(ਸਮਾਜ ਵੀਕਲੀ)
ਚੰਨ ਚਾਨਣੀ ਰਾਤ ਨੀਂ ਮਾਏ ਤਾਰੇ ਕਰਨ ਕਲੋਲ….
ਦੇਵੇਂ ਅਸੀਸਾਂ ਹਰ ਪਲ਼ ਨੀਂ ਮਾਏ ਮਿੱਠੜੇ ਬੋਲ ਕੇ ਬੋਲ….
ਜੁਗ ਜੁਗ ਜੀਵੇ ਪੁੱਤਰ ਮਿੱਠੜੇ ਮੇਵੇ ਤੂੰ ਸਦਾ ਹੈਂ ਕਹਿੰਦੀ…..
ਜਦੋਂ ਤੀਕਰ ਮੈਂ ਘਰ ਨਹੀਂ ਮੁੜਦਾ ਰਾਹ ਉਡੀਕਦੀ ਰਹਿੰਦੀ….
ਬੇਸ਼ਕੀਮਤੀ ਕੋਹੇਨੂਰ ਵਾਂਗਰ ਮਾਂ ਹੀਰਾ ਅਨਮੋਲ…
ਦੁਨੀਆਂ ਦੀ ਦੌਲਤ ਤੋਂ ਮੈਂ ਕੀ ਲੈਣਾ ਨੀਂ ਮਾਏ ਜਦੋਂ ਤੂੰ ਹੈਂ ਮੇਰੇ ਕੋਲ਼….
ਪੁੱਤ ਕਪੁੱਤ ਚਾਹੇ ਹੋ ਜਾਵੇ ਤੂੰ ਘੁੱਟ ਕੇ ਕਾਲਜੇ ਲਾਵੇਂ….
ਦੁੱਧ ਮਲਾਈਆਂ ਘਿਓ ਸ਼ੱਕਰ ਖਵਾ ਕੇ ਖ਼ੁਦ ਨੂੰਣ ਨਾਲ ਰੋਟੀ ਖਾਵੇਂ….
ਤੱਤੀ ਵਾਅ ਨੂੰ ਖੁਦ ਝੇਲ ਕੇ ਦੇਵੇਂ ਠੰਢੜੀ ਛਾਂ ਵਿੱਚ ਤੋਲ….
ਸੁੱਖਾਂ ਮੰਗਦੀ ਬੱਚਿਆਂ ਖ਼ਾਤਰ ਮਾਂ ਪੱਲਾ ਆਪਣਾ ਖੋਲ….
ਚੰਨ ਚਾਨਣੀ ਰਾਤ ਨੀਂ ਮਾਏ ਤਾਰੇ ਕਰਨ ਕਲੋਲ….
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
9914721831
One attachment
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly