤ ਬਾਲ ਗੀਤ
ਕਹੇ ਮਾਂ ਸਵਿੱਤਰੀ ਫੂਲੇ, ਸਵਿੱਤਰੀ ਫੂਲੇ
ਚਲੋ ਸਕੂਲੇ….
ਚਲੋ ਸਕੂਲੇ…..
ਸਦੀਆਂ ਦਾ ਅੰਧਕਾਰ ਮਿਟਾਓ
ਆਪਣੇ ਗਲ਼ੋਂ ਗੁਲਾਮੀਂ ਲਾਹੋ
ਰੋਕੇ ਨਾ ਕੋਈ ਰਾਹ ਅਸਾਡਾ
ਝੰਡਾ ਆਜ਼ਾਦੀ ਦਾ ਝੂਲੇ……..
ਚਲੋ ਸਕੂਲੇ…..
ਸਾਹਿਤ ਅਤੇ ਇਤਿਹਾਸ ਪੜ੍ਹਾਓ
ਬੱਚਿਆਂ ਨੂੰ ਸਭ ਖਾਸ ਪੜ੍ਹਾਓ
ਵਿੱਦਿਆ ਦੇ ਦਰ ਖੋਹਲੇ ਸਭ ਲਈ
ਨਾ ਕੀਮਤ ਕੋਈ ਵਸੂਲੇ……
ਚਲੋ ਸਕੂਲੇ……
ਦੁਸ਼ਮਣ ਹੈ ਵੱਡਾ ਅਗਿਆਨ
ਸਹੀ ਮਿੱਤਰ ਬਣਾ ਲਓ ਗਿਆਨ
ਸੋਹਣਾ ਲਿਖੀਏ, ਸੋਹਣਾ ਪੜ੍ਹੀਏ
ਮਨ ਚੰਗੀ ਗੱਲ ਕਬੂਲੇ…..
ਚਲੋ ਸਕੂਲੇ…..
ਅਧਿਆਪਕ ਦਾ ਸਤਿਕਾਰ ਜਰੂਰੀ
ਨਾਲ਼ ਪੜ੍ਹਾਈ ਪਿਆਰ ਜਰੂਰੀ
ਹੱਥਾਂ ਵਿੱਚ ਕਿਤਾਬ ਹੈ ਸੋਂਹਦੀ
ਨਾ ਇਹ ਗੁਰਮੰਤਰ ਭੂਲੇ……
ਚਲੋ ਸਕੂਲੇ……
ਆਪਣਾ-ਆਪਣਾ ਫਰਜ਼ ਨਿਭਾਈਏ
ਹੱਕਾਂ ਲਈ ਆਵਾਜ਼ ਉਠਾਈਏ
ਰਣਜੀਤ ਹਠੂਰ ਅਸੀਂ ਰਾਹ ਰੁਸ਼ਨਾਈਏ
ਨਾ ਰੱਖੀਏ ਨ੍ਹੇਰੇ ਓਹਲੇ……
ਚਲੋ ਸਕੂਲੇ…..
ਕਹੇ ਮਾਂ ਸਵਿੱਤਰੀ ਫੂਲੇ, ਸਵਿੱਤਰੀ ਫੂਲੇ
ਚਲੋ ਸਕੂਲੇ……ਚਲੋ ਸਕੂਲੇ…….
ਰਣਜੀਤ ਸਿੰਘ ਹਠੂਰ
ਸੰਪਰਕ:99155-13137