ਸਮਾਜ ਵੀਕਲੀ ਯੂ ਕੇ
ਨਕੋਦਰ- ਪੰਜਾਬ ਵਿੱਚ ਉਪਾਸਕਾਂ ਵਲੋਂ ਬਹੁਤ ਹੀ ਸਰਧਾ ਨਾਲ ਬੁੱਧ ਵਿਹਾਰ ਬਣਾਵਾਏ ਗਏ ਹਨ ਪਰ ਬਹੁਤ ਜਿਆਦਾ ਗਿਣਤੀ ਵਿੱਚ ਬੁੱਧ ਵਿਹਾਰ ਖਾਲੀ ਪਏ ਹਨ, ਜਿਹਨਾਂ ਵਿਹਾਰਾਂ ਵਿੱਚ ਨਾ ਤਾਂ ਕੋਈ ਭਿਖੂ ਸੰਘ ਹੈ ਅਤੇ ਨਾ ਹੀ ਉਥੇ ਕੋਈ ਕਮੇਟੀ ਹੈ। ਜਿਸ ਕਾਰਨ ਉਹ ਬੁੱਧ ਵਿਹਾਰ ਇਸ ਸਮੇਂ ਹੀ ਖੰਡਰ ਦਾ ਰੂਪ ਬਣਨ ਯੋਗ ਹੋ ਚੁੱਕੇ ਹਨ। ਦੀਵਾਰਾਂ ਟੁੱਟਣ ਲੱਗ ਪਈਆ ਹਨ ਅਤੇ ਇਮਾਰਤ ਵਿੱਚ ਜਾਲੇ ਲੱਗ ਚੁੱਕੇ ਹਨ।
ਇਸ ਲਈ ਇਹਨਾਂ ਬੁੱਧ ਵਿਹਾਰਾਂ ਦੀ ਦੇਖ ਰੇਖ ਕਰਨ ਲਈ ਪੰਜਾਬ ਵਿੱਚ ਇੱਕ ਐਕਸਨ ਕਮੇਟੀ ਬਣਾਉਣ ਲਈ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਬੋਧ ਧੰਮ ਦਾ ਪ੍ਰਚਾਰ ਕਰਨ ਵਾਲੇ ਸਾਥੀ ਸਾਮਲ ਕੀਤੇ ਜਾਣਗੇ ਜੋ ਸਮੇਂ ਸਮੇਂ ਤੇ ਪੰਜਾਬ ਦੇ ਬੁੱਧ ਵਿਹਾਰਾਂ ਵਿੱਚ ਕੀ ਸਮੱਸਿਆਵਾਂ ਹਨ ? ਉਹਨਾਂ ਦਾ ਕਾਰਨ ਪਤਾ ਕਰ ਕੇ ਉਸ ਦਾ ਨਿਵਾਰਣ ਕਰਵਾਉਣ ਲਈ ਕੰਮ ਕਰਨਗੇ।
ਅੱਜ ਮਿਤੀ 21 ਸਿਤੰਬਰ ਨੂੰ ਨਕੋਦਰ ਦੇ ਬਾਠ ਕਲਾਂ ਵਿੱਚ ਬਣਾਏ ਗਏ ਬੁੱਧ ਵਿਹਾਰ ਵਿੱਚ ਦੋ ਭਿਖੂਣੀਆਂ ਨੂੰ ਬੁੱਧ ਵਿਹਾਰ ਵਿੱਚ ਪ੍ਰਚਾਰ ਕਰਨ ਲਈ ਬੇਨਤੀ ਕੀਤੀ ਗਈ ਅਤੇ ਭਿਖੂਣੀ ਸੰਘ ਨੇ ਬੇਨਤੀ ਨੂੰ ਸਵਿਕਾਰ ਕਰਦੇ ਹੋਏ ਬਾਠ ਕਲਾਂ ਅਤੇ ਨਕੋਦਰ ਦੇ ਨਜਦੀਕ ਪਿੰਡਾਂ ਵਿੱਚ ਅਤੇ ਬੁੱਧ ਵਿਹਾਰਾਂ ਵਿੱਚ ਧੰਮ ਦਾ ਪ੍ਰਚਾਰ ਕਰਨ ਦਾ ਸੰਕਲਪ ਲਿਆ।
ਬਾਠ ਕਲਾਂ ਦੀ ਮੈਨਜਿੰਗ ਕਮੇਟੀ ਨਾ ਹੋਣ ਦੇ ਕਾਰਨ ਵਿਹਾਰ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਬਾਠ ਕਲਾਂ ਵਿੱਚ ਉਪਾਸਕ ਕਪਿਲ ਜੀ ਵਲੋੰ ਭਿਖੂਣੀ ਸੰਘ ਦਾ ਸੁਵਾਗਤ ਕੀਤਾ ਗਿਆ ਅਤੇ ਉਹਨਾਂ ਭਿੱਖਣੀ ਸੰਘ ਨੂੰ ਬੁੱਧ ਵਿਹਾਰ ਵਿੱਚ ਰਹਿਣ ਲਈ ਬੇਨਤੀ ਕੀਤੀ ਅਤੇ ਉਹਨਾਂ ਦੇ ਖਾਣੇ ਪੀਣੇ ਦੀ ਵੀ ਜਿੰਮੇਵਾਰੀ ਚੁੱਕੀ।
ਅਸੀ ਵੀ ਉਹਨਾਂ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ।
ਬੁੱਧ ਵਿਹਾਰ ਨੂੰ ਪੇਂਟ ਅਤੇ ਸਾਫ ਸਫਾਈ ਕਰਵਾਉਣ ਤੋਂ ਬਾਅਦ ਭਿਖੂਣੀ ਸੰਘ ਉਸ ਵਿੱਚ ਰਹਿਣਗੇ ਅਤੇ ਧੰਮ ਪ੍ਰਚਾਰ ਕਰਨਗੇ।
ਅੱਜ ਬਾਠ ਕਲਾਂ ਅਤੇ ਅਸੋਕਾ ਬੁੱਧ ਵਿਹਾਰ ਨਕੋਦਰ ਭਿੱਖੂਣੀ ਸੰਘ ਨੂੰ ਪ੍ਰਚਾਰ ਕਰਨ ਲਈ ਦਿਖਾਏ ਗਏ। ਇਸ ਤਰ੍ਹਾਂ ਹੀ ਪੰਜਾਬ ਦੇ ਬਾਕੀ ਬਣਾਏ ਗਏ ਬੁੱਧ ਵਿਹਾਰ ਜੋ ਕਿ ਕਿਸੇ ਕਾਰਨ ਬੰਦ ਪਏ ਹਨ, ਉਹਨਾਂ ਵਿੱਚ ਭਿੱਖੂ ਜਾਂ ਭਿਖੂਣੀ ਸੰਘ ਨੂੰ ਬੇਨਤੀ ਕਰ ਕੇ ਧੰਮ ਪ੍ਰਚਾਰ ਕਰਵਾਉਣ ਲਈ ਬੁਲਾਇਆ ਜਾਵੇਗਾ ਅਤੇ ਪ੍ਰਚਾਰ ਦੇ ਕੰਮ ਨੂੰ ਤੇਜ ਕੀਤਾ ਜਾਵੇਗਾ॥
ਫਿਲੋਰ ਤੋਂ ਉਪਾਸਕ ਸੁਭਾਸ ਜੀ ਇਸ ਪ੍ਰਤੀ ਸੰਪਰਪਿਤ ਹਨ ਅਤੇ ਹੋਰ ਵੀ ਪੰਜਾਬ ਦੇ ਸਾਥੀ ਨਾਲ ਲੈ ਕੇ ਬੁੱਧ ਧੰਮ ਪ੍ਰਚਾਰ ਐਕਸਨ ਕਮੇਟੀ ਬਣਾਈ ਜਾਵੇਗੀ ਜੋ ਐਕਸਨ ਵਿੱਚ ਵਿਸਵਾਸ ਰੱਖੇਗੀ॥
ਜਿਸ ਵੀ ਬੁੱਧ ਵਿਹਾਰ ਵਿੱਚ ਕੋਈ ਕਮੇਟੀ ਨਹੀਂ ਹੋਵੇਗੀ ਜਾਂ ਇੱਕ ਜਾਂ ਦੋ ਉਪਾਸਕ ਹੀ ਸਭ ਕੰਮ ਸੰਭਾਲਦੇ ਹੋਣਗੇ, ਉੱਥੇ ਕਮੇਟੀ ਬਣਵਾਈ ਜਾਵੇਗੀ ਅਤੇ ਭਿੱਖੂ ਸੰਘ ਨੂੰ ਉਸ ਵਿੱਚ ਰੱਖਿਆ ਜਾਵੇਗਾ।
ਇਹ ਜਾਣਕਾਰੀ ਰਾਜ ਕੁਮਾਰ ਬੋਧ (ਨਕੋਦਰ) ਵਲੋਂ ਦਿੱਤੀ ਗਈ ਅਤੇ ਉਹਨਾਂ ਵਲੋਂ ਅਤੇ ਉਪਾਸਕ ਸੁਭਾਸ਼ ਜੀ ਵਲੋਂ ਖੁਦ ਭਿਖੂਣੀ ਸੰਘ ਨੂੰ ਬੁੱਧ ਵਿਹਾਰਾਂ ਵਿੱਚ ਲਿਜਾ ਕੇ ਬੁੱਧ ਵਿਹਾਰ ਦਿਖਾਏ ਅਤੇ ਵਿਹਾਰਾਂ ਵਿੱਚ ਰਹਿ ਕੇ ਪ੍ਰਚਾਰ ਕਰਨ ਲਈ ਬੇਨਤੀ ਕੀਤੀ। ਜਿਸ ਨੂੰ ਸੰਘ ਵਲੋਂ ਸਵਿਕਾਰ ਕੀਤਾ ਗਿਆ।
ਭਿੱਖੂ ਸੰਘ ਵਲੋਂ ਪੰਜਾਬ ਦੇ ਬੁੱਧ ਵਿਹਾਰਾਂ ਵਿੱਚ ਰਹਿਣ ਦਾ ਸਾਰਾ ਪ੍ਰਬੰਧ ਪੰਜਾਬ ਅਤੇ ਵਿਦੇਸਾਂ ਵਿੱਚ ਰਹਿਣ ਵਾਲੇ ਸਾਰੇ ਧੰਮ ਉਪਾਸਕ ਰਲ ਮਿਲ ਕੇ ਪੂਰਾ ਕਰਨਗੇ। ਇਹ ਭਿੱਖੂ ਸੰਘ ਬਾਬਾ ਸਾਹਿਬ ਜੀ ਦੁਆਰਾ ਲਈਆ ਗਈਆ 22 ਪ੍ਰਤਿਗਿਆਵਾਂ ਨਾਲ ਹੀ ਦੀਕਸ਼ਾ ਦੇਣ ਵਾਲਾ ਹੋਵੇਗਾ।




