ਆਨੰਦਮਈ ਜੀਵਨ, ਜਿਉਣ ਦੀ ਕਲਾ ਵੱਲੋਂ ਸ੍ਰੀ ਗੁਰੂ ਨਾਨਕ ਮਿਸ਼ਨ ਦੇ ਹਫਤਾਵਾਰੀ ਕੈਂਪ ਦੀ ਸਮਾਪਤੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਬੀਬੀ ਬਲਜੀਤ ਕੌਰ ਜੀ ਖਾਲਸਾ ਕੈਨੇਡਾ ਵਾਲੇ ਮੁੱਖ ਸੇਵਾਦਾਰ ਸ਼੍ਰੀ ਗੁਰੂ ਨਾਨਕ ਮਿਸ਼ਨ ਵੱਲੋਂ ਗੁਰਮਤਿ ਵਿਚਾਰ, ਕਥਾ, ਨਾਮ ਸਿਮਰਨ ਅਤੇ ਯੋਗਾ ਰਾਹੀਂ ਤੰਦਰੁਸਤ ਰਹਿ ਕੇ ਜੀਵਨ ਜਿਉਂਣ ਦੀ ਜਾਚ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਆਨੰਦਮਈ ਜੀਵਨ 7 ਦਿਨ ਕੈਂਪ ਦੌਰਾਨ ਹਜ਼ਾਰਾਂ ਸੰਗਤਾਂ ਨੇ ਪਰਮਾਤਮਾ ਦੀਆਂ ਅਸੀਸਾਂ ਨਾਲ ਝੋਲੀਆਂ ਭਰੀਆਂ। ਇਸ ਮੌਕੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਸਾਥੀਆਂ ਸਰਪੰਚ ਨਿਰਮਲ ਸਿੰਘ ਬੇਰਕਲਾਂ, ਬਲਦੇਵ ਸਿੰਘ ਸੰਧੂ, ਜੁਝਾਰ ਸਿੰਘ ਵੱਲੋਂ ਮਾਤਾ ਬਲਜੀਤ ਕੌਰ ਖਾਲਸਾ ਜੀ ਨੂੰ ਭਾਈ ਘਨੱਈਆ ਸਿੰਘ ਜੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ। ਸ਼੍ਰੀ ਗੁਰੂ ਨਾਨਕ ਮਿਸ਼ਨ ਵੱਲੋਂ ਹਫਤਾਵਾਰੀ ਸਾਲਾਨਾ ਗੁਰਮਤਿ ਸਮਾਗਮ ਨੂੰ ਸਫ਼ਲ ਬਣਾਉਣ ਲਈ ਸ੍ਰ: ਅਮਰਦੀਪ ਸਿੰਘ ਜੀ ਖਾਲਸਾ, ਸ੍ਰ: ਇੰਦਰਜੀਤ ਸਿੰਘ ਲੁਧਿਆਣਾ ਨੇ ਵਿਸ਼ੇਸ ਸਹਿਯੋਗ ਦਿੱਤਾ। ਇਸ ਮੌਕੇਂ ਤੇ ਗੁ:ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਸੰਗ ਸਤਿ ਸਭਾ ਨੇ ਮਾਤਾ ਬਲਜੀਤ ਕੌਰ ਖਾਲਸਾ ਜੀ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸਤਿਆਪਾਲ ਸਿੰਘ ਗੋਲਡੀ, ਸੁਰਿੰਦਰ ਸਿੰਘ ਕੀਵੀ, ਗੁਲਬਹਾਰ ਸਿੰਘ, ਪ੍ਰਭਜੋਤ ਸਿੰਘ, ਬੀਬੀ ਇੰਦਰਜੀਤ ਕੌਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly