ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਰਜਿ:ਪੰਜਾਬ ਵਲੋਂ ਭਾਰਤ ਦੀ ਪਹਿਲੀ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ 194 ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਮੰਦਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੂੰ ਯਾਦਗਾਰ ਬਣਾਉਂਦਿਆਂ 70 ਬੀਬੀਆਂ ਨੂੰ ਸਰਦੀਆਂ ਤੋਂ ਬਚਣ ਲਈ ਸ਼ਾਲ ਦਿੱਤੇ ਗਏ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਸ਼੍ਰੀ ਰਮੇਸ਼ ਲੱਧੜ ਯੂ ਕੇ ਤੇ ਮਾਸਟਰ ਸੰਤੋਖ ਸਿੰਘ ਯੂ ਐਸ ਏ ਵਲੋਂ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਭਾਈ ਕੇਵਲ ਸਿੰਘ ਜੀ ਤੇ ਸੁਸਾਇਟੀ ਦੇ ਪ੍ਰਧਾਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਸ ਦੇਸ਼ ਵਿੱਚ ਔਰਤਾਂ ਨੂੰ ਵਹਿਮਾਂ ਭਰਵਾਂ ਵਿੱਚ ਪਾਇਆ ਗਿਆ ਸੀ ਕਿ ਅਗਰ ਕਿਸੇ ਵੀ ਘਰ ਵਿੱਚ ਔਰਤ ਪੜ੍ਹਦੀ ਹੈ ਤਾਂ ਉਸ ਘਰ ਦੇ ਕਿਸੇ ਮੈਂਬਰ ਦੀ ਮੌਤ ਹੋ ਸਕਦੀ ਹੈ। ਮਾਤਾ ਸਵਿੱਤਰੀ ਬਾਈ ਫੂਲੇ ਜੀ ਨੇ ਆਪ ਪੜ੍ਹਾਈ ਕਰਕੇ ਭਾਰਤ ਵਿੱਚ ਵਸਦੀਆਂ ਹਰ ਧਰਮ ਦੀਆਂ ਔਰਤਾਂ ਨੂੰ ਪੜਾਉਣਾ ਸ਼ੁਰੂ ਕੀਤਾ ਤੇ ਔਰਤਾਂ ਨੂੰ ਵਹਿਮਾਂ, ਭਰਵਾਂ ਤੋਂ ਉਪਰ ਉਠ ਕੇ ਪੜਨ ਲਈ ਪ੍ਰੇਰਿਤ ਵੀ ਕੀਤਾ। ਉਹਨਾਂ ਕਿਹਾ ਕਿ ਮੈਂ ਵੀ ਪੜ੍ਹ ਲਿਖ ਕੇ ਆਪ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਪਤੀ ਤੇ ਬਾਕੀ ਮੇਰਾ ਸਾਰਾ ਪਰਿਵਾਰ ਅੱਜ ਵੀ ਜਿਊਂਦਾ ਹੈ। ਪੜ੍ਹਾਈ ਕਰਨ ਨਾਲ ਸਾਡੇ ਪਰਿਵਾਰ ਵਿੱਚ ਕਿਸੇ ਦੀ ਵੀ ਮੌਤ ਨਹੀਂ ਹੋਈ। 1 ਜਨਵਰੀ 1848 ਨੂੰ ਭਾਰਤ ਵਿੱਚ ਪਹਿਲਾ ਸਕੂਲ ਖੋਲ੍ਹਿਆ ਗਿਆ ਤੇ ਹਜਾਰਾਂ ਔਰਤਾਂ ਉਥੋਂ ਸਿੱਖਿਆ ਦਿੱਤੀ ਗਈ। ਜੋ ਪੂਰੀ ਦੁਨੀਆ ਵਿਚ ਅੱਜ ਵੀ ਮਿਸਾਲ ਬਣੀ ਹੋਈ ਹੈ। ਇਸ ਮੌਕੇ ਤੇ ਸੰਦੀਪ ਸਿੰਘ ਕਲੇਰ, ਮਾਸਟਰ ਦੇਸ ਰਾਜ ਨੌਰਦ, ਮਨਜੀਤ ਰਾਜੂ, ਸੱਤਪਾਲ ਬਾਲੀ, ਯੋਗਰਾਜ, ਸੰਦੀਪ ਸਹਿਜਲ ਵਲੋਂ ਵਿਸਥਾਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਟੋ ਯੂਨੀਅਨ ਦੇ ਪ੍ਰਧਾਨ ਪ੍ਰਨੀਤ ਕੁਮਾਰ, ਕੁਲਦੀਪ ਕੁਮਾਰ, ਰਮਨ ਲੱਧੜ, ਜੈਲਾ, ਅਰੁਨ ਬਾਲੀ, ਲਾਲੇ, ਰਜਨੀ, ਬੀਬੀ ਰਾਣੀ, ਗੁਰਮੀਤੋ, ਸੁਲਿੰਦਰ, ਸੱਤਿਆ ਰਾਣੀ, ਭਜਨ ਕੌਰ, ਪਰਮਜੀਤ ਕੌਰ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
https://play.google.com/store/apps/details?id=in.yourhost.samaj