ਮਾਂ

ਬਿੰਦਰ ਇਟਲੀ

(ਸਮਾਜ ਵੀਕਲੀ)

ਜੇ ਤੂੰ ਜਿਊਂਦੀ ਰਹਿੰਦੀ ਮਾਏ
ਕੋਲ ਮੇਰੇ ਅੱਜ ਬਹਿੰਦੀ ਮਾਏ

ਥੱਕਦੀ ਨਾ ਤੂੰ ਮੱਥਾ ਚੁੰਮਦੀ
ਪੁੱਤ ਪੁੱਤ ਮੈਨੂੰ ਕਹਿੰਦੀ ਮਾਏ

ਮੈਨੁੰ ਰੌਣ ਕਦੀ ਨਾ ਦੇੰਦੀ
ਤੂੰ ਭਾਵੇਂ ਦੁੱਖ ਸਹਿੰਦੀ ਮਾਏ

ਰਹਿੰਦਾ ਹੱਥ ਜੇ ਸਿਰ ਤੇ ਮੇਰੇ
ਢੇਰੀ ਨਾ ਅੱਜ ਢਹਿੰਦੀ ਮਾਏ

ਤੇਰੀ ਮਮਤਾ ਦਰਿਆ ਵਾਂਗੂ
ਅੱਜ ਨੈਣਾ ਚੋੰ ਵਹਿੰਦੀ ਮਾਏ

ਬਿੰਦਰ

ਜਾਨ ਏ ਸਾਹਿਤ
00393278159218

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਠੋਕੋ ਤਾਲੀ
Next articleਸ਼ਾਇਰ