ਗੁੜ ਦੀ ਰੋੜੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਪਿਤਾ ਜੀ ਨੂੰ
ਰੋਟੀ ਖਾਣ ਤੋਂ ਬਾਅਦ
ਗੁੜ ਦੀ ਰੋੜੀ ਖਾਣ ਦੀ ਆਦਤ ਸੀ।

ਹੌਲੀ ਹੌਲੀ..
ਇਹੋ ਆਦਤ
ਮੇਰੇ ਸੁਭਾਅ ਵਿੱਚ ਵੀ ਉਤਰ ਆਈ।

ਹੁਣ ਜਦ ਕਦੇ ਵੀ
ਰੋਟੀ ਖਾਣ ਤੋਂ ਬਾਅਦ
ਮੈਂ ਗੁੜ ਦੀ ਰੋੜੀ ਮੰਗਦਾ ਹਾਂ
ਤਾਂ ਘਰ ਵਾਲੇ ਆਖਦੇ ਹਨ
ਕਿ ਮੈਂ ਬਿਲਕੁਲ ਬਾਪੂ ਹੋ ਗਿਆ ਹਾਂ।

ਇਹ ਸੁਣਕੇ..
ਮੈਂ ਕੁੱਝ ਨਹੀਂ ਬੋਲ ਪਾਉਂਦਾ
ਬੱਸ ਚੁੱਪ ਰਹਿਕੇ
ਗੁੜ ਵਿੱਚ …
ਪਹਿਲਾਂ ਨਾਲੋਂ ਜ਼ਿਆਦਾ
ਮਿਠਾਸ ਮਹਿਸੂਸ ਕਰਦਾ ਹਾਂ।

ਹਿੰਦੀ ਮੂਲ : ਜਸਵੀਰ ਤਿਆਗੀ
ਪੰਜਾਬੀ ਅਨੁਵਾਦ : ਗੁਰਮਾਨ ਸੈਣੀ
ਸੰਪਰਕ : 9256346906

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਾਂ ਕੁਰਸੀ-ਕੁਰਸੀ ਲੜੀਏ, ਲੋਕਾਂ ਤੋ ਕੀ ਕਰਨਾ ਏ
Next articleਪੰਜਾਬੀ ਸਾਹਿਤ ਦੇ ਹਰ ਰੰਗ ਵਿੱਚ ਰੰਗੇ -ਵੀਰ ਸਿੰਘ ਵੀਰਾ