15 ਮਾਰਚ ਨੂੰ ਫਗਵਾੜਾ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਸਮਾਜਿਕ ਸਮਾਨਤਾ ਸੰਗਠਨ ਨੇ ਕੀਤੀ –ਡਾ ਸੋਮ ਨਾਥ ਲੋਧੀਪੁਰ

 ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਜ਼ਿਲਾ ਲੁਧਿਆਣਾ ਹਲਕਾ ਪਾਇਲ ਦੇ ਪਿੰਡ ਘੁਢਾਣੀ ਕਲਾਂ ਵਿਖੇ ਸਮਾਜਿਕ ਸਮਾਨਤਾ ਸੰਗਠਨ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜਿਲਾ ਲੁਧਿਆਣਾ ਦੇ ਪ੍ਰਧਾਨ ਬੱਬੂ ਘੁਢਾਣੀ ਜੀ ਨੇ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਨ ਦੇ ਲਈ ਸਮਾਜਿਕ ਸਮਾਨਤਾ ਸੰਗਠਨ ਦੇ ਵਾਈਸ ਪ੍ਰਧਾਨ ਸੋਮਨਾਥ ਸਿੰਘ ਅਤੇ ਸਟੇਟ ਸੈਕਟਰੀ ਮੇਜਰ ਬੀਸਲਾ ਜੀ ਜਿਲਾ ਨਵਾਂ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਹਲਕਾ ਪਾਇਲ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਆਏ ਹੋਏ ਸਾਰੇ ਸਾਥੀਆਂ ਨੂੰ ਜੀ ਆਏ ਆਖਿਆ ਤੇ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਮੀਟਿੰਗ ਵਿੱਚ 23 ਮਾਰਚ ਨੂੰ ਪਿੰਡ ਘੁਢਾਣੀ ਕਲਾਂ ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਰੋਜ਼ਾ ਕੇਡਰ ਕੈਂਪ ਦੀ ਤਿਆਰੀ ਕਰਨ ਦੇ ਲਈ ਗੱਲਬਾਤ ਕੀਤੀ ਗਈ, ਜਿਸ ਦਾ ਆਏ ਹੋਏ ਸਾਰੇ ਸਾਥੀਆਂ ਨੇ ਭਰਪੂਰ ਸਮਰਥਨ ਦਿੱਤਾ। ਸਮਾਜਿਕ ਸਮਾਨਤਾ ਸੰਗਠਨ ਦੀ ਟੀਮ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਾਥੀਆਂ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੇ ਵਿੱਚ ਸਾਥੀਆਂ ਨੂੰ ਬੇਨਤੀ ਕੀਤੀ ਗਈ ਕਿ 15 ਮਾਰਚ ਨੂੰ ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਹਿਬ ਸ੍ਰੀ ਕਾਸੀ ਰਾਮ ਜੀ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਇੱਕ ਗੱਡੀ ਦੇ ਰੂਪ ਵਿੱਚ ਪਿੰਡ ਘੁਢਾਣੀ ਤੋਂ ਜਾਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਜਿੰਮੇਵਾਰੀ ਬੱਬੂ ਘੁਢਾਣੀ ਜੀ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਜਿਲਾ ਲੁਧਿਆਣਾ ਨੇ ਬਾਖੂਬੀ ਨਿਭਾਈ। ਇਸ ਦਿਨ ਸਮਾਜਿਕ ਸਮਾਨਤਾ ਸੰਗਠਨ ਦੀ ਮੈਂਬਰਸ਼ਿਪ ਕੱਟਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਮੀਟਿੰਗ ਵਿੱਚ ਗੁਰਪ੍ਰੀਤ ਸਿੰਘ, ਸ਼ਾਮ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ, ਜਗਵੰਤ ਸਿੰਘ ਭੁਪਿੰਦਰ ਸਿੰਘ ਗਗਨਦੀਪ ਸਿੰਘ ਪਵਨ ਸਿੰਘ ਘੁਢਾਣੀ ਕਲਾ ਤੋਂ ਸ਼ਾਮਿਲ ਹੋਏ। ਪਿੰਡ ਲਾਪਰਾਂ ਤੋਂ ਰਾਮਾ ਅਤੇ ਸੁਖਵੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ। ਇਹਨਾਂ ਸਾਰੇ ਸਾਥੀਆਂ ਨੇ ਪ੍ਰਣ ਕੀਤਾ ਕਿ ਸਮਾਜਿਕ ਸਮਾਨਤਾ ਸੰਗਠਨ ਦੇ ਮਾਧਿਅਮ ਤੋਂ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਕੰਮ ਕੀਤਾ ਜਾਵੇਗਾ। ਸਮਾਜ ਵਿੱਚ ਵਧ ਰਹੇ ਨਸ਼ੇ, ਬੇਰੁਜ਼ਗਾਰੀ ਤੇ ਚਿੰਤਾ ਜਾਹਿਰ ਕੀਤੀ ਗਈ। ਸਮਾਜਿਕ ਸਮਾਨਤਾ ਸੰਗਠਨ ਦੇ ਸਾਰੇ ਸਾਥੀਆਂ ਵੱਲੋਂ ਸਰਕਾਰ ਕੋਲੋਂ ਇਹ ਮੰਗ ਕੀਤੀ ਗਈ ਕਿ ਯੋਗਤਾ ਦੇ ਆਧਾਰ ਤੇ ਬੇਰੁਜ਼ਗਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦਿੱਤਾ ਜਾਵੇ, ਜਿਸ ਨਾਲ ਨੌਜਵਾਨ ਪੀੜੀ ਨਸ਼ਿਆਂ ਅਤੇ ਭੈੜੀਆਂ ਆਦਤਾਂ ਤੋਂ ਬਚ ਸਕਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨੌਜਵਾਨ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਤਰੀਕੇ ਨਾ ਅਪਣਾਉਣ – ਕੁਲਦੀਪ ਸਿੰਘ ਧਾਲੀਵਾਲ
Next articleਸਰਪੰਚ ਸ੍ਰੀਮਤੀ ਜ਼ਗੀਰੋ ਮਹੇ ਜੀ (ਪਿੰਡ ਢੇਸੀਆਂ ਕਾਹਨਾਂ) ਦੀ ਅੰਤਿਮ ਅਰਦਾਸ ਅਤੇ ਸਰਧਾਂਜਲੀ ਭੇਂਟ ਕੀਤੀ ਗਈ।