ਖਾਣ ਪੀਣ ਨੂੰ ਬਾਂਦਰੀ…!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਇਹ ਗੱਲ ਆਮ ਲੋਕਾਂ ਦੀ ਸਮਝ ਤੋਂ ਪਰੇ ਹੈ ਕਿ ਪੰਜਾਬ ਦੇ ਸਿਆਸਤਦਾਨਾਂ / ਅੈਮ. ਅੈਲ. ਏਜ਼ , ਅੈਮ.ਪੀਜ਼ ਤੇ ਪ੍ਰਿੰਸੀਪਲ ਸਕੱਤਰਜ਼ ਦੀ ਆਮਦਨ ਹਰ ਸਾਲ ਗੰਦਗੀ ਦੇ ਢੇਰ ਵਾਂਗੂੰ ਕਿਉਂ ਵੱਧਦੀ ਜਾਂਦੀ ਹੈ ? ਦੇਸ ਦੇ ਆਮ ਨਾਗਰਿਕਾਂ ਨੂੰ ਹਰ ਚੀਜ਼ ਉਤੇ ਟੈਕਸ ਦੇਣਾ ਪੈਂਦਾ । ਪੰਜਾਬ ਦੇ ਵਿੱਚ ਬਹੁਤ ਸਾਰੇ ਟੈਕਸ ਅਜਿਹੇ ਹਨ . ਜਿਹਨਾਂ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਟੈਕਸ ਕਿਸ ਕੰਮ ਦੇ ਲਈ ਹੈ ?

ਮਸਲਨ ਗਊ ਟੈਕਸ ਦਾ ਕਿਸ ਨੂੰ ਲਾਭ ਤੇ ਨੁਕਸਾਨ ਹੈ?
ਆਮ ਨਾਗਰਿਕਾਂ ਨੂੰ ਤਾਂ ਟੈਕਸ ਦੇਣਾ ਪੈਦਾ ਹੈ..ਤੇ ਕਿਸਾਨਾਂ ਨੂੰ ਨਾਲ ਫਸਲਾਂ ਦਾ ਉਜਾੜਾ ਵੀ ਝੱਲਣਾ ਪੈਦਾ ਹੈ…ਜੇ ਕਿਤੇ ਇਹ ਗਊਆਂ ਤੇ ਸਾਨ੍ਹ ਕਿਸੇ ਰੋੜ੍ਹ ਜਾਂ ਬਜਾਰ ਵਿੱਚ ਆ ਵੜਨ ਤਾਂ ਜਾਨ ਤੇ ਮਾਲ ਦੋਹਾਂ ਦੀ ਨੁਕਸਾਨ ਹੁੰਦਾ ਹੈ। ਭੂਸਰੇ ਢੱਠੇ/ ਸਾਨ੍ਹ ਦੇ ਨਾਲ ਮਾਰੇ ਗਏ ਕਿਸੇ ਨਾਗਰਿਕ ਦੀ ਕਿਧਰੇ ਕੋਈ ਸੁਣਵਾਈ ਨਹੀਂ । ਇਹਨਾਂ ਦੇ ਨਾਮ ਉਤੇ ਇਕੱਠਾ ਕੀਤਾ ਟੈਕਸ ਮੰਤਰੀ / ਸਾਬਕਾ ਤੇ ਮੌਜੂਦਾ ਅੈਮ.ਅੈਲ.ਏਜ਼. ਅੈਮ.ਪੀਜ਼ ਤੇ ਪ੍ਰਿੰਸੀਪਲ ਸਕੱਤਰਾਂ ਦੇ ਕੰਮ ਆਉਂਦਾ ਹੈ। ਦੇਸ਼ ਦੇ ਪੰਜ ਰਾਜ ਇਹਨਾਂ ਮਾਨਸਿਕ ਤੇ ਆਰਥਿਕ ਗਰੀਬ ਸਿਆਸਤਦਾਨਾਂ ਦਾ ਅਾਮਦਨ ਟੈਕਸ ਭਰਦੇ ਹਨ । ਪਹਿਲੇ ਨੰਬਰ ਉਤੇ ਉਤਰਾਖੰਡ .ਦੂਜੇ ਤੇ ਪੰਜਾਬ . ਤੀਜੇ ਤੇ ਯੂਪੀ. ਚੌਥੇ ਤੇ ਹਰਿਆਣਾ ਤੇ ਪੰਜਵੇਂ ਤੇ ਜੰਮੂ ਕਸ਼ਮੀ ਰ ਹੈ।

ਜਿਥੇ ਇਹਨਾਂ ਮੰਤਰੀਆਂ Mla.Mp. ਤੇ ਸਿਆਸਤਦਾਨਾਂ ਨੂੰ ਆਮਦਨ ਟੈਕਸ ਮੁਆਫ਼ ਹੈ ਤੇ ਉਹਨਾਂ ਦਾ ਟੈਕਸ ਲੋਕਾਂ ਦੁਬਾਰਾ ਭਰਿਆ ਜਾਂਦਾ ਹੈ..ਇਹ ਪੰਜ ਰਾਜ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਰਹੀਆਂ ਹਨ. ਇਸ ਮੁੱਦੇ ਤੇ ਸਭ ਸਿਆਸਤਦਾਨ ਚੁੱਪ ਹਨ ਤੇ ਇਕੱਠੇ ਹਨ। ਲੋਕ ਜਾਤਪਾਤ.ਨਸਲ.ਰੰਗ ਭੇਦ..ਪਾਰਟੀਆਂ ਦੇ ਵਿੱਚ ਤਾਂ ਵੰਡੇ ਹਨ..ਫੇਰ ਧਾਰਮਿਕ ਤੌਰ ਤੇ..ਸਮਾਜਿਕ ਤੌਰ ਤੇ..ਆਰਥਿਕ ਤੌਰ ਤੇ ਵੰਡੇ ਹੋਏ ਹਨ। ਲੋਕ ਇਕ ਦੂਜੇ ਨਾਲ ਲੜ੍ਹਾਈ ਕਰਦੇ ਹਨ…ਥਾਣਿਆਂ ਤੇ ਕਚਹਿਰੀਆਂ ਦਾ ਢਿੱਡ ਭਰਦੇ ਹਨ ਤੇ ਆਪ ਭੁੱਖ ਨਾਲ ਮਰਦੇ ਹਨ.. ਫੇਰ ਵੀ ਚੁੱਪ ਹਨ… ਲਾਹਣਤ ਹੈ…ਸਾਡੇ ਤੇ ਕਿ ਅਸੀਂ ਮੂਰਖ ਬਣੇ ਹੋਏ ਹਾਂ । ਸਾਡੇ ਹਿੱਸੇ ਨੰਗ ਭੁੱਖ ਤੇ ਬੀਮਾਰੀਆਂ ਹਨ. ਕੋਈ ਸਿਹਤ ..ਸਿਖਿਆ ਤੇ ਰੁਜ਼ਗਾਰ ਦੀ ਸਹੂਲਤ ਨਹੀਂ .

