ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ’ਚ ਬੀਤੇ ਇਕ ਦਿਨ ’ਚ ਕਰੋਨਾਵਾਇਰਸ ਦੇ 2,82,970 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ’ਚ ਲਾਗ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 3,79,01,241 ਹੋ ਗਈ ਹੈ ਜਿਸ ’ਚੋਂ 8,961 ਕੇਸ ਓਮੀਕਰੋਨ ਦੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਰਗਰਮ ਕੇਸ ਵਧ ਕੇ 18,31,000 ਹੋ ਗਏ ਹਨ ਜੋ 232 ਦਿਨਾਂ ’ਚ ਸਭ ਤੋਂ ਵੱਧ ਹਨ। ਪਿਛਲੇ ਸਾਲ 31 ਮਈ ਨੂੰ ਸਰਗਰਮ ਕੇਸ 18,95,520 ਦਰਜ ਹੋਏ ਸਨ। ਬੀਤੇ ਇਕ ਦਿਨ ’ਚ ਲਾਗ ਕਾਰਨ 441 ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 4,87,202 ’ਤੇ ਪਹੁੰਚ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਤੋਂ ਓਮੀਕਰੋਨ ਕੇਸਾਂ ’ਚ 0.79 ਫ਼ੀਸਦ ਦਾ ਵਾਧਾ ਦਰਜ ਹੋਇਆ ਹੈ। ਦੇਸ਼ ’ਚ ਕੋਵਿਡ-19 ਰਿਕਵਰੀ ਦਰ ਘਟ ਕੇ 93.88 ਫ਼ੀਸਦ ਹੋ ਗਈ ਹੈ। ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ 15.13 ਫ਼ੀਸਦ ਰਿਕਾਰਡ ਹੋਈ ਹੈ ਜਦਕਿ ਹਫ਼ਤਾਵਾਰੀ ਦਰ 15.33 ਫ਼ੀਸਦ ਰਹੀ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3,55,83,039 ਹੋ ਗਈ ਹੈ। ਉਧਰ ਕੌਮੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਦੇਸ਼ ’ਚ ਵੈਕਸੀਨ ਦੀਆਂ 158.88 ਕਰੋੜ ਖੁਰਾਕਾਂ ਲੱਗ ਚੁੱਕੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly