ਮਾਂ

ਭੁਪਿੰਦਰ ਕੌਰ

(ਸਮਾਜ ਵੀਕਲੀ)

 

ਕੋਈ ਕੰਨੀ ਮੁੰਦਰਾਂ ਏ ਪਾਉਂਦਾ ,
ਕੋਈ ਕਿੰਨੇ ਤਪ ਏ ਤਪਾਉਂਦਾ ,
ਕੋਈ ਦੀਵੇ ਮੜ੍ਹੀਆਂ ‘ਚ ਏ ਜਗਾਉਂਦਾ ,
ਫਿਰ ਰੱਬ ਨਾ ਥਿਆਇਆ ,
ਮਾਂ ਦੀ ਪੂਜਾ ਕਿਉਂ ਨਹੀਂ ਕਰਦੇ ਜਿਸਨੇ ਜੱਗ ਦਿਖਾਇਆ,

ਪੁੱਤ ਵੰਡੀਆਂ ਪਾ ਕੇ ਬਹਿ ਗਏ ,
ਮਾਂ ਦੱਸ ਕਿਹਦੇ ਵੱਲ ਜਾਵੇ ,
ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ
ਹਾਲ ਕਿਸਨੂੰ ਸੁਣਾਵੇ ,
ਜਿਸਨੇ ਮਾਂ ਨੂੰ ਦੁੱਖ ਦਿੱਤਾ
ਨਾ ਕਦੇ ਸੁੱਖ ਉਸਨੇ ਪਾਇਆ ,
ਮਾਂ ਦੀ ਪੂਜਾ ਕਿਉਂ ਨਹੀਂ ਕਰਦੇ ,
ਜਿਸਨੇ ਜੱਗ ਦਿਖਾਇਆ ,

ਮਾਂ ਦੀ ਗੋਦੀ ਖੇਡ – ਖੇਡ ਵੱਡੇ ਹੋ ਗਏ ,
ਆਪਣੇ ਟੱਬਰ ਦੇ ਹੋ ਕੇ ਮੋਹ ਮਾਇਆ ‘ਚ ਖੋ ਗਏ ,
ਕੋਲ ਦੀ ਪਾਸਾ ਵੱਟ ਕੇ ਲੰਘ ਗਏ ,
ਨਾ ਕਦੇ ਅੰਮੜੀ ਕੋਲ ਬਹਿ ਕੇ ਦੁੱਖ ਵੰਡਾਇਆ ,
ਮਾਂ ਦੀ ਪੂਜਾ ਕਿਉਂ ਨਹੀਂ ਕਰਦੇ
ਜਿਸਨੇ ਜੱਗ ਦਿਖਾਇਆ ,

ਮਾਂ ਬਿਨ੍ਹਾਂ ਇਹ ਦੁਨੀਆਂ ਲੋਕਾਂ ਨੋਚ- ਨੋਚ ਖਾਂਦੀ ਏ,
ਉਦੋਂ ਪਛਤਾਉਣਾ ਪੈਂਦਾ ਜਦੋਂ ਮਾਂ ਛੱਡ ਤੁਰ ਜਾਂਦੀ ਹੈ ,
ਹੋਰ ਭੁਪਿੰਦਰ ਤੋਂ ਲਿਖ ਨਹੀਂ ਹੁੰਦਾ
ਮਨ ਮੇਰਾ ਭਰ ਆਇਆ ,
ਮਾਂ ਦੀ ਪੂਜਾ ਕਿਉਂ ਨਹੀਂ ਕਰਦੇ
ਜਿਸਨੇ ਜੱਗ ਦਿਖਾਇਆ।।

ਭੁਪਿੰਦਰ ਕੌਰ 
ਪਿੰਡ ਥਲੇਸ਼, ਜਿਲ੍ਹਾ ਸੰਗਰੂਰ,
ਮੋਬਾਈਲ 6284310772

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਨੇ ਹਾਕੀ ਵਿੱਚ ਭਾਰਤ ਦੀ ਖੁੱਸ ਚੁੱਕੀ ਸ਼ਾਨ ਦੀ ਬਹਾਲੀ ਲਈ ਪੁਰਸ਼ ਹਾਕੀ ਟੀਮ ਦੀ ਪਿੱਠ ਥਾਪੜੀ
Next articleस्वतंत्रता दिवस के कर्तव्य