ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪੈਸਾ , ਪਰ…

(ਸਮਾਜ ਵੀਕਲੀ)

ਪੈਸਾ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਸਾਡੀ ਜ਼ਿੰਦਗੀ ਦੇ ਰੋਜ਼ਾਨਾ ਦੇ ਕੰਮਕਾਜ ਪੈਸੇ ਦੀ ਸਹਾਇਤਾ ਨਾਲ ਹੀ ਹੁੰਦੇ ਹਨ। ਕੋਈ ਵੀ ਕੰਮ ਅਜਿਹਾ ਨਹੀਂ ਹੈ , ਜੋ ਪੈਸੇ – ਧਨ ਤੋਂ ਬਿਨਾਂ ਪੂਰਾ ਹੋ ਸਕਦਾ ਹੋਵੇ। ਪੈਸਾ ਹਰ ਕਿਸੇ ਲਈ ਜ਼ਿੰਦਗੀ ਵਿੱਚ ਅਹਿਮ ਰੋਲ ਰੱਖਦਾ ਹੈ। ਪੈਸੇ ਨਾਲ ਹੀ ਸਾਡਾ ਜੀਵਨ ਸੁਚਾਰੂ ਅਤੇ ਉਸਾਰੂ ਵੀ ਬਣਦਾ ਹੈ। ਹਰ ਕੋਈ ਇਨਸਾਨ ਪੈਸਾ ਕਮਾਉਣ ਲਈ ਜੀਅ – ਜਾਨ ਲਗਾ ਦਿੰਦਾ ਹੈ ਤੇ ਮਿਹਨਤ ਕਰਦਾ ਹੈ , ਪਰ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਪੈਸਾ ਸਾਡੇ ਰਿਸ਼ਤਿਆਂ , ਸਾਡੇ ਪਰਿਵਾਰ , ਸਾਡੀ ਦੋਸਤੀ , ਸਾਡੇ ਪ੍ਰੋਗਰਾਮਾਂ ਜਾਂ ਸਾਡੇ ਵਿਹਾਰ ‘ਤੇ ਹਾਵੀ ਹੋ ਜਾਂਦਾ ਹੈ।

ਇਹ ਸਥਿਤੀ ਮਨੁੱਖ ਲਈ , ਸਾਡੇ ਰਿਸ਼ਤਿਆਂ ਲਈ , ਸਾਡੇ ਘਰ – ਪਰਿਵਾਰ ਲਈ ਅਤੇ ਸਾਡੇ ਸਮਾਜ ਲਈ ਸਹੀ ਨਹੀਂ ਹੁੰਦੀ। ਪੈਸਾ ਜ਼ਰੂਰਤ ਤੋਂ ਜ਼ਿਆਦਾ ਅਤੇ ਜ਼ਰੂਰਤ ਤੋਂ ਘੱਟ ਹੋਣਾ ਵੀ ਕਈ ਵਾਰ ਸਹੀ ਨਹੀਂ ਹੁੰਦਾ। ਸਾਨੂੰ ਚਾਹੀਦਾ ਹੈ ਕਿ ਜੇਕਰ ਜ਼ਰੂਰਤ ਤੋਂ ਵੱਧ ਪੈਸਾ ਹੋਵੇ ਤਾਂ ਉਸ ਨੂੰ ਕਿਵੇਂ ਸੁਚੱਜੇ ਢੰਗ ਨਾਲ ਸਕਾਰਾਤਮਕਤਾ ਅਪਣਾਉਂਦੇ ਹੋਏ ਤੇ ਸਹੀ ਸਥਿਤੀ ਵਿੱਚ ਰਹਿੰਦੇ ਹੋਏ , ਉਸ ਦੀ ਸਹੀ ਵਰਤੋਂ ਕੀਤੀ ਜਾਵੇ , ਸਮਾਜ ਦੀ ਭਲਾਈ ਲਈ ਵਰਤੋਂ ਕੀਤੀ ਜਾਵੇ।

ਬਹੁਤੇਰਾ ਪੈਸਾ ਲੜਾਈ – ਝਗੜਿਆਂ ਜਾਂ ਕਿਸੇ ਦੇ ਨੁਕਸਾਨ ‘ਤੇ ਨਹੀਂ ਲੱਗਣਾ ਚਾਹੀਦਾ। ਸਗੋਂ ਜੇਕਰ ਧਨ ਜ਼ਿਆਦਾ ਹੋਵੇ ਤਾਂ ਉਹ ਪਰਉਪਕਾਰ ਅਤੇ ਮਾਨਵਤਾ ਦੀ ਭਲਾਈ ਲਈ ਲਗਾ ਦੇਣਾ ਚਾਹੀਦਾ ਹੈ। ਪੈਸੇ ਨੂੰ ਆਪਣੇ ਘਰ – ਪਰਿਵਾਰ ਜਾਂ ਆਪਣੇ ਰਿਸ਼ਤਿਆਂ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਇਹ ਵੀ ਜ਼ਰੂਰੀ ਹੈ ਕਿ ਕਿਸੇ ਨੂੰ ਪੈਸਾ ਦੇਣ ਅਤੇ ਲੈਣ ਤੋਂ ਗੁਰੇਜ਼ ਕੀਤਾ ਜਾਵੇ।

ਨਹੀਂ ਤਾਂ ਇਹ ਵੀ ਸਾਡੇ ਰਿਸ਼ਤਿਆਂ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ , ਲੜਾਈ – ਝਗੜੇ ਦਾ ਮੂਲ ਕਾਰਨ ਬਣ ਜਾਂਦਾ ਹੈ।ਇਸ ਲਈ ਪੈਸਾ ਲੈਣ ਅਤੇ ਦੇਣ ਤੋਂ ਕੋਰੀ ਨਾਂਹ ਦੇਣੀ ਹੀ ਸਹੀ ਹੋ ਸਕਦੀ ਹੈ। ਆਓ ! ਪੈਸੇ ਨੂੰ ਘਰ – ਪਰਿਵਾਰ ਤੇ ਸਮਾਜ ਦੀ ਖੁਸ਼ਹਾਲੀ ਲਈ ਵਰਤੀਏ। ਇਸ ਨੂੰ ਆਪਣੇ ਰਿਸ਼ਤਿਆਂ ਜਾਂ ਆਪਣੇ ਘਰ – ਪਰਿਵਾਰ ਉੱਤੇ ਹਾਵੀ ਨਾ ਹੋਣ ਦੇਈਏ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੱਟਾ
Next articleਮਾਊਂ