ਮੋਰਬੀ ਪੁਲ ਹਾਦਸ —ਤਫ਼ਤੀਸ਼ ਅਤੇ ਕਾਰਵਾਈ ਦੀ ਲੋੜ

(ਸਮਾਜ ਵੀਕਲੀ)

ਪਿਛੇ ਜਿਹੇ ਗੁਜਰਾਤ ਦੇ ਮੋਰਬੀ ਪੁਲ ਹਾਦਸੇ ਦੇ ਕਾਰਨ ਪੂਰਾ ਦੇਸ਼ ਗਮ ਅਤੇ ਗੁੱਸੇ *ਚ ਹੈ। ਦੱਸਿਆ ਜਾ ਰਿਹਾ ਹੈ ਕਿ ਮੋਰਬੀ *ਚ ਹੁਣ ਤੱਕ 134 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸੰਬਧੀ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲ ਨੂੰ ਹਿਲਾਉਂਦੇ ਹੋਏ ਕੁਝ ਸ਼ੱਕੀ ਪੁਰਸ਼ ਸੀਸੀਟੀਵੀ *ਚ ਕੈਦ ਹੋਏ ਹਨ।ਜੇਕਰ ਇਹ ਗੱਲ ਸਹੀ ਹੈ ਤਾਂ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਇਹ ਦੋਸ਼ੀ ਸਿੱਧ ਹੁੰਦੇ ਹਨ ਤਾਂ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦਰਅਸਲ ,ਦੇਸ਼ *ਚ ਪੁਲ ਟੁੱਟਣ ਦਾ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਿਹਾਰ, ਆਂਧ੍ਰਪ੍ਰਦੇਸ਼ ਅਤੇ ਕੇਰਲ *ਚ ਰੇਲ ਪੁਲਾਂ ਦੇ ਹਾਦਸੇ ਹੋ ਚੁੱਕੇ ਹਨ ਅਤੇ ਇਨ੍ਹਾਂ ਹਾਦਸਿਆਂ *ਚ ਸੈਂਕੜੇ ਲੋਕਾਂ ਆਪਣੀ ਜਾਨ ਗਵਾ ਚੁੱਕੇ ਹਨ।

ਇਹ ਬਹੁਤ ਜਿਆਦਾ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ ਕਿ ਸਾਡੇ ਦੇਸ਼ *ਚ ਕਿਸੇ ਵੀ ਹਾਦਸੇ ਤੋਂ ਕੋਈ ਸਬਕ ਨਹੀਂ ਲਿਆ ਜਾਂਦਾ ਅਤੇ ਇਸੇ ਕਾਰਨ ਵਾਰ ਵਾਰ ਹਾਦਸਿਆਂ ਦਾ ਸਿਲਸਿਲਾ ਬਣਿਆ ਰਹਿੰਦਾ ਹੈ। ਮੋਰਬੀ ਪੁਲ ਹਾਦਸੇ ਦੇ ਦੋਸ਼ੀਆਂ ਨੂੰ ਸਖਤ ਸਜਾ ਦਵਾ ਕੇ ਹੀ ਲਾਪਰਵਾਹੀ ਤੰਤਰ *ਤੇ ਨਕੇਲ ਕਸੀ ਜਾ ਸਕਦੀ ਹੈ। ਹਾਲ ਫਿਲਹਾਲ ਤਾਂ ਇਹ ਖ਼ਬਰਾ ਆ ਰਹੀਆਂ ਹਨ ਕਿ ਇਸ ਝੂਲਦੇ ਪੁਲ ਹਾਦਸੇ *ਚ ਰੱਖਰਖਾਅ ਕਰਨ ਵਾਲੀ ਕੰਪਨੀ ਦੇ ਖਿਲਾਫ ਗੰਭੀਰ ਧਾਰਾਵਾਂ ਲਾ ਕੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਇਸਦੀ ਜਾਂਚ ਤੋਂ ਬਾਅਦ ਦੋਸ਼ੀਆਂ *ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਹਾਦਸੇ *ਚ ਹੁਣ ਤੱਕ 134 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਦੇ ਕਰੀਬ ਗੰਭੀਰ ਰੂਪ *ਚ ਜ਼ਖਮੀ ਦੱਸੇ ਜਾ ਰਹੇ ਹਨ।

