(ਸਮਾਜ ਵੀਕਲੀ)
ਹਜਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, 1
ਤਬ ਜਾਕਰ ਪੈਦਾ ਹੋਤਾ ਹੈ ਦੀਦਾਵਰ ਕੋਈ ।
ਰੱਬ ਦਾ ਭੇਜਿਆ ਹੋਇਆ ਨਾਆਬ ਤੋਹਫ਼ਾ,ਰੁਹ ਨੂੰ ਛੁਹ ਜਾਨ ਵਾਲੀ ਅਤੇ ਕੱਨਾਂ ਵਿਚ ਮਿਸਰੀ ਘੋਲਦੀ ਹੋਈ ਮਖ਼ਮਲੀ ਆਵਾਜ,ਸੰਗੀਤ ਨੂੰ ਅਸੀਮ ਉਚਾਈਆਂ ਤੇ ਲੈ ਜਾਣ ਵਾਲਾ ਸਵਰ ਅਤੇ ਸਾਰੀ ਦੁਨਿਆਂ ਵਿਚ ਫੈਲੇ ਹੋਏ ਲੱਖਾਂ ਚਾਹੁਨ ਵਾਲਿਆਂ ਦੇ ਦਿਲਾਂ ਦੀ ਧੜਕਣ ਸਨ ਮੋਹੱਮਦ ਰਫ਼ੀ ਸਾਹਬ । ਮੋਹੱਮਦ ਰਫੀL ਸਾਹਬ ਦੇ ਪੁੱਤਰ ਸ਼ਾਹਿਦ ਰਫ਼ੀ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਆਉੋਂਦਾ ਕਿ ਔਰਤਾਂ ਨਾਲ ਨਜਰਾਂ ਤੱਕ ਮਿਲਾਉਣ ਤੋਂ ਸ਼ਰਮਾਉਣ ਵਾਲੇ ਉਨਾਂ੍ਹ ਦੇ ਅੱਬਾ ਨੇ “ਕਿਸ ਕਿਸ ਸੇ ਪਿਆਰ ਕਰੂੰ ਕੈਸੇ ਪਿਆਰ ਕਰੂੰ ?” ਵਰਗਾ ਗੀਤ ਕਿਵੇਂ ਗਾ ਲਿਆ ਹੋਵੇਗਾ, ਅਤੇ ਸ਼ਰਾਬ ਤੋਂ ਕੋਹਾਂ ਦੂਰ ਰਹਿਣ ਵਾਲੇ ਉਸ ਸ਼ਖਸ ਨੇ ਇਹ ਗੀਤ ਕਿਵੇਂ ਗਾਇਆ ਹੋਵੇਗਾ “ ਛੂਹ ਲੇਨੇ ਦੋ ਨਾਜ਼Lੁਕ ਹੋਠੋਂ ਕੋ ਕੁਛ ਔਰ ਨਹੀ ਜਾਮ ਹਂੈ ਯੇ ।” ਜਾਂ, “ ਹਮਨੇ ਜੋ ਥੋਹੜੀ ਸੀ ਪੀਲੀ ਤੋ ਸਬਨੇ ਦੇਖਾ ।”
ਮੋਹੱਮਦ ਰਫ਼ੀ ਸਾਹਬ ਦਾ ਜਨਮ 24ਟਹ ਧੲਚੲਮਬੲਰ 1924 ਨੂੰ ਅੰਮ੍ਰਿਤਸਰ ਦੇ ਨਾਲ ਲਗਦੇ ਇਕ ਪਿੰਡ ਕੋਟਲਾ ਸੁਲਤਾਨ ਸਿੰਘ ਵਿਚ ਹੋਇਆ ਇਹ ਛੇ ਭਰਾਵਾਂ ਚੋਂ ਪੰਜਵੇਂ ਨੰਬਰ ਤੇ ਸਨ, ਬਚਪਨ ਵਿਚ ਪਰਿਵਾਰ ਦੇ ਲੋਕ ਘਰ ਵਿਚ ਇਨਾਂ੍ਹ ਨੂੰ ਪਿਆਰ ਨਾਲ ਫੀਕੂ ਕਹਿਕੇ ਬਲਾਉੋਂਦੇ ਸਨ ।ਛੋਟੀ ਉਮਰੇ ਹੀ ਮੋਹੱਮਦ ਰਫ਼ੀ ਜੀ ਨੂੰ ਗਾਉਣ ਦਾ ਸੌਂਕ ਪੈਦਾ ਹੋ ਗਿਆ ਸੀ ਅਤੇ ਪਿੰਡ ਵਿਚ ਫ਼ਕੀਰਾਂ ਦੀ ਨਕਲ ਲਗਾਕੇ ਗਾਇਆ ਕਰਦੇ ਸਨ। ਫੇਰ ਇਨ੍ਹਾਂ ਦਾ ਪਰਿਵਾਰ ਲਾਹੋਰ ਚਲਾ ਗਿਆ ਅਤੇ ਇਨ੍ਹਾਂ ਦੇ ਪਿਤਾ ਹਾਜੀ ਅਲੀ ਮੋਹੱਮਦ ਨੇ ਨੂਰ ਮੁਹੱਲਾ ਭਾਟੀ ਗੇਟ ਲਾਹੋਰ ਵਿਚ ਨਾਈ ਦੀ ਦੁਕਾਨ ਖੋਲ੍ਹ ਲਈ । ਸਭ ਤੋਂ ਪਹਿਲਾਂ ਮੋਹਮੱਦ ਰਫ਼ੀ ਜੀ ਦੇ ਭਰਾ ਮੋਹੱਮਦ ਦੀਨ ਦੇ ਮਿੱਤਰ ਅਬਦੁਲ ਹਮੀਦ ਨੇ ਰਫੀL ਜੀ ਦੀ ਗਾਉਣ ਦੀ ਕਾਬਲੀਅਤ ਨੂੰ ਪਛਾਣਦੇ ਹੋਏ ੳਨ੍ਹਾਂ ਦੇ ਪਰਿਵਾਰ ਨੂੰ ਰਫੀL ਜੀ ਨੂੰ ਮੁੰਬਈ ਭੇਜਣ ਦੀ ਸਲਾਹ ਦਿੱਤੀ । (ਬਾਅਦ ਵਿਚ ਅਬਦੁਲ ਹਮੀਦ ਮੋਹੱਮਦ ਰਫੀ ਜੀ ਦੇ ਸਾਢੂ ਭਾਈ ਬਣ ਗਏ ਸਨ ) ਕੇਵਲ ਤੇਰਾਂ ਸਾਲ ਦੀ ਉਮਰ ਵਿਚ ਸਾਲ 1937 ਵਿਚ ਮੋਹੱਮਦ ਰਫੀL ਜੀ ਨੇ ਸਟੇਜ ਤੇ ਪਰੋਗਰਾਮ ਦਿੱਤਾ ਸੀ ।
ਇਹ ਵੀ ਇਕ ਇਤਫ਼ਾਕ ਸੀ, ਮੋਹੱਮਦ ਰਫ਼ੀ ਜੀ ਅਤੇ ਅਬਦੁਲ ਹਮੀਦ “ਏ ਪੈਨ ਇੰਡੀਆ ਅੇਗਸੀਬਿਉਸ਼ਨ” ਨਾਂ ਦੀ ਸੰਸਥਾ ਵੱਲੋਂ ਰੱਖਿਆ ਗਿਆ ਪਰੋਗਰਾਮ ਦੇਖਣ ਗਏ ਸਨ ਬਿਜਲੀ ਦੇ ਚਲੇ ਜਾਣ ਦੇ ਕਾਰਣ ਜਦੋਂ ਪ੍ਰਸਿਧ ਗਾਇਕ ਕੇ ਐਲ ਸਹਿਗਲ ਸਾਹਬ ਅਤੇ ਜ਼ੋਹਰਾ ਬਾਈ ਅੰਬਾਲੇ ਵਾਲੀ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਹਮੀਦ ਸਾਹਬ ਨੇ ਅਧਿਕਾਰੀਆ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਬਿਜਲੀ ਨਹੀਂ ਆਉਂਦੀ ਉਦੋਂ ਤੱਕ ਮੋਹੱਮਦ ਰਫ਼ੀ ਨੂੰ ਗਾਉਣ ਦਾ ਮੌਕਾ ਦਿੱਤਾ ਜਾਵੇ ਜਦੋਂ ਸਰੋਤਾਗਣ ਸ਼ੋਰ ਮਚਾਉਣ ਲੱਗੇ ਤਾਂ ਅਧਿਕਾਰੀਆਂ ਨੇ ਮੋਹੱਮਦ ਰਫ਼ੀ ਜੀ ਨੂੰ ਗਾਉਣ ਦਾ ਮੌਕਾ ਦੇ ਦਿੱਤਾਂ ਮੋਹੱਮਦ ਰਫ਼ੀ ਜੀ ਨੇ ਗੀਤ ਗਾਕੇ ਇਹੋ ਜਿਹਾ ਸਮਾਂ ਬੱਨਿ੍ਹਆਂ ਸਾਰੇ ਸਰੋਤਾਗਣ ਵਾਹ ਵਾਹ ਕਰ ੳੁੱਠੇ ।ਸਰੋਤਿਆਂ ਵਿਚ ਬੈਠੇ ਹੋਏ ਉਦੋਂ ਦੇ ਪ੍ਰਸਿਧ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ ਨੇ ਮੋਹੱਮਦ ਰਫ਼ੀ ਜੀ ਦੀ ਪ੍ਰਤਿਭਾ ਨੁੰ ਦੇਖਦੇ ਹੋਏ ਮੁੰਬਈ ਆੳਣ ਦਾ ਸੱਦਾ ਦੇ ਦਿੱਤਾ ।
1941 ਵਿਚ ਮੁਹੱਮਦ ਰਫ਼ੀ ਸਾਹਬ ਨੇ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ ਦੇ ਨਿਰਦੇਸ਼ਨ ਵਿਚ ਜੀਨਤ ਬੇਗਮ ਦੀ ਜੁਗਲਬੰਦੀ ਵਿਚ ਪੰਜਾਬੀ ਫਿਲਮ “ਗੁਲ ਬਲੋਚ” ਦਾ ਗੀਤ ਗਾਇਆ ਸੀ, ਗੀਤ ਦੇ ਬੋਲ ਸਨ “ਹੀਰੀਏ ਨੀ ਸੋਹਣੀਏ ਨੀ” ਇਹ ਰਿਕਾਰਡਿੰਗ ਲਾਹੋਰ ਵਿਚ ਕੀਤੀ ਗਈ ਸੀ ਇਹ ਫਿਲਮ 1944 ਵਿਚ ਰਲੀਜ਼ ਹੋਈ ਸੀ ਉਸੇ ਸਾਲ ਹੀ ਆਲ ਇੰਡੀਆ ਰੇਡਿਉੇ ਲਾਹੋਰ ਵਾਲਿਆਂ ਨੇ ਮੋਹੱਮਦ ਰਫ਼ੀ ਜੀ ਨੂੰ ਗਾਉਣ ਦਾ ਸੱਦਾ ਪੱਤਰ ਦਿੱਤਾ ਸੀ । ਮੋਹੱਮਦ ਰਫ਼ੀ ਜੀ ਦਾ ਪਰਿਵਾਰ ਉਨ੍ਹਾਂ ਨੂੰ ਮੁੰਬਈ ਭੇਜਣ ਵਾਸਤੇ ਤਿਆਰ ਨਹੀਂ ਸੀ ਪਰ ਅਬਦੁਲ ਹਮੀਦ ਜੀ ਨੇ ਉਨ੍ਹਾਂ ਦੇ ਘਰਦਿਆਂ ਨੂੰ ਕੇਵਲ ਮਨਾਇਆ ਹੀ ਨਹੀਂ ਬਲਕਿ ਸਾਲ 1944 ਵਿਚ ਹਮੀਦ ਸਾਹਬ ਮੁੰਬਈ ੳਨ੍ਹਾਂ ਦੇ ਨਾਲ ਭੀ ਗਏ ਜਿਥੱੇ ਉਹ ਭਿੰਡੀ ਬਜਾਰ ਵਿਚ 10’ਬਾਈ10’ ਦਾ ਇਕ ਕਮਰਾ ਕਿਰਾਏ ਤੇ ਲੈਕੇ ਰਹਿਣ ਲੱਗ ਗਏ । ਇੱਥੇ ਮੋਹੱਮਦ ਰਫ਼ੀ ਸਾਹਬ ਨੇ ਉਸਤਾਦ ਬੜੇ ਅਲੀ ਗੁਲਾਮ ਖਾਨ,ਉਸਤਾਦ ਅਬਦੁਲ ਵਹੀਦ ਖਾਨ, ਪੰਡਿਤ ਜੀਵਨ ਲਾਲ ਮੋਟੋ ਅਤੇ ਫ਼ਿਰੋਜ਼ ਨਿਜ਼ਾਮੀ ਕੋਲੋਂ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ ।
ਭਿੰਡੀ ਬਜਾਰ ਵਿਚ ਰਹਿਦਿੰਆਂ ਕਵੀ ਤਨਵੀਰ ਨਕਵੀ ਜੀ ਨੇ ਫਿਲਮ ਪਰੋਡਿਉਸਰ ਅਬਦੁਲ ਰਸ਼ੀਦ,ਕਾਰਦਾਰ,ਮਹਿਬੂਬ ਖਾਨ ਅਤੇ ਐਕਟਰ ਡਾਰੈਕਟਰ ਨਜੀLਰ ਨਾਲ ਮੋਹੱਮਦ ਰਫ਼ੀ ਜੀ ਦੀ ਜਾਨਕਾਰੀ ਕਰਵਾਈ, ਮੁੰਬਈ ਵਿਚ ਹੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ ਜੀ ਨੇ 1945 ਵਿਚ ਫਿਲਮ ਗਾਂਵ ਕੀ ਗੋਰੀ ਵਿਚ ਜੀ ਐਮ ਦੂਰਾਨੀ ਨਾਂਲ ਦੋਗਾਨਾ ਗਾਉਣ ਦਾ ਮੌਕਾ ਦਿੱਤਾ ਗੀਤ ਦੇ ਬੋਲ ਸਨ “ਅਜੀ ਦਿਲ ਹੋ ਕਾਬੁ ਮੇਂ ਤੋ ਦਿਲਦਾਰ ਕੀ ਐਸੀ ਤੈਸੀ ।” ਇਹ ਉਨ੍ਹਾਂ ਦਾ ਪਹਿਲਾ ਹਿੰਦੀ ਗੀਤ ਰਿਕਾਰਡ ਕੀਤਾ ਗਿਆ ਸੀ । 1945 ਵਿਚ ਮੋਹੱਮਦ ਰਫ਼ੀ ਸਾਹਬ ਨੇ ਫਿਲਮ ਲੈਲਾ ਮਜਨੂੰ ਅਤੇ 1947 ਵਿਚ ਫਿਲਮ ਜੁਗਨੂੂੰ ਵਿਚ ਬਤੌਰ ਕਲਾਕਾਰ ਵੀ ਕੰਮ ਕੀਤਾ ਸੀ ਇਸ ਫ਼ਿਲਮ ਵਿਚ ਮੋਹੱਮਦ ਰਫੀ ਜੀ ਨੇ ਪਾਕਿਸਤਨ ਦੀ ਪ੍ਰਸਿਧ ਗਾਇਕਾ ਨੂਰਜਹਾਂ ਨਾਲ ਵੀ ਇਕ ਗੀਤ ਗਾਇਆ ਸੀ ਗੀਤ ਦੇ ਬੋਲ ਸਨ “ ਯਹਾਂ ਬਦਲਾ ਵਫਾ ਕਾ ।”
ਮੋਹੱਮਦ ਰਫੀL ਸਾਹਬ ਹਰ ਕਲਾਕਾਰ ਦੀ ਆਵਾਜ ਵਿਚ ਗੀਤ ਗਾਉਣ ਦੀ ਯੋਗਤਾ ਰੱਖਦੇ ਸਨ ਅਤੇ ਸੰਗੀਤ ਨਿਰਦੇਸ਼ਕਾਂ ਵੱਲੋਂ ਸਿੱਚੁਏਸ਼ਨ ਅਤੇ ਕਿਸ ਕਲਾਕਾਰ ਤੇ ਗੀਤ ਗਾਇਆ ਜਾਣਾ ਹੇ ਦੀ ਸਥੀਤੀ ਨੂੰ ਸਮਝ ਕੇ ਆਪਣੇ ਆਪ ਨੂੰ ਉਸ ਸਥੀਤੀ ਵਿਚ ਬਹੁਤ ਜਲਦੀ ਢਾਲ ਲੈਂਦੇ ਸਨ । ਉਨ੍ਹਾਂ ਨੇ 35 ਸਾਲ ਦੇ ਕੈਰੀਅਰ ਵਿਚ ਕਲਾਸੀਕਲ, ਦੇਸ਼ਭਗੱਤੀ, ਬਿਰਹਾ ਅਤੇ, ਰੋਮਾਸ ਵਾਲੇ ਗੀਤ ਅਤੇ ਭਜਨ ਗਾਏ ਸਨ ਅਤੇ ਲਗਪਗ ਸਾਰੇ ਗਾਇਕ ਗਾਇਕਾਵਾਂ ਅਤੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਸੀ ਪਰ ਉਹ ਸੰਗੀਤ ਨਿਰਦੇਸ਼ਕ ਅੋ ਪੀ ਨਈਰ ਦੇ ਖਾਸ ਮਿੱਤਰ ਸਨ, ਇਕ ਵਾਰੀ ਉ ਪੀ ਨਈਰ ਸਾਹਬ ਨੇ ਕਿਹਾ ਸੀ ਜੇ ਮੋਹੱਮਦ ਰਫ਼ੀ ਸਾਹਬ ਨਾ ਹੁੰਦੇ ਤਾਂ ਮੈਂ ਵੀ ਕਿੱਥੇ ਹੋਣਾ ਸੀ । ਇਕ ਵਾਰੀ
ਫਿਲਮ ਸਾਵਨ ਕੀ ਘਟਾ ਦੇ ਗੀਤ ਰਿਕਾਰਡ ਕਰਵਾਉਣ ਦੇ ਵਕਤ ਮੋਹੱਮਦ ਰਫ਼ੀ ਜੀ ਨੂੰ ਸੰਗੀਤਕਾਰ ਸ਼ੰਕਰ-ਜੈ ਕਿਸ਼ਨ ਦੇ ਨਿਰਦੇਸ਼ਨ ਵਿਚ ਗੀਤ ਰਿਕਾਰਡ ਕਰਵਾਉਂਦੇ ਹੋਏ ਦੇਰ ਹੋ ਗਈ ਤਾਂ ੳੋੁ ਪੀ ਨਈਅਰ ਜੀ ਨਰਾਜ਼ ਹੋਕੇ ਕਹਿਣ ਲੱਗੇ ਅੱਜ ਤੋਂ ਬਾਅਦ ਮੇਰੇ ਕੋਲ ਵੀ ਸਮਾਂ ਨਹੀਂ ਹੈ ਤੇ ਉਨ੍ਹਾਂ ਨੇ ਸਾਵਨ ਕੀ ਘਟਾ ਦੇ ਗੀਤ ਕੈਂਸਲ ਕਰ ਦਿੱਤੇ ਸਨ ਅਤੇ ਅਗਲੇ ਤਿੰਨ ਸਾਲ ਤੱਕ ਉਨ੍ਹਾ ਨੇ ਮੋਹੱਮਦ ਰਫੀL ਜੀ ਨਾਲ ਕੋਈ ਗੀਤ ਰਿਕਾਰਡ ਨਹੀਂ ਸੀ ਕੀਤਾ ਇਹ ਗੱਲ ਅੋ ਪੀ ਨਈਅਰ ਸਾਹਬ ਨੇ ਇਕ ਇੰਟਰਵਿਊ ਵਿਚ ਕਹੀ ਸੀ । ਜਿੰਨੇ ਮਹਾਨ ਗਾਇਕ ਸਨ ਮੋਹੱਮਦ ਰਫ਼ੀ ਸਾਹਬ ਉਨੇ ਹੀ ਮਹਾਨ ਇਨਸਾਨ ਵੀ ਸਨ, ਗੁਮਾਨ ਤਾਂ ਉਨ੍ਹਾਂ ਵਿਚ ਬਿਲਕੁਲ ਹੀ ਨਹੀਂ ਸੀ । ਹਰ ਵਕਤ ਲੋਕਾਂ ਦੀ ਮਦਦ ਕਰਨ ਨੂੰ ਤਿਆਰ ਰਹਿੰਦੇ ਸਨ, ਇਹੋ ਜਿਹਾ ਹੀ ਇਕ ਕਿੱਸਾ ਸੰਗੀਤ ਨਿਰਦੇਸ਼ਕਾ ਉਸ਼ਾਂ ਖੱਨਾ ਨੇ ਬਿਆਨ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਪਰਡਿਉਸਰਾਂ ਦੀਆਂ ਫਿਲਮਾਂ ਛੋਟੇ ਬਜਟ ਦੀਆਂ ਹੁੰਦੀਆਂ ਸਨ ਪਰ ਉਸ ਵੱਲੋਂ ਦਿੱਤਾ ਹੋਇਆ ਸੰਗੀਤ ਬੜਾ ਪਿਆਰਾ ਹੁੰਦਾ ਸੀ । ਇਕ ਵਾਰੀ ਉਨ੍ਹਾਂ ਨੇ ਮੋਹੱਮਦ ਰਫ਼ੀ ਜੀ ਨੂੰ ਕਿਹਾ ਕਿ ਉਸਦੇ ਪਰਡਿਉਸਰ ਕੋਲ ਤੁਹਾਨੂੰ ਦੇਣ ਵਾਸਤੇ ਪੈਸੇ ਨਹੀਂ ਹਨ ਤਾਂ ਮੋਹੱਮਦ ਰਫ਼ੀ ਸਾਹਬ ਕਹਿਣ ਲੱਗੇ “ ਪੈਸੇ ਦਾ ਫ਼ਿਕਰ ਨਾ ਕਰ, ਪਹਿਲਾਂ ਇਹ ਦੱਸ ਰਿਕਾਰਡਿੰਗ ਕਦੋਂ ਕਰਨੀ ਹੈ ।”
ਉਸ਼ਾਂ ਖੱਨਾ ਦੇ ਸਗੀਤ ਨਿਰਦੇਸ਼ਨ ਵਿਚ ਫਿਲਮ ਏਕ ਸਪੇਰਾ ਏਕ ਲੁਟੇਰਾ ਦਾ ਉਹ ਗੀਤ ਜਿਸਦੇ ਬੋਲ ਸਨ, “ਹਮ ਤੁਮਸੇ ਜੁਦਾ ਹੋਕੇ ਮਰ ਜਾਏਂਗੇ ਰੋ ਰੋ ਕੇ ।” ਇਹ ਗੀਤ ਸਵਰਗੀ ਫ਼ਿਰੋਜ਼ ਖਾਨ ਤੇ ਫਿਲਮਾਇਆ ਗਿਆ ਸੀ ਰਫ਼ੀ ਸਾਹਬ ਦੇ ਗਾਏ ਹੋਏ ਇਸ ਗੀਤ ਵਿਚ ਕਿੰਨੀ ਤੜਪ ਸੀ ਰੁਹ ਨੂੰ ਛੁਹ ਜਾਣ ਵਾਲਾ ਗੀਤ ਸੀ । ਉਸ਼ਾ ਖੱਨਾ ਨੁੰ ਇਕ ਹੋਰ ਕਿੱਸਾ ਯਾਦ ਹੈ ਰਫੀ ਸਾਹਬ ਯਾਰਡਲੇ ਦਾ ਪਰਫ਼ਿਉਮ ਲਗਾਉਂਦੇ ਹੁੰਦੇ ਸਨ ਜਦੋਂ ਸਟੁਡਿਉ ਵਿਚ ਆਂਉਦੇ ਸਨ ਤਾ ਸਾਰੇ ਸਟੁਡਿਉ ਵਿਚ ਮਹਿਕ ਖਿੱਲਰ ਜਾਦੀ ਸੀ ਅਸੀਂ ਕਹਿੰਦੇ ਸੀ ਰਫੀ ਸਾਹਬ ਆ ਗਏ । ਕਿਸ਼ੋਰ ਕੁਮਾਰ ਦੀ ਫਿਲਮ ਸ਼ਾਬਾਸ਼ ਡੈਡੀ ਵਿਚ ਗੀਤ ਗਾੳਣ ਦਾ ਉਨ੍ਹਾਂ ਨੇ ਇਕ ਰੁਪਿਆ ਲਿਆ ਸੀ ਉਹ ਹਰ ਨਵੇਂ ਸਗੀਤਕਾਰ ਦੇ ਪਹਿਲੇ ਗੀਤ ਦੇ ਪੈਸੇ ਨਹੀਂ ਸਨ ਲੈਂਦੇ । ਕੇਰੀਅਰ ਦੀ ਸ਼ੁਰੁਆਤ ਵਿਚ ਮੋਹੱਮਦ ਰਫ਼ੀ ਸਾਹਬ ਇਕ ਗੀਤ ਦੇ ਪੰਜਾਹ ਤੋਂ ਸੱਤਰ ਰੁਪਏ ਲੇੰਦੇ ਸਨ ਇਹ ਰਕਮ ਵਧਦੇ ਵਧਦੇ 18000 ਤੋਂ 20000 ਰੁਪਏ ਹੋ ਗਈ ਸੀ ।
ਮੋਹੱਮਦ ਰਫ਼ੀ ਸਾਹਬ ਦੇ ਦੋ ਵਿਆਹ ਹੋਏ ਸਨ ਪਹਿਲਾ ਵਿਆਹ ਉਨ੍ਹਾ ਦੀ ਚਚੇਰੀ ਭੈਣ ਬਸ਼ੀਰਾ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਸੀ ਪਰ ਪਾਕਿਸਤਾਨ ਬਣਨ ਤੋਂ ਬਾਅਦ ੳਨ੍ਹਾਂ ਦਾ ਤਲਾਕ ਹੋ ਗਿਆ ਸੀ ਕਿਉੋਂਕਿ ਉਸਦੇ ਮਾਤਾ ਪਿਤਾ ਦਾ ਕਤਲ ਹੋ ਗਿਆ ਸੀ ਤੇ ਬਸ਼ੀਰਾ ਭਾਰਤ ਵਿਚ ਰਹਿਣ ਨੂੰ ਤਿਆਰ ਨਹੀਂ ਸੀ ਤੇ ਉਹ ਪਾਕਿਸਤਾਨ ਚਲੀ ਗਈ ਸੀ ਮੋਹੱਮਦ ਰਫੀL ਜੀ ਦਾ ਦੂਜਾ ਵਿਆਹ ਬਿਲਕੁਇਸ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ ।ਉਹ ਬਹੁਤ ਹੀ ਧਾਰਮਕ, ਚੰਗੇ ਸੁਭਾਅ ਦੇ ਅਤੇ ਨੇਕ ਦਿਲ ਇਨਸਾਨ ਸਨ । ਉਹ ਪਾਰਟੀਆਂ, ਸਮੋਕਿੰਗ ਅਤੇ ਸ਼ਰਾਬ ਤੋਂ ਦੂਰ ਰਹਿੰਦੇ ਸਨ । ਉਨ੍ਹਾਂ ਨੂੰ ਕੈਰਮ ਬੋਰਡ,ਬੇਡਮਿੰਟਨ ਖੇਡਣ ਦਾ ਅਤੇ ਪਤੰਗ ਉੜਾਉਣ ਦਾਂ ਬਹੁਤ ਸਂੋਕ ਸੀ ।
ਉਨ੍ਹਾਂ ਦੀ ਨੁੰਹ ਰਾਣੀ ਯਾਸਮੀਨ ਖਾਲਿਦ ਨੇ ਆਪਣੀ ਪੁਸਤਕ ਮੇਰੇ ਅੱਬਾ ਦੀਆਂ ਯਾਦਾਂ ਵਿਚ ਲਿਖਿਆ ਸੀ ਕਿ 1960 ਵਿਚ ਸੁਪ੍ਰਸਿਧ ਗਾਇਕਾ ਲਤਾ ਮੰਗੇਸ਼ਕਰ ਪਰਡਿਉਸਰਾਂ ਤੋਂ ਗੀਤਾਂ ਦੀ ਰੋਅਲਟੀ ਮੰਗਦੀ ਸੀ ਪਰ ਮੋਹੱਮਦ ਰਫੀL ਸਾਹਬ ਰੋਅਲਟੀ ਦੇ ਹੱਕ ਵਿਚ ਨਹੀਂ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸਾਨੂੰ ਗੀਤ ਦਾ ਮੇਹਤਾਨਾ ਮਿਲ ਜਾਦਾ ਹੈ ਤਾਂ ਰੋਅਲਟੀ ਦੀ ਕੀ ਜਰੂਰਤ ਹੈ ਇਸੇ ਗੱਲ ਤੋਂ ਲਤਾ ਜੀ ਨੇ ਗੁੱਸੇ ਹੋਕੇ ਅਗਲੇ ਤਿੰਨ ਸਾਲ ਤੱਕ ਮੋਹੱਮਦ ਰਫ਼ੀ ਸਾਹਬ ਨਾਲ ਗੀਤ ਨਹੀਂ ਸਨ ਗਾਏ ਮੋਹੱਮਦ ਰਫ਼ੀ ਸਾਹਬ ਸੁਮਨ ਕਲਿਆਨ ਪੁਰੀ ਨਾਲ ਗਾਉੋਂਦੇ ਰਹੇ ਅਤੇ ਲਤਾ ਜੀ ਮਹਿੰਦਰ ਕਪੂਰ ਨਾਲ । ਯਾਸਮੀਨ ਖਾਲਿਦ ਲਿਖਦੀ ਹੈ ਕਿ ਰੋਅਲਟੀ ਲੈਣ ਤਂੋ ਇਨਕਾਰ ਕਰਨ ਵਿਚ ਮੇਰੇ ਅੱਬਾ ਗਲਤ ਸਨ ਜਿਹੜਾ ੳਨ੍ਹਾਂ ਦਾ ਹੱਕ ਬਣਦਾ ਸੀ ਉਹ ੳਨ੍ਹਾਂ ਨੂੰ ਲੈਣਾ ਚਾਹੀਦਾ ਸੀ । ਪਰ ਰਫੀ ਸਾਹਬ ਤਾਂ ਸਬਰ ਸੰਤੋਖ ਵਾਲੇ ਇਨਸਾਨ ਸਨ ਜਿੰਨਾ ਮਿਲ ਜਾਦਾ ਸੀ ਉਨੇ ਵਿਚ ਹੀ ਖੁਸ਼ ਰਹਿੰਦੇ ਸਨ । ਫਿਲਮ ਨਗਰੀ ਵਿਚ ਜਿੰਨੇ ਵੀ ਸੰਗੀਤ ਨਿਰਦੇਸ਼ਕ ਹੋਏ ਹਨ ਸਭਨੇ ਰਫ਼ੀ ਸਾਹਬ ਦੀ ਤਾਰੀਫ਼ ਕੀਤੀ ਹੈ ਕਿਉੋਂਕਿ ਉਹ ਸਨ ਹੀ ਤਾਰੀਫ ਕਰਨ ਦੇ ਕਾਬਲ ।
ਉਹ 1950ਤੋਂ ਲੈਕੇ 1970 ਤੱੱਕ ਆਪਣੀ ਆਵਾਜ ਦਾ ਜਾਦੂ ਵਖੇਰਦੇ ਰਹੇ ਅਤੇ ਵਖ ਵੱਖ ਭਾਸ਼ਾਵਾਂ ਵਿਚ ਉਨ੍ਹਾ ਨੇ ਹਜਾਰਾਂ ਹੀ ਗੀਤ ਗਾਏ । ਉਨ੍ਹਾਂ ਦੇ ਗੀਤਾਂ ਦੀ ਗਿਨਤੀ 7405 ਹੈ, ਬੇਸ਼ਕ ਉਨ੍ਹਾਂ ਨੇ ਅਸਮੀ, ਬੰਗਾਲੀ, ਮਰਾਠੀ, ਸਿੰਧੀ, ਕਨੱੜਾ, ਕੋਂਕਨੀ, ਭੋਜਪੁਰੀ, ਉੜੀਆ, ਪੰਜਾਬੀ, ਮਿਠਾਲੀ, ਅਤੇ ਉੜਦੂ ਵਿਚ ਬਹੁਤ ਸਾਰੇ ਗੀਤ ਗਾਏ ਸਨ ਪਰ ਹਿੰਦੋਸਤਾਨੀ ਵਿਚ ਉਨ੍ਹਾਂ ਦੀ ਪਕੜ ਬਹੁਤ ਮਜਬੂਤ ਸੀ ।ਉਨ੍ਹਾਂ ਨੇ ਦੋ ਇੰਗਲਿਸ਼ ਐਲਬਮ ਭੀ ਰਿਕਾਰਡ ਕੀਤੇ ਸਨ ਉਨ੍ਹਾਂ ਚੋਂ ਇਕ ਐਲਬਮ ਤਾਂ ਬਹੁਤ ਹੀ ਪ੍ਰਸਿਧ ਹੋਇਆ ਸੀ । ਗੁਮਨਾਮ ਫਿਲਮ ਦਾ ਉਹ ਗੀਤ ਜਿਸਦੇ ਬੋਲ ਸਨ, “ ਜਾਨ ਪਹਿਚਾਨ ਹੌ ।” ਦਾ ਸਾਉਂਡ ਟਰੈਕ 2001 ਵਚ ਆਈ ਫਿਲਮ ਘੋਸਟ ਵਰਲਡ ਵਿਚ ਪਾਇਆ ਗਿਆ ਸੀ ਤੇ ਉਸੇ ਸਾਲ ਉਨ੍ਹਾਂ ਦਾ ਗੀਤ “ ਆਜ ਮੌਸਮ ਬੜਾ ਬੇਈਮਾਨ ਹੈ ।”
ਫਿਲਮ ਮੌਨਸੂਨ ਵੈਡਿੰਗ ਵਿਚ ਲਿਆ ਗਿਆ ਸੀ । 2001 ਵਿਚ ਹੀ ਹੀਰੋ ਹੋਂਡਾ ਅਤੇ ਸਟਾਰਡਸਟ ਮੈਗਜ਼ੀਨ ਵੱਲੋਂL ਬੈਸਟ ਸਿੰਗਰ ਆਫ ਦਾ ਮਲੈਨੀਅਮ ਅਵਰਡ ਦਿੱਤਾ ਗਿਆ । ਜੇ ਕੋਈ ਸੰਗੀਤ ਨਿਰਦੇਸ਼ਕ ਪੰਜਾਬੀ ਹੁੰਦਾ ਸੀ ਤਾਂ ਉਹ ਪੰਜਾਬੀ ਵਿਚ ਗੱਲਾਂ ਕਰਕੇ ਬਹੁਤ ਖੁਸ਼ ਹੁੰਦੇ ਸਨ ਬੇਸ਼ਕ ਕੰਮ ਹਿੰਦੀ ਵਿਚ ਹੀ ਹੁੰਦਾ ਸੀ, ਸੰਗੀਤ ਨਿਰਦੇਸ਼ਕ ਖਈਆਮ ਸਾਹਬ ਜਲੰਦਰ ਤੋਂ ਸਨ ਅਤੇ ਰਫ਼ੀ ਜੀ ਅਮ੍ਰਿਤਸਰ ਦੇ ਸਨ ਇਹ ਦੋਨੋਂ ਹਮੇਸ਼ਾਂ ਪੰਜਾਬੀ ਵਿਚ ਹੀ ਗੱਲ ਕਰਦੇ ਸਨ ਸੰਗੀਤ ਨਿਰਦੇਸ਼ਕ ਖਈਆਮ ਨਾਲ ਗਾਏ ਹੋਏ ਕੁਝ ਗੀਤਾਂ ਦੇ ਬੋਲ ਹਨ “ ਹੈ ਕਲੀ ਕਲੀ ਕੇ ਲਬ ਪੇ।” ਸੋLਲਾ ਔਰ ਸ਼ਬਨਮ ਫਿਲਮ ਦੇ
ਗੀਤ ਦੇ ਬੋਲ ਸਨ “ਜੀਤ ਹੀ ਲੇਂਗੇ ਬਾਜੀ ਹਮ ਤੁਮ ।” ਅਤੇ, “ ਜਾਨੇ ਕਿਆ ਢੁੰਢਤੀ ਰਹਿਤੀ ਹੈਂ ਆਖੇਂ ਤੁਝਮੇ ।” ਤੇ ਸ਼ਗੁਨ ਦਾ ਉਹ ਗੀਤ ਜਿਸਦੇ ਬੋਲ ਹਨ, “ ਪਰਬਤੋਂ ਕੇ ਡੇਰੇ ਪੇ ਸ਼ਾਮ ਕਾ ਬਸੇਰਾ ਹੈ ।” ਅਤੇ ਫਿਲਮ ਮੁਹੱਬਤ ਇਸਕੋ ਕਿਹਤੇ ਹੈਂ ਦਾ ਉਹ ਗੀਤ ਜਿਸਦੇ ਬੋਲ ਹਨ, “ ਠਹਰੀਏ ਹੋਸ਼ ਮੇਂ ਆਲੂੰ ਤੋ ਚਲੇ ਜਾਈਏਗਾ ।” ਇਕ ਹੋਰ ਸੰਗੀਤ ਨਿਰਦੇਸ਼ਕ ਚਾਚੇ ਭਤੀਜੇ ਦੀ ਜੋੜੀ ਸੋਨਿਕ- ਅੋਮੀ ਜਿਹੜੇ ਸਿਆਲਕੋਟ ਤੋਂ ਸਨ ਦੇ ਅੋਮੀ ਜੀ ਨੇ ਇਕ ਕਿੱਸਾਂ ਸਣਾਉਂਦੇ ਹੋਏ ਕਿਹਾ ਕਿ ਇਕ ਵਾਰੀ ਉਹ ਗਾਇਕਾ ਸੁਮਨ ਕਲਿਆਨ ਪੁਰੀ ਨੂੰ ਇਕ ਗੀਤ ਦੀ ਰਿਹਰਸਲ ਕਰਵਾ ਰਹੇ ਸਨ ਤੇ ਸ਼ਰਮੀਲੀ ਅਤੇ ਚੁੱਪ ਚੱਪ ਰਹਿਣ ਵਾਲੀ ਸੁਮਨ ਕਲਿਆਨ ਪੁਰੀ ਨੂੰ ਰਿਕਾਰਡਿੰਗ ਵਾਸਤੇ ਆਏ ਰਫ਼ੀ ਸਾਹਬ ਨੇ ਤੱਕ ਕੇ ਔੋਮੀ ਨੂੰ ਪੰਜਾਬੀ ਵਿਚ ਕਿਹਾ ਉਮੀ, “ ਇਹ ਹੱਸਦੀ ਨਹੀਂ ।”
ਉਮੀ ਨੇ ਕਿਹਾ, “ਸਾਹਬ ਜੇ ਪੰਜਾਬੀ ਨਾਲ ਹੱਸੁਗੀ ਤਾਂ ਫ਼ਸ ਜਾਉਗੀ ।” ਇਹ ਸੁਣ ਕੇ ਮੋਹੱਮਦ ਰਫੀ ਸਾਹਬ ਬਹੁਤ ਹੱਸੇ ਸਨ ਇਹ ਅੋਮੀ ਅਤੇ ਰਫ਼ੀ ਸਾਹਬ ਦੀ ਪਹਿਲੀ ਮੁਲਾਕਾਤ ਸੀ । ਰਫੀ ਸਾਹਬ ਗੀਤ ਦੀ ਰਿਹਰਸਲ ਅਕਸਰ ਸੋਨਿਕ -ਅੋਮੀ ਦੇ ਘਰ ਹੀ ਕਰਿਆ ਕਰਦੇ ਸਨ ਤੇ ਆਉਂਦੇ ਹੀ ਕਹਿੰਦੇ ਸਨ ਅੋਮੀ, “ ਇੰਜ ਲਗਦਾ ਹੈ ਮੈਂ ਘਰ ਆ ਗਿਆ ਹਾਂ ।” ਉਹ ਹਰ ਸੰਗੀਤਕਾਰ ਨਾਲ ਅੱਪਣਤ ਦਿਖਾਉੋਂਦੇ ਸਨ। ਇਹੋ ਜਿਹੇ ਹੀ ਕਿੱਸੇ ਹੋਰ ਸੰਗੀਤ ਨਿਰਦੇਸ਼ਕਾਂ ਨਾਲ ਭੀ ਜੁੜੇ ਹੋਏ ਹਨ ਸੰਗੀਤ ਨਿਰਦੇਸ਼ਕ ਨੌਸ਼ਾਦ ਜੀ ਤਾਂ ਰਫ਼ੀ ਸਾਹਬ ਨੁੰ ਆਪਣਾ ਗੁਰੂ ਮੰਨਦੇ ਸਨ ।ਨੌਸ਼ਾਦ ਜੀ ਦੇ ਨਿਰਦੇਸ਼ਨ ਵਿਚ ਮੋਹੱਮਦ ਰਫ਼ੀ ਸਾਹਬ ਨੇ ਬੜੇ ਹੀ ਲਾਜਵਾਬ ਗੀਤ ਗਾਏ ਸਨ । ਫਿਲਮ ਬੈਜੂਬਾਵਰਾ ਦੇ ਗੀਤ ਨੌਸ਼ਾਦ ਜੀ ਦੇ ਪਸੰਦੀਦਾ ਗਾਇਕ ਤਲਤ ਮਹਿਮੂਦ ਨੇ ਗਾਉਣੇ ਸਨ ਪਰ ਨੌਸਾਦ ਜੀ ਨੇ ਤਲਤ ਮਹਿਮੂਦ ਨੂੰ ਸਿਗਰਟ ਪੀਂਦੇ ਦੇਖ ਕੈ ਨਰਾਜ਼ ਹੋਕੇ ਮੋਹੱਮਦ ਰਫੀ ਜੀ ਤਂੋਂ ਗੀਤ ਗਵਾਉਣ ਦਾਂ ਫੈਸਲਾ ਕਰ ਲਿਆ ਸੀ ਤੇ ਇਹ ਫੇਸਲਾ ਗਲਤ ਨਹੀ ਸੀ ਮੋਹੱਮਦ ਰਫੀ ਸਾਹਬ ਵੱਲਂੋ ਗਾਏ ਹੋਏ ਬੈਜੂ ਬਾਵਰਾ ਦੇ ਗੀਤ ਅਮਰ ਹੋ ਗਏ, ਗੀਤਾਂ ਦੇ ਬੋਲ ਸਨ, “ ਐ ਦੁਨਿਆਂ ਕੇ ਰਖਵਾਲੇ ।” ਅਤੇ, “ ਮਨ ਤੜਪਤ ਹਰੀ ਦਰਸ਼ਨ ਕੋ ਆਜ ।” ਰਫੀ ਸਾਹਬ ਨੇ ਮੁਗਲੇ ਆਜ਼ਮ ਦਾ ਉਹ ਗੀਤ, “ ਐ ਮੁਹੱਬਤ ਜ਼ਿਦਾਬਾਦ ।”
ਨੌਸ਼ਾਦ ਜੀ ਦੇ ਨਿਰਦੇਸ਼ਨ ਵਿਚ 100 ਗਾਇਕ, ਗਇਕਾਂ ਦੇ ਕੋਰਸ ਨਾਲ ਗਾਇਆ ਸੀ ।ਨੌਸ਼ਾਦ ਸਾਹਬ ਨਾਲ ਰਫ਼ੀ ਜੀ ਨੇ 149 ਗੀਤ ਗਾਏ ਸਨ ਉਨ੍ਹਾਂ ਚੋਂ 81 ਸੋਲੋ ਸਨ । ਸੰਗੀਤ ਨਿਰਦੇਸ਼ਕ ਸ਼ੰਕਰ –ਜੈ ਕਿਸ਼ਨ ਅਤੇ ਰਫ਼ੀ ਜੀ ਦੀ ਜੋੜੀ ਫਿਲਮ ਨਗਰੀ ਵਿਚ ਸੁਪ੍ਰਸਿਧ ਜੋੜੀ ਸੀ 6 ਫਿਲਮ ਫੇਅਰ ਇਨਾਮਾਂ ਵਿਚੋਂ ਰਫੀL ਜੀ ਨੂੰ ਤਿੰਨ ਇਨਾਮ ਸ਼Lੰਕਰ –ਜੈਕਿਸਨ ਦੇ ਬਣਾਏ ਹੋਏ ਗੀਤਾਂ ਚੋ ਂਮਿਲੇ ਸਨ ਗੀਤਾਂ ਦੇ ਬੋਲ ਸਨ “ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ ।” “ ਬਹਾਰੋ ਫੂਲ ਬਰਸਾਉ ਮੇਰਾ ਮਹਿਬੂਬ ਆਇਆ ਹੈ ।” ਇਸ ਗੀਤ ਵਾਸਤੇ ਰਫ਼ੀ ਸਾਹਬ ਨੂੰ ਨੇਸ਼ਨਲ ਅਵਾਰਡ ਵੀ ਮਿਲਿਆ ਸੀ । ਅਤੇ,ਫਿਲਮ ਬਰ੍ਹਮਚਾਰੀ ਦਾ ਉਹ ਗੀਤ ਜਿਸਦੇ ਬੋਲ ਸਨ “ ਦਿਲ ਕੇ ਝਰੋਖੇ ਮੇਂ ।ਜੰਗਲੀ ਫਿਲਮ ਦਾ ਉਹ ਗੀਤ ਜਿਸਦੇ ਬੋਲ ਹਨ । “ਯਾ–ਹੂ ਚਾਹੇ ਮੁਝੇ ਕੋਈ ਜੰਗਲੀ ਕਹੇ ਕਹਿਤਾ ਹੈ ਤੋ ਕਹਿਤਾ ਰਹੇ ।” ਵੀ ਸੰਕਰ –ਜੈਕਿਸ਼ਨ ਦੀ ਧੁਨ ਨਾਲ ਸਵਾਰਿਆ ਹੋਇਆ ਗੀਤ ਸੀ ਤੇ ਜੇ ਇਹ ਗੀਤ ਕਿਤੇ ਲੱiੱਗਆ ਹੋਵੇ ਤਾਂ ਮੱਲੋ ਮੱਲੀ ਨੱਚਣ ਨੂੂੰ ਦਿਲ ਕਰਨ ਲੱਗ ਜਾਂਦਾ ਹੈ । ੳਨ੍ਹਾਂ ਨੇ ਸੰLਕਰ ਜੈ ਕਿਸ਼ਨ ਦੇ ਸੰਗੀਤ ਨਿਰਦੇਸ਼ਨ ਵਿਚ 341 ਗਾਏ ਸਨ ਉਨ੍ਹਾਂ ਚੋਂ 216 ਸੋਲੋ ਸਨ। ਰਫੀL ਸਾਹਬ ਨੇ ਪਹਿਲਾ ਸੋਲੋ ਗੀਤ 1950 ਵਿਚ ਸੰਗੀਤਕਾਰ ਮਦਨ ਮੋਹਨ ਦੇ ਸੰਗੀਤ ਨਿਰਦੇਸ਼ਨ ਵਿਚ ਗਾਇਆ ਸੀ ਗੀਤ ਦੇ ਬੋਲ ਸਨ, “ ਹਮ ਇਸ਼ਕ ਮੇ ਬਰਬਾਦ ਹੈਂ ਬਰਬਾਦ ਰਹੇਂਗੇ ।”
ਮਦਨ ਮੋਹਨ ਦੇ ਸੰਗੀਤ ਨਿਰਦੇਸ਼ਨ ਵਿਚ ਰਫੀ ਸਾਹਬ ਨੇ ਬਹੁਤ ਪ੍ਰਸਿਧ ਗੀਤ ਗਾਏ ਕੁਝ ਗੀਤਾਂ ਦੇ ਬੋਲ ਹਨ, “ ਯੇਹ ਦੁਨਿਆਂ ਯੇਹ ਮਹਿਫ਼ਿਲ ਮੇਰੇ ਕਾਮ ਕੀ ਨਹੀਂ ,ਤੇਰੀ ਆਂਖੋਂ ਕੇ ਸਿਵਾ,ਅਤੇ ਤੁਮ ਜੋ ਮਿਲ ਗਏ ਹੋ ।” ਐਸ ਡੀ ਬਰਮਨ ਦੇ ਸੰਗੀਤ ਨਿਰਦੇਸ਼ਨ ਵਿਚ ਰਫੀL ਸਾਹਬ ਨੇ ਦੇਵਾ ਨੰਦ ਅਤੇ ਗੁਰੂਦੱਤ ਵਾਸਤੇ ਭੀ ਕਈ ਫ਼ਿਲਮਾਂ ਦੇ ਗੀਤ ਗਾੲੈ ਸਨ । ਦਿੱਲੀ ਦੇ ਮੰਦਰਾਂ ਅਤੇ ਮਾਤਾ ਦੇ ਦਰਬਾਰ ਵਿਚ ਮਾਤਾ ਦੀਆਂ ਭੇਟਾ ਗਾੳਣ ਵਾਲੇ ਪੰਡਤ ਰਵੀ ਸ਼ਰਮਾ 1950 ਵਿਚ ਮੁਮਬਈ ਗਾਇਕ ਬਣਨ ਆਏ ਸਨ ਅਤੇ ਕੁਝ ਸਾਲਾਂ ਦੀ ਜੱਦੋ ਜਹਿਦ ਕਰਨ ਤੋਂ ਬਾਅਦ ਉਹ ਰਵੀ ਦੇ ਨਾਮ ਨਾਲ ਸੰਗੀਤ ਨਿਰਦੇਸ਼ਕ ਬਣ ਗਏ । ਉਨ੍ਹਾਂ ਦੇ ਸੰਗੀਤ ਨਿਰਦੇਸ਼ਨ ਵਿਚ ਮੋਹੱਮਦ ਰਫੀ ਸਾਹਬ ਨੇ ਅਣਗਿਣਤ ਗੀਤ ਗਾਏ ਅਤੇ ਰਫ਼ੀ ਸਾਹਬ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਏ ਸਨ ਰਵੀ ਸਾਹਬ ਨੇ ਇਕ ਕਿੱਸਾ ਸਣਾੳੋਂਦੇ ਹੋਏ ਕਿਹਾ ਜਦਂੋ ਉਹ ਨੀਲ ਕਮਲ ਫਿਲਮ ਦਾ ਉਹ ਗੀਤ ਜਿਸਦੇ ਬੋਲ ਸਨ, “ ਬਾਬੁਲ ਕੀ ਦਵਾਏਂ ਲੇਤੀ ਜਾ ।”
ਰਿਕਾਰਡ ਕਰ ਰਹੇ ਸਨ ਤਾਂ ਗੀਤ ਖਤਮ ਹੋਣ ਤੋਂ ਬਾਅਦ ਮੋਹੱਮਦ ਰਫ਼ੀ ਸਾਹਬ ਉੱਚੀ ਉੱਚੀ ਰੋਣ ਲੱਗ ਗਏ ਸਨ ਤੇ ਮੈਂ ਹੈਰਾਨ ਰਹਿ ਗਿਆ ਸੋਚਿਆ ਰਫੀ ਸਾਹਬ ਨੂੰ ਕੀ ਹੋ ਗਿਆ ਤੇ ਮੈਂ ਜਦੋਂ ਂਉਨ੍ਹਾਂ ਦੇ ਸੈਕਟਰੀ ਜ਼ਹੀਰ (ਸਾਲੇ ) ਤੋਂ ਪੁੱਛਿਆ ਤਾ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਰਫ਼ੀ ਸਾਹਬ ਦੀ ਬੇਟੀ ਦੀ ਮੰਗਣੀ ਹੋਕੇ ਹਟੀ ਹੈ ਇਸ ਕਰਕੇ ਇਸ ਕਰਕੇ ਉਹ ਭਾਵੁਕ ਹੋ ਗਏ ਹਨ, ਇਸ ਗੀਤ ਵਾਸਤੇ ਰਫ਼ੀ ਜੀ ਨੂੰ ਫਿਲਮ ਫੇਅਰ ਅਤੇ ਨੇਸ਼ਨਲ ਦੋਨੋ ਅਵਾਰਡ ਮਿਲੇ ਸਨ । ਰਵੀ ਅਤੇ ਰਫ਼ੀ ਸਾਹਬ ਦਾ ਹਰ ਗੀਤ ਹਿਟ ਹੂੰਦਾ ਸੀ ਫਿਲਮ ਚੋਹਦਵੀਂ ਕਾ ਚਾਂਦ ਦੇ ਉਸ ਗੀਤ ਨੂੰ ਜਿਸਦੇ ਬੋਲ ਸਨ, “ ਚੋਹਦਵੀਂ ਕਾ ਚਾਂਦ ਹੋ ਯਾ ਆਫਤਾਬ ਹੋ ।” ਮੋਹੱਮਦ ਰਫੀ ਸਾਹਬ ਨੂੰ ਫਿਲਮ ਫ਼ੇਅਰ ਅਵਾਰਡ ਮਿਲਿਆ ਸੀ ਸ਼ਰਾਬੀ ਜਿਹੇ ਲਹਿਜੇ ਵਿਚ ਗਾੳਣ ਕਰਕੇ ਬੇਸ਼ਕ ਇਹ ਗੀਤ ਰਵੀ ਸਾਹਬ ਨੂੰ ਪਸੰਦ ਨਹੀਂ ਸੀ ਆਇਆ ਅਤੇ ਉਹ ਇਸ ਗੀਤ ਨੂੰ ਦੋਬਾਰਾ ਰਿਕਾਰਡ ਕਰਨਾ ਚਾਹੁੰਦੇ ਸਨ ਇਕ ਤਾਂ ਗੁਰੂ ਦੱਤ ਜੀ ਇਸ ਗੀਤ ਦੀ ਵਹੀਦਾ ਰਹਿਮਾਨ ਨਾਲ ਸ਼ੁਟਿੰਗ ਕਰਨ ਵਾਸਤੇ ਕਾਹਲੇ ਸਨ ਅਤੇ ਦੂਜੇ ਮੋਹੱਮਦ ਰਫ਼ੀ ਸਾਹਬ ਅਮਰੀਕਾ ਪਰੋਗਰਾਮ ਦੇਣ ਚਲੇ ਗਏ ਅਤੇ ਜਦੋਂ ਉਥੇ ਉਨ੍ਹਾਂ ਨੇ ਇਹ ਗੀਤ ਸਟੇਜ ਤੇ ਗਾਇਆ ਅਤੇ ਗੀਤ ਬਹੁਤ ਮਸ਼ਹੂਰ ਹੋ
ਗਿਆ ਸੀ ।ਮੋਹੱਮਦ ਰਫ਼ੀ ਸਾਹਬ ਹੀ ਇਕ ਐਸੀ ਹਸਤੀ ਸਨ ਉਹ ਜਿਸ ਦੇਸ਼ ਵਿਚ ਵੀ ਪਰੋਗਰਾਮ ਦੇਣ ਜਾਦੇ ਸਨ ਪਰੋਗਰਾਮ ਤੋਂ ਇਕ ਦਿਨ ਪਹਿਲਾਂ ਉਸ ਦੇਸ਼ ਦੇ ਰਾਜਦੂਤ ਰਫ਼ੀ ਜੀ ਸਨਮਾਨ ਵਿਚ ਇਕ ਡਿਨਰ ਪਾਰਟੀ ਕਰਦੇ ਸਨ ਅਤੇ ਨਾਮਵਰ ਲੋਕ ਸੱਦੇ ਜਾਂਦੇ ਸਨ । ਰਫੀ ਸਾਹਬ ਵਿਚ ਇੰਨੀ ਸਾਦਗੀ ਸੀ ਉਹ ਕਿਤੇ ਭੀ ਪਰੋਗਰਾਮ ਦੇਣ ਜਾਂਦੇ ਸਨ ਉਹ ਗਰੁਪ ਦੇ ਬੰਦਿਆਂ ਨੂੰ ਹੋਟਲ ਵਿਚ ਆਪਣੇ ਨਾਲ ਠਹਿਰਾੳੋਂਦੇ ਸਨ ਅਤੇ ਉਹ ਸਭ ਦੇ ਨਾਲ ਹੀ ਖਾਣਾ ਖਾਂਦੇ ਸਨ ਹਵਾਈ ਜਹਾਜ ਵਿਚ ਵੀ ਉਹ ਗਰੁਪ ਦੇ ਨਾਲ ਹੀ ਇਕੋਨਮੀ ਕਲਾਸ ਵਿਚ ਹੀ ਸਫ਼ਰ ਕਰਦੇ ਸਨ । ਇਕ ਵਰੀ ਉਹ ਬਿਮਾਂਰ ਹੋਏ ਬਿਮਾਰੀ ਦੇ ਕਾਰਣ ਗੀਤ ਗਾਉਣੇ ਕੁਝ ਘੱਟ ਕਰ ਦਿੱਤੇ ਸਨ 1969 ਵਿਚ ਉਹ ਹੱਜ ਤੇ ਗੇਏ ਤਾਂ ਕਿਸੋLਰ ਕੁਮਾਰ ਨੂੰ ਗੀਤ ਗਾੳਣ ਦਾ ਮੌਕਾ ਮਿਲ ਗਿਆ, ਹੋਇਆ ਇਸ ਤਰ੍ਹਾਂ ਕਿ ਸੰਗੀਤ ਨਿਰਦੇਸ਼ਕ ਐਸ ਡੀ ਬਰਮਨ ਦੇ ਸੰਗੀਤ ਵਿਚ ਅਰਾਧਨਾ ਫਿਲਮ ਦੇ ਪਹਿਲੇ ਦੋ ਗੀਤ ਰਫ਼ੀ ਸਾਹਬ ਨੇ ਗਾਏ ਸਨ ਪਰ ਐਸ ਡੀ ਬਰਮਨ ਸਾਹਬ ਬਿਮਾਰ ਹੋ ਗਏ ਤੇ ਬਾਕੀ ਦੇ ਗੀਤ ਉਨ੍ਹਾਂ ਦੇ ਲੜਕੇ ਆਰ ਡੀ ਬਰਮਨ ਨੇ ਗਾਇਕ ਕਿਸੋLਰ ਕੁਮਾਰ ਨੂੰ ਲੈਕ ਰਿਕਾਰਡ ਕੀੇਤੇ ਉਹ ਗੀਤ ਬੜੇ ਹੀ ਪ੍ਰਸਿਧ ਹੋਏ ਗੀਤਾਂ ਦੇ ਬੋਲ ਸਨ, “ ਰੂਪ ਤੇਰਾ ਮਸਤਾਨਾ, ਮੇਰੇ ਸਪਨੋਂ ਕੀ ਰਾਨੀ ਕਬ ਆਏਗੀ ਤੂੰ ।”
1971-1973 ਕਿਸੋLਰ ਕੁਮਾਰ ਦੀ ਪ੍ਰਸਿਧੀ ਕਰਕੇ ਰਫੀL ਸਾਹਬ ਨੂੰ ਗੀਤ ਘੱਟ ਮਿਲਣ ਲੱਗ ਗਏ ਸਨ ਪਰ 1974 ਤੋਂ ਉਨ੍ਹਾਂ ਨੂੰ ਫੇਰ ਗੀਤ ਮਿਲਣ ਲੱਗ ਗਏ ਸਨ । 1967 ਵਿਚ ਰਫੀ ਸਾਹਬ ਨੂੰ ਸਰਕਾਰ ਵੱਲੋਂ ਪਦਮ ਸ਼ੀਰੀ ਅਵਾਰਡ ਨਾਲ ਨਵਾਜਿਆ ਗਿਆ ਰਫੀL ਸਾਹਬ ਨੂੰ 6 ਫਿਲਮ ਫੇਅਰ ਅਵਾਰਡ ਅਤੇ ਚਾਰ ਨੇਸ਼ਨਲ ਅਵਾਰਡ ਮਿਲੇ ਸੀ ਸੰਗੀਤ ਨਿਰਦੇਸ਼ਕ ਆਰ ਡੀ ਬਰਮਨ ਦੀ ਧੁਨ ਵਿਚ ਫਿਲਮ ਹਮ ਕਿਸੀ ਸੇ ਕਮ ਨਹੀਂ ਦਾ ਗੀਤ ਜਿਸਦੇ ਬੋਲ ਸਨ “ਕਿਆ ਹੂਆ ਤੇਰਾ ਵਾਦਾ।” ਵਾਸਤੇ ਰਫ਼ੀ ਜੀ ਨੂੰ ਫਿਲਮ ਫੇਅਰ ਅਤੇ ਨੇਸ਼ਨਲ ਅਵਾਰਡ ਨਾਲ ਨਿਵਾਜਿਆ ਗਿਆ ਸੀ । ਮਹਾਤਮਾਂ ਗਾਂਧੀ ਜੀ ਦੇ ਕਤਲ ਤਂੋ ਬਆਦ 1948 ਵਿਚ ਰਫ਼ੀ ਸਾਹਬ ਨੇ “ ਸੁਨੋ ਸੁਨੋ ਐਹ ਦੁਨਿਆਂ ਵਾਲੋ ਬਾਪੂ ਕੀ ਯੇ ਅਮਰ ਕਹਾਨੀ ।” ਗੀਤ ਪਰਧਾਨ ਮੰਤਰੀ ਜਵਾਹਰ ਲਾਲ ਨੈਹਰੂ ਦੇ ਘਰ ਗਾਇਆ ਸੀ ਤੇ ਜਵਾਹਰ ਲਾਲ ਨੈਹਰੂ ਨੇ ੳਨ੍ਹਾਂ ਨੂੰ ਸਿਲਵਰ ਮੈਡਲ ਦਿੱਤਾ ਸੀ । ਗਾਇਕਾ ਉਸ਼ਾ ਤਿਮੋਥੀ ਕੋਲ ਤਾਂ ਮੋਹਮੱਦ ਰਫੀ ਜੀ Lਬਾਰੇ ਬਹੁਤ ਕੁਝ ਹੈ ਕਹਿਣ ਨੂੰ । ਉਸ਼ਾ ਤਿਮੋਥੀ ਨੇ ਮੁਮਬਈ ਆਕੇ 12 ਸਾਲ ਦੀ ਉਮਰ ਵਿਚ ਕਲਿਆਣ ਜੀ ਆਨੰਦ ਜੀ ਦੇ ਸੰਗੀਤ ਨਿਰਦੇਸ਼ਨ ਵਿਚ ਫਿਲਮ “ਹਿਮਾਲਿਆ ਕੀ ਗੋਦ ਮੇਂ ।” ਵਿਚ ਰਫ਼ੀ ਸਾਹਬ ਨਾਲ ਗੀਤ ਰਿਕਾਰਡ ਕੀਤਾ ਸੀ , ਬੇਸ਼ਕ ਉਸ਼ਾਂ ਤਿਮੋਥੀ ਨੇ ਬਹੁਤੇ ਗੀਤ ਨਹੀਂ ਗਾਏ ਪਰ ਮੋਹਮੱਦ ਰਫ਼ੀ ਸਾਹਬ ਨਾਲ ਦੇਸ਼ ਵਿਦੇਸ਼ ਵਿਚ ਹੋਣ ਵਾਲੇ ਹਰ ਪਰੋਗਰਾਮ ਵਿਚ ਸੱਟੇਜ ਤੇ ਰਫ਼ੀ ਸਾਹਬ ਨਾਲ ਗੀਤ ਗਾਏ ਸਨ ਰਫ਼ੀ ਸਾਹਬ ਉਸ਼ਾ ਤਿਮੋਥੀ ਨੂੰ ਆਪਣੀ ਬੇਟੀ ਮਨੰਦੇ ਸਨ।
ਉਸ਼ਾਂ ਤਿਮੋਥੀ ਜੀ ਨੇ ਇਕ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਸਾਹਬ ਨੁੰ ਹਰ ਤਰ੍ਹਾਂ ਦਾ ਖਾਣਾ ਖਾਣ ਦਾ ਬਹੁਤ ਸੌਂਕ ਸੀ ਇਕ ਵਾਰੀ ਮਾਲੇ ਗਾਂਵ ਦੇ ਇਕ ਸਕੂਲ ਵਿਚ ਚੈਰੀਟੀ ਸ਼ੋ ਕਰਨ ਗਏ ਰਫ਼ੀ ਸਾਹਬ, ਸੰਗੀਤਕਾਰ ਸੀ ਰਾਮ ਚੰਦਰ, ਦਲੀਪ ਕੁਮਾਰ ਸਾਹਬ,ਮੈਂ ਅਤੇ ਚਿਤਲਕਰ ਜੀ ਇਕ ਕਾਰ ਵਿਚ ਜਾ ਰਹੇ ਸੀ ਨਾਸਿਕ ਦੇ ਕੋਲ ਦੋ ਔਰਤਾਂ ਰੋਟੀ ਦੀਆਂ ਪੋਟਲੀਆਂ ਲੇਕੇ ਜਾ ਰਹੀਆਂ ਸਨ ਚਿਤਲਕਰ ਸਾਹਬ ਨੇ ਇੰਜ ਹੀ ਕਹਿ ਦਿੱਤਾ ਕਿ ਮਹਾਰਾਸ਼ਟਰ ਦੇ ਪਿੰਡ ਦੀਆਂ ਔਰਤਾਂ ਦਾ ਬਣਾਇਆ ਹੋਇਆ ਭਾਖਰੀ ਫੇਂਚਾ (ਰੋਟੀ ) ਬੜਾ ਸਵਾਦ ਹੁੰਦਾ ਹੈ । ਬਸ ਫੇਰ ਕੀ ਸੀ ਰਫ਼ੀ ਸਾਹਬ ਦਾ ਦਿਲ ਰੋਟੀ ਖਾਣ ਨੂੰ ਮਚਲ ਗਿਆ ਉਥੇ ਹੀ ਗੱਡੀ ਰੁਕਵਾਈ ਅਤੇ ਉਨ੍ਹਾਂ ਉੌਰਤਾਂ ਤੋਂ ਮੰਗ ਕੇ ਸਾਰਿਆਂ ਨੇ ਸਵਾਦ ਨਾਲ ਰੋਟੀ ਖਾਧੀ ਉਹ ਔਰਤਾ ਤਾਂ ਪੈਸੇ ਨਹੀਂ ਸਨ ਲੈ ਰਹੀਆਂ ਪਰ ਸਾਹਬ ਨੇ ਮੱਲੋ ਮੱਲੀ ੳਨ੍ਹਾਂ ਨੂੰ ਪੰਜ ਸੌ ਰੁਪਏ ਦੇ ਦਿੱਤੇ ਉਨ੍ਹਾਂ ਔਰਤਾਂ ਨੇ ਰਫ਼ੀ ਸਾਹਬ ਅਤੇ ਦਲੀਪ ਕੁਮਾਰ ਜੀ ਨੂੰ (ਯੁਸਫ ਸਾਹਬ ) ਪਛਾਣਿਆਂ ਨਹੀਂਂ, ਵਿਚਾਰੀਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਸਾਹਮਣੇ ਹਿੰਦੋਸਤਾਨ ਦੇ ਦੋ ਹੀਰੇ ਖੜੇ ਹਨ ।
ਸੁਪ੍ਰਸਿਧ ਗੀਤਕਾਰ, ਗਾਇਕ ਅਤੇ ਸੰਗੀਤ ਨਿਰਦੇਸ਼ਕ ਰਵਿੰਦਰ ਜੈਨ ਸਾਹਬ ਨੇ ਇਕ ਕਿੱਸਾਂ ਸਣਾਉਂਦੇ ਹੋਏ ਕਿਹਾ ਕਿ ਜਦੋਂ ਉਹ ਬਾਂਦਰਾ ਰਫੀL ਸਾਹਬ ਦੇ ਘਰ ਜਿਸਦਾ ਨਾਂ ਜੀਨਤ ਮਹਿਲ ਸੀ ਗੀਤ ਸਣਾਉਣ ਗਿਆ ਤਾਂ ਰਫ਼ੀ ਸਾਹਬ ਨੇ ਮੈਂਨੂ ਮਹਿਸੂਸ ਹੀ ਨਹੀ ਹੋਣ ਦਿੱਤਾ ਕਿ ਮੈਂ ਨਵਾਂ ਸੰਗੀਤ ਕਾਰ ਹਾਂ ਇਹ ਮੇਰੇ ਪ੍ਰਤੀ ਉਨ੍ਹਾਂ ਦਾਂ ਪਿਆਰ ਸੀ ਅਸੀਂ ਢੇਰ ਸਾਰੇ ਗੀਤ ਬਣਾਏ ਅਤੇ ਪ੍ਰਸਿਧ ਵੀ ਹੋਏ ਮੈਂ ੳਨ੍ਹਾਂ ਬਾਰੇ ਗਜ਼ਲ ਦੇ ਰੂਪ ਵਿਚ ਇਹੀ ਕਹਿ ਸਕਦਾ ਹਾਂ ਬੋਲ ਹਨ “ਅਬ ਤਕ ਹੈ ਜ਼ਮਾਨੇ ਪੇ ਜਿਸ ਆਵਾਜ਼ ਕਾ ਜਾਦੂ,ਉਸਕੇ ਮੇਰੇ ਨਗ਼ਮਾਤ ਪੇ ਉਪਕਾਰ ਬੜੇ ਥੇ ।ਕਹਿਨਾ ਰਫੀL ਸਾਹਬ ਕੇ ਲਿਏ ਬੜਾ ਮੁਸ਼ਕਿਲ । ਇਨਸਾਨ ਬੜੇ ਥੇ ਯਾ ਕਲਾਕਾਰ ਬੜੇ ਥੇ ।” ਲਕਸ਼ਮੀ ਕਾਂਤ ਪਿਆਰੇ ਲਾਲ ਜਿਹੜੇ ਬਹੁਤ ਦੇਰ ਤੱਕ ਕਲਿਆਣ ਜੀ ਆਨੰਦ ਜੀ ਅਤੇ ਹੋਰ ਸੰਗੀਤ ਨਿਰਦੇਸ਼ਕਾਂ ਦੇ ਸਹਇਕ ਵਜਂੋ ਕੰਮ ਕਰਦੇ ਰਹੇ ਸਨ ਰਫ਼ੀ ਸਾਹਬ ਨੂੰ ਗਾਉਂਦੇ ਦੇਖਦੇ ਹੁੰਦੇ ਸਨ ਤੇ ਸੋਚਦੇ ਸਨ ਅਸੀਂ ਭੀ ਕਿਸੇ ਦਿਨ ਸਾਹਬ ਨਾਲ ਕੰਮ ਕਰਾਂਗੇ ਉਨ੍ਹਾ ਦੇ ਸੰਗੀਤ ਨਿਰਦੇਸਨ ਵਿਚ ਮੋਹੱਮਦ ਰਫ਼ੀ ਸਾਹਬ ਨੇ ਬੜੇ ਲਾ ਜਵਾਬ ਗੀਤ ਗਾਏ ਸਨ
ੳਨ੍ਹਾਂ ਨੇ 369 ਗੀਤ ਰਿਕਾਰਡ ਕੀਤੇ ਸਨ ੳਨ੍ਹਾਂ ਚੋਂ 186 ਸੋਲੋ ਸਨ ਪਿਆਰੇ ਲਾਲ ਦਾ ਕਹਿਣਾਂ ਹੈ ਕਿ ਮੋਹਮੱਦ ਰਫੀL ਇਕ ਫਰਿਸ਼ਤਾ ਸਨ ਜਿਸਨੂੰ ਪਰਮਾਤਮਾ ਸਦੀਆਂ ਬਾਅਦ ਧਰਤੀ ਤੇ ਭੇਜਦਾ ਹੈ । ਸਭ ਨੂੰ ਬਰਾਬਰ ਦਾ ਸਮਝਦੇ ਸਨ ਨਾ ਕੋਈ ਛੋਟਾ ਨਾ ਵੱਡਾ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ, ਹਮੇਸ਼ਾਂ ਚੇਹਰੇ ਤੇ ਮੁਸਕਾਨ ਰਹਿੰਦੀ ਸੀ ਅਤੇ ਵਕਤ ਦੇ ਬਹੁਤ ਪਾਬੰਦ ਸਨ ਕਦੇ ਵੀ ਨਰਾਜ ਨਹੀਂ ਸਨ ਹੁੰਦੇ ਪਿਆਰੇ ਲਾਲ ਨੂੰ ਇਕ ਹੋਰ ਕਿਸੱਾ ਯਾਦ ਹੈ ਕਿ ਰਫੀL ਸਾਹਬ ਨੂੰ ਚਾਹ ਪੀਣ ਦਾ ਬੜਾ ਸੌਂਕ ਸੀ ਉਹ ਬਦਾਮ ਵਗੈਰਾਹ ਪਾਕੇ ਚੰਗੀ ਤਰ੍ਹਾਂ ਉਬਾਲ ਕੇ ਘਰੋਂ ਚਹਾ ਬਣਾਕੇ ਥਰਮਸ ਵਿਚ ਪਾਕੇ ਲਿਆਉਂਦੇ ਸਨ ਜੇ ਕਿਤੇ ਮੂਡ ਖਰਾਬ ਵੀ ਹੋ ਜਾਂਦਾ ਸੀ ਤਾਂ ਲਕਸਮੀ ਕਾਂਤ ਜੀ ਨੂੰ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਦਾ ਵੱਲ ਆਉਂਦਾ ਸੀ ਤੇ ਉਹ ਚਾਹ ਪੀਣ ਵਾਸਤੇ ਬੇਨਤੀ
ਕਰਦੇ ਸਨ ਤੇ ਰਫੀL ਸਾਹਬ ਆਪਣੇ (ਸਾਲੇ ) ਸੇਕਟਰੀ ਜ਼ਹੀਰ ਨੂੰ ਚਾਹ ਲਿਆਉਣ ਵਾਸਤੇ ਕਹਿੰਦੇ ਸਨ ਤੇ ਸਾਰੇ ਚਾਹ ਪੀਕੇ ਚਾਹ ਦੀ ਤਾਰੀਫ਼ ਕਰਦੇ ਸਨ ਤੇ ਰਫੀL ਸਾਹਬ ਦਾ ਮੂਡ ਠੀਕ ਹੋ ਜਾਦਾ ਸੀ ਤੇ ਖੁਸ਼ ਹੋਕੇ ਪੁੱਛਦੇ ਸਨ ਤੁਹਾਨੂੰ ਚਾਹ ਚੰਗੀ ਲੱਗੀ । ੳਨ੍ਹਾਂ ਵਿਚ ਇਕ ਵੀ ਬੁਰਾਈ ਨਹੀਂ ਸੀ ਹਰ ਈਦ ਤੇ ਸਾਡੇ ਘਰ ਪਕਵਾਨ ਭੇਜਦੇ ਸਨ ।ਉਨ੍ਹਾਂ ਦੇ ਬਣਾਂਏ ਹੋਏ ਫਿਲਮ ਦੋਸਤੀ ਦੇ ਇਕ ਗੀਤ ਨੂੰ 1964 ਵਿਚ ਰਫੀL ਸਾਹਬ ਨੂੰ ਫਿਲਮ ਫੇਅਰ ਅਵਾਰਡ ਦੇ ਨਾਲ ਨੇਸ਼ਨਲ ਅਵਾਰਡ ਵੀ ਮਿਲਿਆ ਸੀ । ਪਿਆਰੇ ਲਾਲ ਜੀ ਨੇ ਕਿਹਾ ਕਿ ਰਫੀL ਸਾਹਬ ਵਕਤ ਤੋਂ ਪਹਿਲਾਂ ਹੀ ਚਲੇ ਗਏ 56 ਸਾਲ (55 ਸਾਲ-7 ਮਹੀਨੇ -7 ਦਿਨ ) ਦੀ ਕੋਈ ਉਮਰ ਹੂੰਦੀ ਰੁਖਸਤ ਹੋਣ ਦੀ ਰਫੀL ਸਾਹਬ ਨੇ ਲਕਸ਼ਮੀ ਕਾਂਤ –ਪਿਆਰੇ ਲਾਲ ਦੇ ਸੰਗੀਤ ਵਿਚ ਕੁਝ ਘੰਟੇ ਪਹਿਲਾਂ ਫਿਲਮ ਆਸ ਪਾਸ ਵਾਸਤੇ ਇਕ ਗੀਤ ਰਿਕਾਰਡ ਕੀਤਾ ਜਿਸਦੇ ਬੋਲ ਸਨ “ ਸ਼ਾਂਮ ਫ਼ਿਰ ਕਿਉਂ ਉਦਾਸ ਹੈ ਮੇਰੇ ਦੋਸਤ ।”
ਅਤੇ 31 ਜੁਲਾਈ 1980 ਨੂੰ 10-50 ਤੇ ਦਿਲ ਦਾ ਦੌਰਾ ਪੈ ਜਾਣ ਕਰਕੇ ਸਾਡਾ ਮਹਾਨ ਗਾਇਕ ਸਾਂਥੋਂ ਬਿੱਛੜ ਗਿਆ । ਉਨ੍ਹਾਂ ਦੀ ਮੌਤ ਬਾਰੇ ਸੁਣ ਕੇ ਸਾਰੀ ਫਿਲਮ ਨਗਰੀ ਵਿਚ ਸੌLਕ ਦੀ ਲਹਿਰ ਫੈਲ ਗਈ ਸਵਰਗੀ ਸ਼ੱਮੀ ਕਪੂਰ ਜੀ ਨੇ ਕਦੇ ਵੀ ਇਸ ਗੱਲ ਨੂੰ ਇਨਕਾਰ ਨਹੀਂ ਸੀ ਕੀਤਾ ਕਿ ਰਫ਼ੀ ਸਾਹਬ ਦੀ ਜਾਦੂਈ ਆਵਾਜ ਕਰਕੇ ਹੀ ਉਨ੍ਹਾਂ ਨੂੰ ਇੰਨੀ ਸ਼ੋਹਰਤ ਮਿਲੀ ਹੇ ਜਦਂਨ ਰਫ਼ੀ ਸਾਹਬ ਦੀ ਮੌਤ ਹੋਈ ਤਾਂ ਸ਼ੱਮੀ ਕਪੂਰ ਜੀ ਰਿਸ਼ੀਕੇਸ਼ ਵਿਚ ਸਨ ਤੇ ਖ਼ਬਰ ਸੁਣਕੇ ਉਨ੍ਹਾਂ ਨੂੰ ਬਹੁਤ ਸਦਮਾ ਪਹੁੰਚਿਆ ਤੇ ਕਹਿਣ ਲੱਗੇੱ ਮੇਰੀ ਤਾਂ ਆਵਾਜ ਹੀ ਚਲੀ ਗਈ । ਲਤਾ ਜੀ ਨੇ ਪੱਤਰਕਾਰਾਂ ਦੇ ਸਾਹਮਣੇ ਕਿਹਾ ਸੀ ਕਿ ਰਫ਼ੀ ਸਾਹਬ ਦੇ ਜਾਣ ਨਾਲ ਸੰਗੀਤ ਦਾ ਇਕ ਯੁਗ ਖਤਮ ਹੋ ਗਿਆ ਹੈ ।ਰਫੀL ਸਾਹਬ ਦੇ ਸਸਕਾਰ ਵਿਚ 10000 ਲੋਕ ਸ਼ਾਮਲ ਹੋਏ ਸਨ। ਸੋਨੂ ਨਿਗਮ,ਸਬੀਰ ਕੁਮਾਰ,ਅਤੇ ਮੋਹੱਮਦ ਅਜੀLਜ਼ ਨੇ ਰਫੀL ਸਾਹਬ ਦੇ ਸਟਾਇਲ ਵਿਚ ਗਾਕੇ ਆਪਣਾ ਨਾਂ ਕਮਾਇਆ ਹੈ ।
ਬਾਲ ਕਲਕਾਰ ਵਜੋਂ ਮਸ਼ਹੂਰ ਹੋਏ ਕਿਸ਼ਨ ਸਰਮਾਂ ਜੀ ਸਾਰੇ ਗਾਇਕ ਕਲਾਕਾਰਾਂ ਦੇ ਗੀਤ ਸਟੇਜ ਤੇ ਗਾਂੳੋਂਦੇ ਸਨ ਅਤੇ ਨਾਟਕ ਭੀ ਕਰਦੇ ਸਨ ਮੋਹੱਮਦ ਰਫ਼ੀ ਸਾਹਬ ਨਾਲ ਕਿਸ਼ਨ ਸ਼ਰਮਾ ਜੀ ਦੀ ਮੁਲਾਕਾਤ ਕੁਝ ਇਸ ਤਰ੍ਹਾਂ ਹੋਈ, ਹਾਸ ਰਸ ਕਲਾਕਾਰ ਜੋਨੀ ਵਿਸਕੀ ਨੇ ਰਫ਼ੀ ਸਾਹਬ ਦੇ ਪਰੋਗਰਾਮ ਵਾਸਤੇ ਸਟੇਜ ਸੰਭਾਲਣੀ ਸੀ ਪਰ ਕਿਸੇ ਕਾਰਣ ਕਰਕੇ ਉਹ ਨਹੀਂ ਸਨ ਆ ਸਕੇ ਮੇਰੇ ਗੁਰੂ ਪ੍ਰਸਿਧ ਕਵੀ ਰਾਧੇ ਸ਼ਿਆਮ ਸ਼ਰਮਾ ਜੀ ਨੈ ਅਧਿਕਾਰੀਆਂ ਨੂੰ ਮੇਰਾ ਨਾਂ ਦੇ ਦਿੱਤਾ ਤੇ ਉਹ ਇੰਨੀ ਜਲਦੀ ਹੋਰ ਕਿਸੇ ਸਟੇਜ ਸੈਕਟਰੀ ਦਾ ਇੰਤਜ਼ਾਮ ਨਹੀਂ ਸੀ ਕਰ ਸਕੇ ਤੇ ਮਜਬੂਰਨ ਰਫੀL ਸਾਹਬ ਨੂੰ ਹਾਂ ਕਰਨੀ ਪਈ ਅਧਿਕਾਰੀਆਂ ਨੇ ਮੈਨੂੰ ਜ਼ਹੀਰ ਸਾਹਬ ਨਾਲ ਮਿਲਵਾਇਆ ਤੇ ਉਹ ਮੈਨੂੰ ਰਫ਼ੀ ਸਾਹਬ ਕੋਲ ਲੈ ਗਏ ਤੇ ਰਫ਼ੀ ਸਾਹਬ ਨੇ ਮੁਸਕਰਾਕੇ ਇਸ਼ਾਰੇ ਨਾਲ ਮੈਨੂੰ ਬੈਠਣ ਵਾਸਤੇ ਕਿਹਾਂ ਮੈਂ ਹੈਰਾਨ ਸੀ ਕਿ ਜਿਨ੍ਹਾਂ ਦੇ ਗੀਤਾਂ ਦੀ ਮੈ ਨਕਲ ਕਰਦਾ ਰਿਹਾ ਹਾਂ ਉਹ ਮੇਰੇ ਸਾਹਮਣੇ ਬੈਠੇ ਹਨ ਤੇ ਉਨ੍ਹਾਂ ਦੇ ਪਰੋਗਰਾਮਾਂ ਵਿਚ ਸਟੇਜ ਸੰਭਾਲਣ ਦਾ ਮੌਕਾ ਮਿਲ ਰਿਹਾ ਹੈ । ਅਸੀਂ ਇਕ ਦੂਜੇ ਵੱਲ ਦੇਖ ਰਹੇ ਸੀ ਸ਼ਾਇਦ ਉਹ ਸੋਚ ਰਹੇ ਸੀ ਕਿ ਇਹ ਲੜਕਾ ਭਲਾ ਕੀ ਸਟੇਜ ਨੂੰ ਸੰਭਾਲੇਗਾ ਤੇ ਮੈਂ ਰੱਬ ਅਗੇ ਪ੍ਰਾਰਥਨਾ ਕਰ ਰਿਹਾ ਸੀ ਕਿ ਸਟੇਜ ਦਾ ਕੰਮ ਠੀਕ ਠਾਕ ਨਪੇਰੇ ਚੜ੍ਹ ਜਾਵੇ ਚਾਂਹ ਪੀLਦੇ ਵਕਤ ਭੀ ਉਹ ਕੁਝ ਨਹੀਂ ਬੋਲੇ ਪਰ ਜਦੋਂ ਮੈਂ ਜਾਣ ਦੀ ਇਜਾਜਤ ਮੰਗੀ ਤਾਂ ਕਹਿਣ ਲੱਗੇ ਸ਼ਰਮਾ ਸਾਹਬ ਹੁਣ ਸਭ ਤੁਹਾਡੇ ਤੇ ਛੱਡਿਆ ਬਸ ਪਰੋਗਰਾਮ ਨੂੰ ਸੰਭਾਲ ਲੈਣਾ ਅਤੇ ਪਰੋਗਰਾਮ ਦੀ ਵਿਉੋਂਤਬੰਦੀ ਬਾਰੇ ਕੋਈ ਗੱਲ ਨਾ ਹੋਈ ।
ਮੈ ਪਰੋਗਰਾਮ ਦੀ ਤਿਆਰੀ ਕੀਤੀ ਤੇ ਸਟੇਜ ਤੇ ਕੁਝ ਸ਼ੇਅਰ ਅਤੇ ਹਾਸੇ-ਮਜ਼ਾਕ ਦੀਆਂ ਗੱਲਾਂ ਕਰਦਾ ਰਿਹਾ ਰਫ਼ੀ ਸਾਹਬ ਦੇ ਤਾਂ ਕੀ ਕਹਿਣੇ ੳਨ੍ਹਾਂ ਨੇ ਤਾਂ ਪਰੋਗਰਾਮ ਵਿਚ ਚਾਰ ਚੱਨ ਲਗਾ ਦਿੱਤੇ ਸਨ ।ਪਰੋਗਰਾਮ ਖ਼ਤਮ ਹੋਣ ਤੋਂ ਬਾਅਦ ਮੈਂ ਜਾਣ ਲੱਗਿਆ ਤਾਂ ਇਕ ਲਿਫਾਫ਼ਾ ਦੇਕੇ ਮੈਨੂੰ ਗਲੇ ਲਗਾਉਂਦੇ ਰਫੀL ਸਾਹਬ ਕਹਿਣ ਲੱਗੇ ਵਾਹ ਸ਼ਰਮਾ ਸਾਹਬ ਤੂਸੀ ਤਾਂ ਕਮਾਲ ਕਰ ਦਿੱਤੀ, ਹੁਣੇ ਇਜਾਜਤ ਮੰਗ ਰਹੇ ਹੋ ਹਾਲੇ ਤਾਂ ਚਾਰ ਪਰੋਗਰਾਮ ਹੋਰ ਕਰਨੇ ਹਨ ਖੁLਦਾ ਤੁਹਾਨੂੰ ਬਹੁਤ ਤਰੱਕੀ ਦੇਵੇ ਕਹਿਕੇ ਉਨ੍ਹਾਂ ਨੇ ਢੇਰ ਸਾਰੀਆਂ ਦਵਾਂਵਾਂ ਦਿੱਤੀਆਂ । ਕਿਸ਼ਨ ਸ਼ਰਮਾਂ ਨੇ ਰਫ਼ੀ ਸਾਹਬ ਨਾਲ ਸਟੇਜ ਸੇਕਟਰੀ ਦਾ ਬਹੁਤ ਕੰਮ ਕੀਤਾ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਮੈ ੳੁੱਚੀ ਆਵਾਜ ਬੋਲਦਿਆਂ ਕਦੇ ਨਹੀਂ ਸੀ ਦੇਖਿਆ ਕਦੇ ਕਦੇ ਗੰਭੀਰ ਮਜ਼ਾਕ ਭੀ ਕਰ ਲੈਂਦੇ ਸਨ ਕਈ ਲੋਕਾਂ ਨੂੰ ਉਸ ਮਜ਼ਾਕ ਦੀ ਦੇਰ ਨਾਲ ਸਮਝਂ ਆਉੌਂਦੀ ਸੀ । ਰਫ਼ੀ ਸਾਹਬ ਦੀ ਮੋਤ ਤੋਂ ਬਾਅਦ ਕਿਸ਼ਨ ਸ਼ਰਮਾ ਜੀ ਨੇ ਮੁੰਬਈ ਨਗਰ ਪਾਲਿਕਾ ਨਾਲ ਜੱਦੋ ਜਹਿਦ ਕਰਕੇ ਬਾਂਦਰਾ ਦੇ ਇਕ ਚੋਰਾਹੇ ਦਾ ਨਾਂ ਪਦਮ ਸ਼ੀਰੀ ਮੋਹੱਮਦ ਰਫ਼ੀ ਚੋਂਕ ਰਖਵਾਇਆ ।
ਐਹਮਦਾ ਬਾਅਦ ਦੇ ਰਹਿਣ ਵਾਲੇ ਉਮੇਸ਼ ਮਖੀਜਾ ਜੀ ਜਹੜੇ ਰਫ਼ੀ ਸਾਹਬ ਦੀ ਮੌਤ ਤੋਂ ਬਾਅਦ ਰਫ਼ੀ ਜੀ ਦੇ ਫ਼ਨ ਬਣੇ ਸਨ, ਅਤੇ ਉਨ੍ਹਾਂ ਨੇ ਘਰ ਵਿਚ ਰਫ਼ੀ ਸਾਹਬ ਦਾ ਮੰਦਰ ਬਣਾ ਰੱਖਿਆ ਹੈ ਅਤੇ ਆਪਣੇ ਘਰ ਦਾ ਨਾਂ ਰਫ਼ੀ ਦਰਸ਼ਨ ਪਾਇਆ ਹੋਇਆ ਹੈ ਅਤੇ ਹਰ 24 ਦਿਸੰਬਰ ਨੂੰ ਰਫ਼ੀ ਸਾਹਬ ਦਾ ਜਨਮ ਦਿਨ ਮਣਾਉੌਦੇ ਹਨ ਉਨਂ੍ਹਾਂ ਨੇ ਮੰਦਰ ਵਿਚ ਗੀਤਾਂ ਤੋਂ ਲੈਕੇ ਫੋਟੂਆਂ ਅਤੇ ਰਫੀL ਸਾਹਬ ਨਾਲ ਸੰਬੰਧਿਤ ਹਰ ਚੀਜ ਰੱਖੀ ਹੋਈ ਹੈ । ਮੋਹੱਮਦ ਰਫ਼ੀ ਸਾਹਬ ਜਿੰਨੇ ਮਹਾਨ ਗਾਇਕ ਸਨ ਉਨੇ ਮਹਾਨ ਇਨਸਾਨ ਸਨ ਉਹ ਅਤੇ ੳਨ੍ਹਾਂ ਦੇ ਗੀਤ ਲੱਖਾਂ ਲੋਕਾਂ ਦੀਆਂ ਯਾਦਾਂ ਵਿਚ ਵਸਦੇ ਰਹਿਣਗੇ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly