ਮਾਂ ਵਰਗੀ ਧਰਤੀ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ) 

ਇਹ ਧਰਤ ਪੰਜਾਬ ਦੀ ਮਾਂ ਵਰਗੀ ਲੱਗੇ

ਠੰਡਾ ਮਿੱਠਾ ਜਲ ਇਸਦਾ ਕਿਤੇ ਹੋਰ ਨਾ ਲੱਭੇ

ਗੁਰੂ ਬਾਬਿਆਂ ਦੀਆਂ ਅਸੀਸਾਂ ਵਾਲੀ ਧਰਤੀ

ਰੱਬਾ ਸਲਾਮਤ ਰੱਖੀਂ ਮੇਰੀ ਮਾਂ ਵਰਗੀ ਧਰਤੀ

ਲੋਕ ਇਥੋਂ ਦੇ ਦਿਆਲੂ ਨਿਮਰ ਸੁਭਾਅ ਵਾਲੇ ਨੇ

ਕੋਈ ਮਿਲੇ ਦੁਖਿਆਰਾ ਮੱਦਦ ਕਰਨ ਵਾਲੇ ਨੇ

ਇਹ ਦਇਆ ਭਰੀ ਫ਼ਸਲਾਂ ਉਗਾਉਂਦੀ ਧਰਤੀ

ਰੱਬਾ ਸਲਾਮਤ ਰੱਖੀਂ ਮੇਰੀ ਮਾਂ ਵਰਗੀ ਧਰਤੀ

ਸੱਤ ਰੰਗਾਂ ਦਾ ਬਣਿਆ ਹੈ ਪੰਜਾਬ ਇਹ ਸਾਡਾ

ਤਿਉਹਾਰ, ਗਿੱਧਾ, ਭੰਗੜਾ ਹੈ ਮਾਣ ਅਸਾਡਾ

ਰੌਸ਼ਨ ਸਦਾ ਰਹੇ ਮੇਰੇ ਪੰਜਾਬ ਦੀ ਧਰਤੀ

ਰੱਬਾ ਸਲਾਮਤ ਰੱਖੀਂ ਮੇਰੀ ਮਾਂ ਵਰਗੀ ਧਰਤੀ

ਗੁਰਾਂ ਪੀਰਾਂ ਦੀਆਂ ਅਸੀਸਾਂ ਏਥੇ ਸੱਚ ਰਹਿਣਾ

ਅਜੇ ਵੀ ਕਿਤੇ ਹੈ ਇਮਾਨਦਾਰੀ ਇਸਦਾ ਗਹਿਣਾ

ਝੂਠੇ ਫਰੇਬੀ ਲੋਕਾਂ ਤੋਂ ਰੱਬਾ ਬਚਾਈਂ ਇਹ ਧਰਤੀ

ਰੱਬਾ ਸਲਾਮਤ ਰੱਖੀਂ ਮੇਰੀ ਮਾਂ ਵਰਗੀ ਧਰਤੀ।

ਧਰਮਿੰਦਰ ਸਿੰਘ ਮੁੱਲਾਂਪੁਰੀ 9872000461

Previous articleਕਬੱਡੀ ਜਗਤ ਦਾ ਮਾਣਮੱਤਾ ਖਿਡਾਰੀ ਸੀ ਬਖਤਾਵਰ ਸਿੰਘ ਤਾਰੀ
Next articleਲੁੱਚੀ ਸ਼ਹਿਰੀ