ਹਾਦਸੇ ਦੇ ਲਈ ਪੁੂਰੇ ਦੇਸ਼ *ਚ ਸੋਕ ਦੀ ਲਹਿਰ ਅਤੇ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਫੱਟੜਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।ਖੁਦ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹਾਦਸੇ *ਤੇ ਡੂੰਘਾ ਅਫਸੋਸ ਜ਼ਾਹਿਰ ਕੀਤਾ ਹੈ। ਅਸਲ *ਚ ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਹਾਦਸੇ ਦੇ ਜਿੰਮੇਵਾਰ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਰਹਿ —ਰਹਿਕੇ ਖਬਰਾਂ ਆ ਰਹੀਆਂ ਹਨ ਕਿ ਮੋਰਬੀ *ਚ ਮੱਛੂ ਨਦੀ *ਤੇ ਬਣੇ ਇਸ ਝੂਲੇ ਵਾਲੇ ਪੁਲ ਦੇ ਅਚਾਨਕ ਟੁੱਟ ਜਾਣ ਕਾਰਨ ਹੁਣ ਤੱਕ 140 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਨਾਲ ਹੀ ਹਾਦਸੇ *ਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵੀ ਕਾਫੀ ਦੱਸੀ ਜਾ ਰਹੀ ਹੈ। ਹਾਲਾਂਕਿ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ *ਚ ਭਰਤੀ ਕਰਵਾਇਆ ਗਿਆ ਹੈ ਪਰ ਹਜੇ ਵੀ 100 ਤੋਂ ਜਿਆਦਾ ਲੋਕਾਂ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਸ਼ਾਮ ਦੇ ਸਮੇਂ ਟੁੱਟਿਆ ਅਤੇ ਸੈਂਕੜੇ ਲੋਕ ਅਚਾਨਕ ਨਦੀ *ਚ ਸਮਾਂ ਗਏ।

ਸ਼ਾਮ ਨੂੰ ਹਨੇਰਾ ਹੋਣ ਦੇ ਕਾਰਨ ਵੀ ਬਚਾਅ ਕਾਰਜਾਂ *ਚ ਪੇ੍ਰਸ਼ਾਨੀ ਆਈ ਹੋਵੇਗੀ, ਕਿਉ਼ਂਕਿ ਹਨੇਰੇ *ਚ ਰਾਹਤ ਕਾਰਜ ਕਰਨੇ ਥੋੜ੍ਹੇ ਮੁਸ਼ਕਲ ਹੋ ਜਾਂਦੇ ਹਨ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਹ ਪੁਲ 7 ਮਹੀਨਿਆਂ ਤੋਂ ਬੰਦ ਸੀ ਅਤੇ ਇਸ ਨੂੰ ਮੁਰੰਮਤ ਤੋਂ ਬਾਅਦ ਪੰਜ ਦਿਨ ਪਹਿਲਾਂ ਹੀ ਆਮ ਜਨਤਾ ਦੇ ਲਈ ਖੋਲਿਆ ਗਿਆ ਸੀ।ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਅਤੇ ਮੋਰਬੀ ਪੁਲ ਦੀ ਦੇਖਰੇਖ ਕਰ ਰਹੀ ੳਰੇਵਾ ਕੰਪਨੀ ਸਵਾਲਾਂ ਦੇ ਘੇਰੇ ਆ ਗਈ ਹੈ। ਕਿਸ ਨੂੰ ਪਤਾ ਸੀ ਕਿ ਬਾ—ਕਮਾਲ ਕਾਰੀਗਿਰੀ ਅਤੇ ਕਾਫੀ ਪੁਰਾਣਾ ਹੋਣ ਦੇ ਕਾਰਨ ਗੁਜਰਾਤ ਸੈਰ ਸਪਾਟਾ ਵਿਭਾਗ ਦੀ ਸੂਚੀ *ਚ ਰੱਖਿਆ ਗਿਆ ਇਹ ਪੁਲ ਅਚਾਨਕ ਮੌਤ ਦੇ ਪੁਲ ਚ ਤਬਦੀਲ ਹੋਕੇ ਇਤਹਾਸ ਦਾ ਹਿੱਸਾ ਬਣ ਜਾਵੇਗਾ। ਇਹ ਪੁਲ 140 ਸਾਲ ਤੋਂ ਜਿਆਦਾ ਪੁਰਾਣਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮਿਲਦੀ ਹੈ ਕਿ ਇਹ ਬ੍ਰਿਟਿਸ਼ ਹਕੂਮਤ ਦੇ ਦੌਰਾਨ ਬਣਾਇਆ ਗਿਆ ਸੀ।ਰਾਜੇ ਮਹਾਰਾਜਿਆਂ ਸਮੇਂ ਇਹ ਪੁਲ ਰਿਸ਼ੀਕੇਸ਼ ਦੇ ਲਛਮਛ ਝੂਲੇ ਵਾਂਗ ਝੂਲਦਾ ਨਜਰ ਆਉਂਦਾ ਸੀ ਅਤੇ ਇਸੇ ਕਾਰਨ ਇਸ ਨੂੰ ਝੂਲਦਾ ਪੁਲ ਵੀ ਕਹਿੰਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਕਿਨਾਰਿਆਂ *ਤੇ ਮਿਨਾਰਨੁਮਾ ਢਾਂਚੇ ਨਾਲ ਜੁੜੀਆਂ ਸਟੀਲ ਦੀਆਂ ਤਾਰਾਂ ਨਾਲ ਲਟਕਣ ਵਾਲਾ ਇਹ ਪੁਲ ਹਾਵੜਾ ਪੁਲ, ਪ੍ਰਯਾਗਰਾਜ ਦੇ ਨੈਨੀ ਪੁਣ ਅਤੇ ਦਿੱਲੀ ਦੇ ਸਿਗਨੇਚਰ ਪੁਲ ਵਾਂਗ ਝੂਲਣ ਵਾਲਾ ਪੁਲ ਸੀ।ਮੋਰਬੀ ਪੁਲ ਦਾ ਨਿਰਮਾਣ 1887 ਦੇ ਆਸਪਾਸ ਮੋਰਬੀ ਦੇ ਮੌਜੂਦਾ ਰਾਜਾ ਵਾਘਜੀ ਠਾਕੋਰ ਨੇ ਕਰਵਾਇਆ ਸੀ ।ਮੋਰਬੀ *ਤੇ ਉਨ੍ਹਾਂ ਦੀ ਹਕੂਮਤ 1922 ਤੱਕ ਰਹੀ, ਜਦੋਂ ਲੱਕੜ ਦੇ ਇਸ ਪੁਲ ਦਾ ਨਿਰਮਾਣ ਕੀਤੀ ਗਿਆ ਸੀ ਤਾਂ ਇਸ *ਚ ਯੁਰੋਪ ਦੀ ਸਭ ਤੋਂ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ *ਚ ਲੱਗਿਆ ਸਾਰਾ ਸਮਾਨ ਇੰਗਲੈਂਡ ਤੋਂ ਆਇਆ ਸੀ ਅਤੇ ਇਸ ਨੂੰ ਬਣਾਉਣ ਲਈ ਉਸ ਜਮਾਨੇ *ਚ 3 ਼5 ਲੱਖ ਰੁਪਏ ਦਾ ਖਰਚ ਆਇਆ ਸੀ।

ਪਹਿਲੀ ਵਾਰ ਇਸ ਦਾ ਉਦਘਾਟਨ 20 ਫਰਵਰੀ 1879 ਨੂੰ ਮੁੰਬਈ ਦੇ ਗਵਰਨ ਰਿਚਰਡ ਟੈਂਪਲ ਨੇ ਕੀਤਾ ਸੀ। ਮੋਰਬੀ ਦੇ ਰਾਜਾ ਇਸੇ ਪੁਲ ਤੋਂ ਹੋਕੇ ਦਰਬਾਰ ਜਾਂਦੇ ਸਨ। ਇਸ *ਚ ਕੋਈ ਦੋ ਰਾਇ ਨਹੀਂ ਕਿ 1 ਼25 ਮੀਟਰ ਚੌੜਾ ਅਤੇ 233 ਮੀਟਰ ਲੰਮਾ ਇਹ ਪੁਲ ਮੋਰਬੀ ਦੀ ਸ਼ਾਨ ਸੀ। 2001 *ਚ ਆਏ ਭਿਆਨਕ ਭੂਚਾਲ *ਚ ਵੀ ਇਸ ਝੂਲੇ ਵਾਲੇ ਪੁਲ ਨੂੰ ਗੁੰਭੀਰ ਨੁਕਸਾਨ ਪਹੁੰਚਿਆ ਸੀ।ਉਮੀਦ ਕੀਤੀ ਜਾ ਰਹੀ ਸੀ ਕਿ ਮੁਰੰਮਤ ਤੋਂ ਬਾਅਦ ਇਸ ਪੁਲ ਦੀ ਉਮਰ ਵਧ ਜਾਵੇਗੀ। ਪਰ ਹੋਇਆ ਇਸ ਤੋਂ ਬਿਲਕੁਲ ਉਲਟ, ਯਾਨੀ ਕਿ ਪੁਲ ਅਚਾਨਕ ਟੁੱਟ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਟਨੈੱਸ ਸਰਟੀਫੀਕੇਟ ਲਏ ਬਿਨਾ ਹੀ ਓਰੇਵਾ ਕੰਪਨੀ ਵੱਲੋਂ ਇਹ ਪੁਲ ਸ਼ੁਰੂ ਕਰ ਦਿੱਤਾ ਸੀ।ਜੇਕਰ ਇਹ ਸੱਚ ਹੈ ਤਾਂ ਇਹ ਕਿਵੇਂ ਸੰਭਵ ਹੋਇਆ, ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਬਿਨਾ ਫਿਟਨੈੱਸ ਸਰਟੀਫੀਕੇਟ ਦੇ ਪੁਲ ਚਾਲੂ ਕੀਤਾ ਗਿਆ ਤਾਂ ਪ੍ਰਸ਼ਾਸਨ ਨੇ ਕਾਰਵਾਈ ਕਿਉਂ ਨਹੀਂ ਕੀਤੀ?

ਇਸ ਪੁਲ ਦੀ ਸਮਰੱਥਾ 100 ਲੋਕਾਂ ਦੀ ਦੱਸੀ ਜਾ ਰਹੀ ਹੈ ਜਦਕਿ ਹਾਦਸੇ ਦੇ ਵਕਤ ਪੁਲ *ਤੇ 100 ਤੋਂ ਜਿਆਦਾ ਲੋਕ ਮੌਜੂਦ ਸਨ। ਸਵਾਲ ਇਹ ਉੱਠ ਰਿਹਾ ਹੈ ਕਿ ਆਖਿ਼ਰ 100 ਲੋਕਾਂ ਦੀ ਸਮਰੱਥਾ ਵਾਲੇ ਪੁਲ *ਤੇ 300 ਤੋਂ 400 ਲੋਕ ਕਿਵੇਂ ਪਹੁੰਚ ਗਏ ਅਤੇ ਕੰਪਨੀ ਭੀੜ ਦੇ ਬਾਵਜੂਦ ਵੀ ਜਿਆਦਾ ਲੋਕਾਂ ਨੂੰ ਟਿਕਟਾਂ ਕਿਉਂ ਜਾਰੀ ਕਰਦੀ ਰਹੀ ? ਫਿਲਹਾਲ, ਪੁਲ ਕਿਵੇਂ ਟੁੱਟਿਆ, ਇਸ ਦੇ ਲਈ ਕੌਣ ਜਿੰਮੇਵਾਰ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪੁਲ ਡਿੱਗਣ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰ ਦੂਸ਼ਣਬਾਜੀ ਕਰਨ *ਚ ਲੱਗੇ ਹੋਏ ਹਨ ਅਤੇ ਪੁਲ *ਤੇ ਗੰਦੀ ਰਾਜਨੀਤੀ ਕਰ ਰਹੇ ਹਨ, ਜੋ ਠੀਕ ਨਹੀਂ ਕਿਹਾ ਜਾ ਸਕਦਾ ਹੈ,ਠਕਿਉਂਕਿ ਇਹ ਸਮਾਂ ਗੰਦੀ ਅਤੇ ਸਵਾਰਥ ਭਰੀ ਰਾਜਨੀਤੀ ਕਰਨ ਦਾ ਨਹੀਂ ਹੈ, ਸਗੋਂ ਇਹ ਸਮਾਂ ਹੈ ਕਿ ਇਸ ਗੱਲ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਿ ਆਖ਼ਰਕਾਰ ਇਹ ਹਾਦਸਾ ਕਿਹੜੀਆਂ ਕਮੀਆਂ ਜਾਂ ਖਾਮੀਆਂ ਦੇ ਕਾਰਨ ਹੋਇਆ।ਅਸਲ *ਚ ਸਾਡੇ ਤੰਤਰ *ਚ ਕਿਤੇ ਨਾ ਕਿਤੇ ਖਾਮੀਆਂ ਮੌਜੂਦ ਹਨ, ਜਿਸ ਦੇ ਕਾਰਨ ਅਜਿਹੇ ਹਾਦਸੇ ਜਨਮ ਲੈਂਦੇ ਹਨ। ਪੁਰਾਣੇੇ ਪੁਲ ਦੀ ਮੁੰਰਮਤ ਤੋਂ ਬਾਦ ਸੁਰੱਖਿਆ ਨੂੰ ਯਕੀਨੀ ਬਣਾਏ ਬਿਨਾਂ ਪੁਲ ਨੂੰ ਆਮ ਜਨਤਾ ਦੇ ਲਈ ਅਚਾਨਕ ਖੋਲ ਦੇਣਾ, ਅਪਰਾਧਕ ਲਾਪਰਵਾਹੀ ਹੀ ਕਹੀ ਜਾ ਸਕਦੀ ਹੈ।

ਦਰਅਸਲ ,ਜਦੋਂ ਤੱਕ ਹਾਦਸੇ ਦੀ ਨਿਰਪੱਖ ਅਤੇ ਸਹੀ ਜਾਂਚ ਨਹੀਂ ਹੁੰਦੀ ਉਦੋਂ ਤੱਕ ਕਿਸੇ ਨੂੰ ਇਸ ਹਾਦਸੇ ਦੇ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ।ਹਾਦਸੇ ਦੀ ਨਿਰਪੱਖ ਅਤੇ ਸਹੀ ਜਾਂਚ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਹੈ ਕਿ ਆਖ਼ਰਕਾਰ ਇਸ ਦੇ ਲਈ ਅਸਲੀ ਜਿੰਮੇਵਾਰ ਕੌਣ ਲੋਕ ਹਨ? ਲਾਪਰਵਾਹ ਅਤੇ ਦੌਸ਼ੀ ਨੂੰ ਸਜਾ ਮਿਲਣੀ ਹੀ ਚਾਹੀਦੀ ਹੈ ਤਾਂ ਹੀ ਅਜਿਹੇ ਹਾਦਸਿਆਂ *ਤੇ ਰੋਕ ਲੱਗ ਸਕੇਗੀ।

ਹਰਪ੍ਰੀਤ ਸਿੰਘ ਬਰਾੜ

ਸਿਹਤ,ਸਿੱਖਿਆ ਅਤੇ ਸਮਾਜਕ ਲੇਖਕ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸਤਿਗੁਰੁ ਨਾਨਕੁ ਪ੍ਰਗਟਿਆ