(ਸਮਾਜ ਵੀਕਲੀ)-ਕਪੂਰਥਲਾ ,(ਕੌੜਾ ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਸੁੱਚਾ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਜਥੇਬੰਦੀ ਦੇ ਸਰਪ੍ਰਸਤ ਕੇਵਲ ਸਿੰਘ ਮੋਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਔਕੜਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਪੈਨਸ਼ਨਾਂ ਦੀ ਦੁਹਰਾਈ ਸਮੇਂ ਲਈ ਕੁਤਾਹੀਆਂ ਕੀਤੀਆਂ ਗਈਆਂ ਹਨ ਤੇ ਵਿਚਾਰ ਚਰਚਾ ਕੀਤੀ। 1-1-16 ਤੋਂ ਬਾਅਦ ਐਕਸਟੈਨਸ਼ਨ ਲੈ ਕੇ ਰਿਟਾਇਰ ਹੋਏ ਮੁਲਾਜ਼ਮਾਂ ਬਾਰੇ ਵੀ ਚਰਚਾ ਕੀਤੀ ਗਈ। ਇਸੇ ਤਰ੍ਹਾਂ ਹੀ ਪੰਜਾਬ ਨੈਸ਼ਨਲ ਬੈਂਕ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਗਰੇਡ ਪੇ ਵਿਚ 1-12-11 ਤੋਂ ਵਾਧਾ ਹੋਇਆ ਹੈ, ਉਨ੍ਹਾਂ ਦੀ ਪੈਨਸ਼ਨ ਵੀ ਪੁਰਾਣੀ (ਗਰੇਡ ਪੇ ਤੋਂ ਪਹਿਲਾਂ ਵਾਲੀ) ਪੈਨਸ਼ਨ ਤੇ ਹੀ ਸੋਧੀ ਗਈ ਹੈ। ਇਸ ਬੈਂਕ ਵੱਲੋਂ ਮੈਡੀਕਲ ਅਲਾਉਂਸ ਵੀ ਪੁਰਾਣਾ ਹੀ ਦਿੱਤਾ ਹੈ ਅਤੇ ਐਲ.ਟੀ.ਸੀ. ਵੀ ਪੁਰਾਣੀ ਪੈਨਸ਼ਨ ਅਨੁਸਾਰ ਦਿੱਤਾ ਜਾ ਰਿਹਾ। ਇਸ ਬੈਂਕ ਪ੍ਰਤੀ ਪੈਨਸ਼ਨਜ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਇਕ ਮੰਗ ਪੱਤਰ ਵੀ ਬੈਂਕ ਦੇ ਨੋਡਲ ਅਧਿਕਾਰੀ ਨੂੰ ਦਿੱਤਾ ਗਿਆ ਹੈ। ਨੋਡਲ ਅਧਿਕਾਰੀ ਨਾਲ ਵਾਰਤਾ ਸਦਭਾਵਨਾ ਭਰੇ ਮਾਹੌਲ ਵਿਚ ਹੋਈ। ਉਨ੍ਹਾਂ ਵਿਸਵਾਸ਼ ਦੁਆਇਆ ਕਿ ਤੁਹਾਡੀਆਂ ਮੰਗਾਂ ਉਪਰਲੇ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਜਾਣਗੀਆਂ। ਇਸ ਮੌਕੇ ਰੂਸ-ਯੂਕਰੇਨ ਜੰਗ ਵਿਚ ਹੋਏ ਮਨੁੱਖੀ ਘਾਣ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿਚ ਗੁਰਬਚਨ ਸਿੰਘ ਚੀਮਾ ਪ੍ਰਧਾਨ ਭੁਲੱਥ ਬਲਾਕ, ਮਦਨ ਲਾਲ ਕੰਡਾ, ਸੁਖਵਿੰਦਰ ਸਿੰਘ ਚੀਮਾ, ਪ੍ਰਿੰਸੀਪਲ ਤਰਸੇਮ ਲਾਲ ਪ੍ਰੇਮੀ, ਹੈੱਡ ਮਾਸਟਰ ਜਸਵੰਤ ਸਿੰਘ, ਤਰਸੇਮ ਕੁਮਾਰ ਸ਼ਰਮਾ, ਜਗਜੀਤ ਸਿੰਘ, ਸ਼ਿਵ ਕਾਲੀਆ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਕੌਰ, ਤਰਲੋਚਨ ਸਿੰਘ ਅਤੇ ਕਰਨੈਲ ਸਿੰਘ ਘੱਗ ਹਾਜ਼ਰ ਹੋਏ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly