HOME ਨੀਲੋਂ ਵਿੱਚ ਮਹੀਨਾਵਰ ਧਾਰਮਿਕ ਸਮਾਗਮ ਕਰਵਾਇਆ

ਨੀਲੋਂ ਵਿੱਚ ਮਹੀਨਾਵਰ ਧਾਰਮਿਕ ਸਮਾਗਮ ਕਰਵਾਇਆ

1
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ) ਧਾਰਮਿਕ ਸੰਸਥਾ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਟਰੱਸਟ ਲੁਧਿਆਣਾ ਵੱਲੋਂ ਧਾਰਮਿਕ ਖੇਤਰ ਵਿੱਚ ਅਨੇਕਾਂ ਸੇਵਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਿਭਾਈਆਂ ਜਾ ਰਹੀਆਂ ਹਨ। ਮਿਸ਼ਨ ਵੱਲੋਂ ਨੀਲੋਂ ਕਲਾਂ ਵਿੱਚ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਅੱਜ ਮਹੀਨਾਵਾਰ ਸਮਾਗਮ ਦੌਰਾਨ ਨੀਲੋਂ ਵਿੱਚ ਬੀਬੀਆਂ ਦੇ ਜੱਥਿਆਂ ਨੇ ਰਸਭਿੰਨਾ ਕੀਰਤਨ ਵਿਖਿਆਨ ਕੀਤਾ। ਡਾਕਟਰ ਗੁਰਪ੍ਰੀਤ ਕੌਰ, ਵੀਰੇਂਦਰ ਜੀਤ ਸਿੰਘ ਬੀਰ,ਭਾਈ ਮਨਮੀਤ ਸਿੰਘ ਨੇ ਸ਼ਬਦ ਤੋਂ ਬਾਅਦ ਆਨੰਦ ਸਾਹਿਬ ਦਾ ਸੰਗਤੀ ਗਾਇਨ ਕਰਕੇ ਸਮਾਪਤੀ ਕੀਤੀ। ਇਸ ਮੌਕੇ ਮੈਨੇਜਰ ਹਰਮੇਲ ਸਿੰਘ, ਸ਼ਰਨਜੀਤ ਸਿੰਘ ਸਪਰਾ, ਨਿਰਮਲਾ ਭਾਰਦਵਾਜ, ਮਨਮੀਤ ਸਿੰਘ, ਸੁਖਵਿੰਦਰ ਸਿੰਘ, ਹੰਸ ਰਾਜ, ਦੇਵਿੰਦਰ ਸਿੰਘ ਬਤਰਾ, ਮਨਦੀਪ ਸਿੰਘ ਗ੍ਰੰਥੀ ਸਿੰਘ, ਜਗਤਾਰ ਸਿੰਘ, ਤੇ ਹੋਰ ਸੰਗਤ ਹਾਜ਼ਰ ਸੀ। ਸਮਾਪਤੀ ਮੌਕੇ ਗੁਰੂ ਕਾ ਲੰਗਰ ਚੱਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੁਣ ਟੇਸਲਾ ਦਾ ਦਿੱਲੀ ਵਿੱਚ ‘ਟਸ਼ਨ’ ਹੋਵੇਗਾ, ਅੱਜ ਦੂਜਾ ਭਾਰਤੀ ਸ਼ੋਅਰੂਮ ਖੁੱਲ੍ਹੇਗਾ
Next articleਜੇਕਰ ਕੋਈ ਆਵਾਰਾ ਕੁੱਤਿਆਂ ਨੂੰ ਫੜਨ ਤੋਂ ਰੋਕਦਾ ਹੈ ਤਾਂ ਕੋਈ ਰਹਿਮ ਨਹੀਂ ਕੀਤਾ ਜਾਵੇਗਾ, ਸੁਪਰੀਮ ਕੋਰਟ ਨੇ ਸੜਕਾਂ ‘ਤੇ ਕੁੱਤਿਆਂ ਬਾਰੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।