(ਸਮਾਜ ਵੀਕਲੀ)
ਦੁਨੀਆਂ ਵਿਚ ਬਹੁਤ ਕੁਝ ਕਿਹਾ ਗਿਆ ਹੈ
ਮਾਂ ਬਾਰੇ
ਪਰ
ਪੂਰਨ ਰੂਪ ‘ ਚ ਮਾਂ ਸ਼ਬਦ ਦੀ
ਵਿਆਖਿਆ ਕੋਈ ਨਹੀਂ ਕਰ ਸਕਿਆ।
××
ਮਾਂ
ਇੱਕ ਅੱਖ਼ਰੀ ਸ਼ਬਦ
ਮਾਂ ।
ਧੀ ਨਾਲ ਸਾਂਝੇ ਭੇਦ ਦਾ ਨਾਮ ਹੈ ਮਾਂ।
ਦੇਣ ਹੀ ਦੇਣ ਦਾ ਨਾਮ ਹੈ ਮਾਂ।
ਬੇ-ਪਰਦ ਤੋਂ ਪਰਦ ਦੇ ,
ਸਫ਼ਰ ਦਾ ਨਾਮ ਹੈ ਮਾਂ ।
ਸੀਤ ਰਾਤਾਂ ‘ਚ ,
ਨਿੱਘ ਦਾ ਨਾਮ ਹੈ ਮਾਂ ।
ਵਗਦੀਆਂ ਲੋਆਂ ਚ,
ਸੀਤ ਹਵਾਵਾਂ ਦਾ ਨਾਮ ਹੈ ਮਾਂ।
ਹਾਏ ! ਨਿਕਲਣ ਤੋਂ ਬਾਅਦ,
ਪਹਿਲਾ ਨਾਮ ਹੈ ਮਾਂ।
ਰਿਸ਼ਤਿਆਂ ਦੀ ਸ਼ੁਰੂਆਤ ਦਾ,
ਨਾਮ ਹੈ ਮਾਂ।
ਦੁਨੀਆਂ ‘ਚ ਸਭ ਤੋਂ ਵੱਡਾ,
ਨਾਮ ਹੈ ਮਾਂ ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly