ਸਮਾਜ ਵੀਕਲੀ ਯੂ ਕੇ
ਨਕੋਦਰ- ਅੱਜ ਮਿਤੀ 17 ਅਗਸਤ ਦਿਨ ਐਤਵਾਰ ਨੂੰ ਮੁਹੱਲਾ ਡਾ. ਅੰਬੇਡਕਰ ਨਗਰ (ਨਵੀ ਅਬਾਦੀ), ਨਕੋਦਰ ਵਿਖੇ ਮਿਸ਼ਾਲ ਯਾਤਰਾ ਪਹੁੰਚੀ ਹੈ। ਜੋ ਕਿ ਤਥਾਗਤ ਬੁੱਧ ਜੀ ਦੀ ਗਿਆਨ ਪ੍ਰਾਪਤ ਭੂਮੀ (ਬੋਧ ਗਯਾ) ਨੂੰ ਗੈਰ ਬੋਧਿਸਟਾਂ ਤੋਂ ਅਜਾਦ ਕਰਵਾਉਣ ਦਾ ਸੁਨੇਹਾ ਦੇਣ ਲਈ ਨਗਰ ਵਿਖੇ ਆਈ ਸੀ॥
ਇਹ ਮਿਸ਼ਾਲ ਰੈਲੀ ਪੂਰੇ ਭਾਰਤ ਵਿੱਚ ਬੋਧਿਸਟ ਭਾਈਚਾਰੇ ਵਲੋਂ ਕੱਢੀ ਜਾ ਰਹੀ ਹੈ ਅਤੇ ਪਿੰਡ-ਪਿੰਡ, ਨਗਰ-ਨਗਰ ਸਭ ਲੋਕਾਂ ਨੂੰ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਤਥਾਗਤ ਬੁੱਧ ਦੀ ਗਿਆਨ ਭੂਮੀ ਸਥਾਨ ਨੂੰ ਭਾਰਤ ਦੀਆਂ ਸਰਕਾਰਾਂ ਨੇ 1949 ਐਕਟ ਦੇ ਅਧੀਨ ਬ੍ਰਾਹਮਣਾਂ ਦੇ ਹਵਾਲੇ ਕੀਤਾ ਹੈ ਜਿਸ ਵਿੱਚ ਚਾਰ ਬੋਧਿਸਟ ਅਤੇ ਚਾਰ ਬ੍ਰਾਹਮਣ ਅਤੇ ਇੱਕ ਬੋਧ ਗਯਾ ਦਾ ਡਿਪਟੀ ਕਮੀਸਨਰ, ਜੋ ਕਿ ਸਿਰਫ ਹਿੰਦੂ ਹੀ ਹੋਵੇਗਾ। ਇਸ ਤਰ੍ਹਾਂ ਬ੍ਰਾਹਮਣਾਂ ਦੇ ਪੰਜ ਅਤੇ ਬੋਧਿਸਟਾਂ ਦੇ ਚਾਰ ਮੈਂਬਰ ਹੁੰਦੇ ਹਨ ਅਤੇ ਬਹੁਮਤ ਬ੍ਰਾਹਮਣ ਕੋਲ ਹੀ ਰਹਿੰਦਾ ਹੈ ਜੋ ਕਿ 1949 ਤੋਂ ਇਸੇ ਪ੍ਰਕਾਰ ਚਲਦਾ ਆਉਂਦਾ ਹੈ।
ਇਸ ਨੂੰ ਬਦਲਣ ਲਈ ਅਤੇ ਬੋਧ ਗਯਾ ਮਹਾਂ ਵਿਹਾਰ ਦਾ ਪੂਰਾ ਕੰਟਰੋਲ ਬੋਧਿਸਟ ਭਾਈਚਾਰੇ ਕੋਲ ਲਿਆਉਣ ਲਈ ਬੋਧ ਗਯਾ ਵਿਖੇ 12 ਫਰਵਰੀ 2025 ਤੋਂ ਧਰਨਾ ਚੱਲ ਰਿਹਾ ਹੈ, ਪਿਛਲੇ 12 ਸਾਲਾਂ ਤੋਂ ਮਾਨਯੋਗ ਸੁਪਰੀਮ ਕੋਰਟ ਵਿਖੇ ਕੇਸ਼ ਵੀ ਚੱਲ ਰਿਹਾ ਹੈ ਪਰ ਉਹ ਸਥਾਨ ਬੁਧਿਸਟਾਂ ਦੇ ਸਪੂਰਦ ਨਹੀਂ ਕੀਤਾ ਗਿਆ।
ਇਸ ਮਿਸ਼ਾਲ ਯਾਤਰਾ ਦੇ ਰਾਹੀ ਜਨ ਜਨ ਤੱਕ ਬੋਧਿਸਟ ਭਾਈਚਾਰੇ ਨਾਲ ਹੋ ਰਹੇ ਜੁਲਮ ਬਾਰੇ ਸੁਨੇਹਾ ਦੇਣ ਲਈ ਇਹ ਮਿਸ਼ਾਲ ਯਾਤਰਾ ਅਰੰਭੀ ਗਈ ਹੈ ਜਿਸ ਵਿੱਚ ਬੋਧਿਸਟ ਸਾਥੀ ਆਪਣੇ ਸਾਥੀਆਂ ਨੂੰ ਆਪਣਾ ਦੁੱਖ ਦੱਸ ਸਕਣ ਅਤੇ ਸਭ ਦਾ ਸਾਥ ਉਹਨਾਂ ਨੂੰ ਮਿਲੇ॥
ਬਾਬਾ ਸਾਹਿਬ ਜੀ ਦਾ ਸੁਪਨਾ ਭਾਰਤ ਨੂੰ ਬੋਧ ਮਈ ਕਰਨਾ ਸੀ.. ਇਸ ਲਈ ਇਹ ਸੁਨੇਹਾ ਬਾਬਾ ਸਾਹਿਬ ਜੀ ਦੇ ਸਮਾਜ ਤੱਕ ਪਹੁੰਚਾਉਣਾ ਅਤਿ ਜਰੂਰੀ ਹੈ॥ ਜੇਤਵਨ ਬੁੱਧ ਵਿਹਾਰ ਕਮੇਟੀ ਅਤੇ ਸਤਿਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਮੁਹੱਲਾਂ ਡਾ ਅੰਬੇਡਕਰ, ਨਕੋਦਰ ਦੇ ਸਾਥੀਆਂ ਨੇ ਮਿਸ਼ਾਲ ਯਾਤਰਾ ਲੈ ਕੇ ਆਏ ਭਿੱਖੂ ਸੰਘ ਅਤੇ ਉਪਾਸਕ ਸੰਘ ਦਾ ਸੁਵਾਗਤ ਕੀਤਾ ਅਤੇ ਉਹਨਾਂ ਦੇ ਦੁੱਖ ਦਰਦ ਭਰੇ ਵਿਚਾਰਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਅਸੀ ਸਭ ਸਾਥ ਹਾਂ॥ ਇਹ ਮਿਸਨ ਆਪਣਾ ਸਭ ਦਾ ਸਾਂਝਾ ਹੈ॥
ਕਮੇਟੀ ਮੈਂਬਰਾਂ ਨੇ ਸਮੂਹ ਮੁਹੱਲਾਂ ਨਿਵਾਸੀਆਂ ਦੇ ਸਹਿਯੋਗ ਨਾਲ ਆਏ ਹੋਏ ਸਾਥੀਆਂ ਲਈ ਚਾਹ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਸੀ ਅਤੇ ਮਿਸ਼ਾਲ ਯਾਤਰਾ ਲੈ ਕੇ ਆਏ ਹੋਏ ਸਾਥੀਆਂ ਨੂੰ ਦਾਨ ਦੇ ਕੇ ਸਹਿਯੋਗ ਵੀ ਕੀਤਾ॥
ਸਭ ਨੂੰ ਇਸ ਮਿਸ਼ਾਲ ਯਾਤਰਾ ਰਾਂਹੀ ਬੋਧ ਗਯਾ ਐਕਟ ਦੀ ਜਾਣਕਾਰੀ ਪ੍ਰਾਪਤ ਹੋਈ॥
ਜੇਤਵਨ ਬੁੱਧ ਵਿਹਾਰ ਕਮੇਟੀ ਨੇ ਅਤੇ ਸਤਿਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
ਜੈ ਭੀਮ ਨਮੋ ਬੁਧਾਏ