ਜਿਹੜੇ ਪੜ੍ਹ ਲਿਖ ਕੇ ਨੌਕਰੀਆਂ ਦੀ ਭਾਲ ਵਿੱਚ ਰੋਜ਼ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ…ਜਾਂ ਵਿਦੇਸ਼ਾਂ ਨੂੰ ਜਾ ਰਹੇ ਹਨ… ਹੁਣ ਤੱਕ 2.52 ਲੱਖ ਨੌਜਵਾਨ ਪੰਜਾਬ ਵਿੱਚੋਂ ਚਲੇ ਗਿਅਾ…ਬਹੁਤੇ ਜ਼ਮੀਨਾਂ ਤੇ ਜਾਇਦਾਦਾਂ ਵੇਚ ਕੇ ਜਾ ਰਹੇ ਹਨ.. ਬਾਕੀ ਦੇ ਧੀਆਂ ਤੇ ਪੁੱਤ ਵੇਚ ਰਹੇ ਹਨ…ਆਈਲੈਟ ਕਰਕੇ ਆਪਣੇ ਧੀਆਂ ਤੇ ਪੁੱਤਾਂ ਦਾ ਮੁੱਲ ਵੱਟ ਰਹੇ ਹਨ…ਬੱਲੇ ਓ ਪੰਜਾਬੀਓ..ਨਹੀਂ ਰੀਸਾਂ ਤੁਹਾਡੀਆਂ…। ਬਹੁਤੇ ਨੌਜਵਾਨਾਂ ਨੂੰ ਲੱਚਰ ਗਾਇਕੀ ਨੇ ਪਾਗਲ ਕਰ ਦਿੱਤਾ … ਬਾਕੀ ਦਿਆਂ ਨੂੰ ਵਿਹਲੇਪਣ ਨੇ ਨਸ਼ੇੜੀ ਬਣਾ ਦਿੱਤਾ …! ਹੁਣ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਹਨ…ਜੋ ਹੁਣ ਹੋਣਾ ..ਉਹ ਪਹਿਲਾਂ ਵੀ ਹੁੰਦਾ ਰਿਹਾ ਹੈ। ਭਾਵੇਂ ਕਿਸਾਨ ਅੰਦੋਲਨ ਨੇ ਲੋਕਾਂ ਦੇ ਅੰਦਰ ਚੇਤਨਾ ਪੈਂਦਾ ਕਰ ਦਿੱਤੀ ਹੈ..ਲੋਕ ਸਿਆਸਤਦਾਨ ਨੂੰ ਸਵਾਲ ਕਰਨ ਲੱਗੇ ਹਨ। ਪਰ ਹੁਣ ਪੰਜਾਬ ਦੀ ਚਾਬੀ ਬੀਬੀਆਂ ਦੇ ਹੱਥ ਵਿੱਚ ਹੈ..ਉਹ ਪਾਸਾ ਪਲਟ ਸਕਦੀਆਂ ਹਨ।

ਖਾਣ ਪੀਣ ਤੇ ਆਮ ਵਰਤੋਂ ਦੀਆਂ ਵਸਤੂਆਂ ਦੀਆਂ ਵਧੀਆ ਕੀਮਤਾਂ ਦਾ ਖਮਿਆਜਾ ਘਰੇਲੂ ਸੁਆਣੀਆਂ ਭੁਗਤ ਰਹੀਆਂ ਹਨ। ਹੁਣ ਲੋਕਾਂ ਨੂੰ ਜਰੂਰ ਸੋਚਣਾ ਹੀ ਨਹੀਂ ਪੈਣਾ ਸਗੋਂ ਇਕ ਟੁੱਕ ਫੈਸਲਾ ਲੈਣਾ ਪੈਣਾ ਹੈ… ਜਿਉਣਾ ਹੈ ਜਾਂ ਤਿੱਲ ਤਿੱਲ ਕਰਕੇ ਕਿੱਲ ਕਿੱਲ ਕੇ ਮਰਨਾ ਹੈ? ਇਹ ਜਿਹੜੇ ਚਿੱਟੇ ਹਾਥੀ ਸਿਆਸਤਦਾਨ ਹਨ..ਇਹਨਾਂ ਦੇ ਗਲਾਵੇ ਨੂੰ ਹੁਣ ਹੱਥ ਪਾਏ ਵਗ਼ੈਰ ਨਹੀਂ ਸਰਨਾ ! ਇਹਨਾਂ ਦੀ ਲੁੱਟਮਾਰ ਬੰਦ ਕਰਨ ਦੇ ਲਈ ਸਾਨੂੰ ਧਰਮ ..ਜਾਤ ਤੇ ਸਿਆਸਤ ਤੋਂ ਪਾਸੇ ਹੋਣਾ ਪਵੇਗਾ…! ਨਹੀਂ ਫੇਰ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ. ਹੁਣ ਹਰ ਤਰ੍ਹਾਂ ਦਾ ਮਾਫੀਆ ਤੇ ਹਰ ਥਾਂ ਤੇ ਕਬਜ਼ਾ ਸਿਆਸਤਦਾਨ ਦਾ ਹੈ . ਤੁਸੀਂ ਕੀ ਕਰਨਾ ?

ਬੁੱਧ ਸਿੰਘ ਨੀਲੋੰ
9464370823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੀੜ ਦੀ ਹੱਡੀ ਦੇ ਦਰਦ ਅਤੇ ਘਰੇਲੂ ਇਲਾਜ
Next articleਸਿਰਾਂ ਨੂੰ ਲਾਹ ਕੇ ਜਿਊਣਾ