(ਸਮਾਜ ਵੀਕਲੀ)
ਪੋਹ ਦਾ ਮਹੀਨਾ ,ਹਵਾ ਠੰਢੀ ਸੀਨਾ ਠਾਰਦੀ,
ਮਾਤਾ ਬੈਠੀ ਪੋਤਿਆਂ ਨੂੰ ,ਪਿਆਰ ਨਾਲ ਦੁਲਾਰ ਦੀ,
ਲੋਹੜਿਆਂ ਦੀ ਠੰਢ, ਹੱਥ-ਪੈਰ ਸੀਨਾ ਠਾਰਦੀ,
ਵਿਛੋੜਿਆਂ ਦੀ ਘੜੀ ਦੱਸਾਂ ,ਗੁਰੂ ਪਰਿਵਾਰ ਦੀ,
ਖੇਰੂੰ-ਖੇਰੂੰ ਹੋਈ ਲੜੀ, ਹੀਰਿਆਂ ਦੇ ਹਾਰ ਦੀ,
ਬਣੀ ਇਤਿਹਾਸ ਘੜੀ ,ਸਰਸਾ ਤੋਂ ਪਾਰ ਦੀ,
ਲੋਹੜਿਆਂ ਦਾ ਮੀਂਹ ਨਦੀ, ਪਈ ਠਾਠਾਂ ਮਾਰਦੀ,
ਪੁੱਤਰਾਂ ਦੀ ਜੋੜੀ, ਗੁੰਮੀ ਦਸ਼ਮ ਦਾਤਾਰ ਦੀ,
ਦਾਦੀ ਪੋਤਿਆਂ ਤੇ ਠੰਡ,ਕਹਿਰ ਗੁਜਾਰਦੀ,
ਗੰਗੂ ਘਰ ਪਹੁੰਚੀ ਮਾਤਾ,ਦਸ਼ਮ ਦਾਤਾਰ ਦੀ,
ਮੋਹਰਾਂ,ਪੈਸੇ ਵੇਖ,ਡੋਲੀ, ਨੀਅਤ ਗ਼ਦਾਰ ਦੀ,
ਮੁਗਲਾਂ ਹਵਾਲੇ ਕੀਤੀ, ਜੋੜੀ ਦਸ਼ਮ ਦਾਤਾਰ ਦੀ,
ਵੇਖੋ ਕਰਤੂਤ ਕੈਸੀ ,ਨਮਕ ਹਰਾਮ ਦੀ,
ਬੁਰਜ਼ ਠੰਡੇ ‘ਚੁ ਤਾੜੀ,ਜੋੜੀ ਦਾਤਾਰ ਦੀ,
ਸਿੱਦਕੋ ਡੁਲਾਵੇ ਲੱਗੀ, ਕਚਹਿਰੀ ਸਰਕਾਰ ਦੀ,
ਇੱਕ-ਇੱਕ ਗੱਲ ਕਹੀ, ਬੱਚਿਆਂ ਦੀ ਸੀਨਾ ਠਾਰਦੀ,
ਪੇਸ਼ ਨਾ ਕੋਈ ਚੱਲੀ, ਜਦੋਂ ਸੂਬਾ ਸਰਕਾਰ ਦੀ,
ਕਹਿੰਦੇ!ਨੀਹਾਂ ਵਿੱਚ ਚਿਣੋ ,ਇਹ ਜੋੜੀ ਦਾਤਾਰ ਦੀ,
ਦੁੱਧ ਵਾਲੀ ਸੇਵਾ ਵੱਡੀ, ਮਹਿਰਾ ਪਰਿਵਾਰ ਦੀ,
ਸ਼ਹਾਦਤਾਂ ਲਈ ਤੋਰੀ ਮਾਂ ਨੇ ,ਜੋੜੀ ਦਾਤਾਰ ਦੀ,
ਜਾਂਦੀ ਵਾਰੀ ਗਲ ਲਾਈ,ਮਾਂ ਨੇ ਜੋੜੀ ਦਾਤਾਰ ਦੀ,
ਨੀਹਾਂ ਚੁ ਨਾ ਖੜ੍ਹ ਡੋਲੀ, ਜੋੜੀ ਦਾਤਾਰ ਦੀ,
ਜੈਕਾਰਿਆਂ ਦੇ ਨਾਲ ਗੂੰਜੀ ,ਜਗ੍ਹਾ ਸੱਚ-ਖੰਡ ਦਰਬਾਰ ਦੀ,
ਸੱਚ ਖੰਡ ਪਹੁੰਚੀ ਰੂਹ,
ਜੋਰਾਵਰ ਤੇ ਫਤਿਹ ਸਿੰਘ ਸਰਦਾਰ ਦੀ,
ਬੰਦਗ਼ੀ ਚੁ ਬੈਠੀ ਮਾਂ ਵੀ, ਸਵਰਗ ਸਿਧਾਰ ਗਈ,
ਅਰਬਾਂ ਚੁ ਜਗ੍ਹਾ ਵਿਕੀ, ਬੱਚਿਆਂ ਦੇ ਸੰਸਕਾਰ ਦੀ,
ਦੁਨੀਆਂ ਚ ਗੱਲ ਹੋਣੀ, ਟੋਡਰ ਮੱਲ ਦੇ ਵਪਾਰ ਦੀ,
ਸੇਵਾ ਵਿੱਚੋਂ ਸੇਵਾ ਵੱਡੀ,ਟੋਡਰ ਪਰਿਵਾਰ ਦੀ,
“ਸੰਦੀਪ”ਗਾਵੇ ਗਾਥਾ ਅੱਜ, ਦਸ਼ਮ ਪਰਿਵਾਰ ਦੀ,
ਪੋਹ ਦਾ ਮਹੀਨਾ, ਠੰਡ ਸੀਨਿਆਂ ਨੂੰ ਠਾਰਦੀ,
ਮਾਤਾ ਬੈਠੀ ਪੋਤਿਆਂ ਨੂੰ, ਪਿਆਰ ਨਾਲ ਦੁਲਾਰ ਦੀ।
ਸੰਪਰਕ:-98153-21017
ਸੰਦੀਪ ਸਿੰਘ ‘ਬਖੋਪੀਰ’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly