ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ) ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਸਵ. ਮਨਜੀਤ ਕੌਰ ਅਤੇ ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਸਾਲ 2025 ਲਈ ਚੋਣ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੇ ਪਰਿਵਾਰ ਵੱਲੋਂ ਆਪਣੇ ਮਾਤਾ ਮਨਜੀਤ ਕੌਰ ਅਤੇ ਪਿਤਾ ਸ. ਤ੍ਰਿਲੋਚਨ ਸਿੰਘ ਦੀ ਯਾਦ ਵਿੱਚ ਸਾਲ 2025 ਦੌਰਾਨ ਕੀਤੇ ਜਾਣ ਵਾਲੇ ਸਾਲਾਨਾ ਯਾਦਗਾਰੀ ਸਨਮਾਨ ਲਈ ਪੁਨੀਤ ਗੁਪਤਾ ਵਾਸੀ ਬਰਨਾਲਾ ਦੀ ਚੋਣ ਕੀਤੀ ਗਈ ਹੈ। ਇਸ ਸਨਮਾਨ ਵਿਚ ਸਨਮਾਨ ਪੱਤਰ, ਸਾਲ ਜਾਂ ਫੁਲਕਾਰੀ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਚੋਣ ਸਭਾ ਵਾਲੀ ਨਿਯੁੱਕਤ ਤਿੰਨ ਮੈਂਬਰਾਂ ਦੀ ਕਮੇਟੀ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ। ਇਹ ਸਨਮਾਨ ਸਮਾਗਮ ਅਪ੍ਰੈਲ ਮਹੀਨੇ ਵਿੱਚ ਕੀਤਾ ਜਾਵੇਗਾ। ਪੁਨੀਤ ਗੁਪਤਾ ਮਿੰਨੀ ਕਹਾਣੀਕਾਰਾ ਹੈ ਜਿਸ ਦੇ ਦੋ ਮਿੰਨੀ ਕਹਾਣੀ ਸੰਗ੍ਰਹਿ ਰਿਸ਼ਤਿਆਂ ਦਾ ਨਿੱਘ ਅਤੇ ਸੰਜੀਵਨੀ ਇੱਕ ਰੋਲ ਮਾਡਲ ਆ ਚੁੱਕੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਯਾਦਗਾਰੀ ਸਨਮਾਨ ਸਾਲ 2022 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਚਰਨੀ ਬੇਦਿਲ, ਜੁਗਰਾਜ ਰਾਏਸਰ, ਕੁਲਵੀਰ ਕੌਰ ਜੋਤੀ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਜੈਸਮੀਨ ਕੌਰ, ਸਿਮਰਜੀਤ ਕੌਰ ਬਰਾੜ, ਪਾਲ ਸਿੰਘ ਲਹਿਰੀ, ਤੇਜਿੰਦਰ ਚੰਡਿਹੋਕ, ਚਤਿੰਦਰ ਰੁਪਾਲ, ਤੇਜਾ ਸਿੰਘ ਤਿਲਕ, ਨਰਿੰਦਰ ਕੌਰ ਸਿੱਧੂ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj