HOME ਮੁਹੱਲਾ ਡਾ. ਅੰਬੇਡਕਰ ਨਗਰ ਨਕੋਦਰ ਵਿਖੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ...

ਮੁਹੱਲਾ ਡਾ. ਅੰਬੇਡਕਰ ਨਗਰ ਨਕੋਦਰ ਵਿਖੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ

1

ਸਮਾਜ ਵੀਕਲੀ ਯੂ ਕੇ

ਨਕੋਦਰ- 6 ਦਸੰਬਰ 2025 ਨੂੰ ਬਾਬਾ ਸਾਹਿਬ ਡਾਕਟਰ ਬੀ. ਅਰ. ਅੰਬੇਡਕਰ ਜੀ ਦਾ ਮਹਾਂ ਪ੍ਰੀ ਨਿਰਵਾਣ ਦਿਵਸ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਜੇਤਵਨ ਬੁੱਧ ਬਿਹਾਰ ਵਿਖੇ, ਜੇਤਵਨ ਵੈਲਫੇਅਰ ਕਮੇਟੀ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਮਨਾਇਆ ਗਿਆ। ਇਸ ਵਿੱਚ ਸਕੂਲੀ ਬੱਚਿਆਂ ਨੇ “ਪੰਚਸ਼ੀਲ ਕਲਾ ਮੰਚ” ਦੇ ਮਾਧਿਅਮ ਤੋਂ ਕੋਰੀਓਗ੍ਰਾਫੀ, ਕਵਿਤਾਵਾਂ ਤੇ ਨਾਟਕ ਰਾਹੀ ਲੋਕਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਜਾਣੂ ਕਰਵਾਇਆ। ਬਹੁਤ ਸਾਰੇ ਸਾਥੀ ਦੂਸਰੇ ਮੁਹੱਲਿਆਂ ਦੇ ਵਿੱਚੋਂ ਵੀ ਆਏ ਹੋਏ ਸਨ ਉਹਨਾਂ ਨੇ ਵੀ ਇਸ ਪ੍ਰੋਗਰਾਮ ਬੜੇ ਧਿਆਨ ਦੇ ਨਾਲ ਦੇਖਿਆ ਤੇ ਸੁਣਿਆ। ਤ੍ਰਿਸ਼ਰਣ, ਪੰਚਸ਼ੀਲ ਭੰਤੇ ਸੁਮਿਤਾ ਜੀ ਵੱਲੋਂ ਦੇਣ ਉਪਰੰਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਇਸ ਪ੍ਰੋਗਰਾਮ ਦੀ ਸਟੇਜ ਸੈਕਟਰੀ ਦੇ ਤੌਰ ਤੇ ਮਿਸ ਰੰਜਨਾ ਅਹੀਰ ਅਤੇ ਪੁਰਸ਼ੋਤਮ ਲਾਲ ਚੰਦਰ ਦੁਆਰਾ ਕੀਤੀ ਗਈ। ਇਹ ਕੋਰੀਓਗ੍ਰਾਫੀ ਤੇ ਨਾਟਕ ਰੰਜਨਾ ਅਹੀਰ ਅਤੇ ਹੇਮਤਾ ਚੰਦਰ ਦੁਆਰਾ ਤਿਆਰ ਕੀਤੇ ਗਏ ਇਹਨਾਂ ਦਾ ਸਾਧ ਸਹਿਯੋਗ ਪਰਸ਼ੋਤਮ ਲਾਲ ਚੰਦਰ ਦੁਆਰਾ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਡਾਕਟਰ ਅੰਬੇਡਕਰ ਨਗਰ ਨਕੋਦਰ ਅਤੇ ਬਾਬਾ ਮਲਾਵਾ ਰਾਮ ਸਕੂਲ ਨਕੋਦਰ ਦੇ ਬੱਚਿਆਂ ਨੇ ਖਾਸ ਤੌਰ ਤੇ ਹਿੱਸਾ ਲਿਆ ਇਸ ਵਿੱਚ ਕਾਰਤਿਕ ਰੱਤੂ ਨੇ ਔਰਤਾਂ ਦੀ ਦਾਸਤਾਂ ਦਰਸਾਉਂਦੀ ਹੋਈ ਕਵਿਤਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤੀ। 1500/ ਰੁਪਏ ਸਾਗਰ ਫਰਨੀਚਰ ਹਾਉਸ ਵਲੋਂ ਬੱਚਿਆ ਨੂੰ ਦੇ ਕੇ ਉਹਨਾਂ ਦਾ ਹੌਸਲਾ ਵਧਾਇਆ। ਆਖਰ ਵਿੱਚ ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਦੇ ਪ੍ਰਧਾਨ ਮਿਸਟਰ ਸੁਰਿੰਦਰ ਕੁਮਾਰ ਦੁਆਰਾ ਸਾਰਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਭੋਜਨ ਅਤੇ ਚਾਹ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

ਜੈ ਭੀਮ, ਨਮੋ ਬੁੱਧਾਏ, ਜੈ ਮੂਲ ਨਿਵਾਸੀ।
ਪ੍ਰਸ਼ੋਤਮ ਲਾਲ ਚੰਦਰ

Previous articleGlobal Solidarity Call to End State Militarization and Extrajudicial Killings in Resource-Rich Adivasi Regions in India
Next articleSAMAJ WEEKLY = 09/12/2025