ਮਹੱਲਾ ਕਲੀਨਿਕ ਦੇ ਨਾਲ ਨਾਲ ਮਹਿਤਪੁਰ ਦਾ ਮੁਢਲਾ ਸਿਹਤ ਕੇਂਦਰ ਸਾਰੀਆਂ ਸੇਵਾਵਾਂ ਰਖੇਗਾ ਪਹਿਲਾਂ ਵਾਂਗ ਜਾਰੀ  

ਸਰਕਾਰ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ -ਬੀਬੀ ਰਣਜੀਤ ਕੌਰ 
ਮਹਿਤਪੁਰ,31 ਜਨਵਰੀ (ਖਿੰਡਾ)-  ਹਮੇਸ਼ਾ ਚਰਚਾਂ ਦਾ ਵਿਸ਼ਾ ਰਿਹਾ ਮਹਿਤਪੁਰ ਦਾ ਮੁਢਲਾ ਸਿਹਤ ਕੇਂਦਰ ਹੁਣ ਮਹੱਲਾ ਕਲੀਨਿਕ ਦੀਆਂ ਸੇਵਾਵਾਂ ਵੀ ਦੇਣ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਇਨਚਾਰਜ ਬੀਬੀ ਰਣਜੀਤ ਕੌਰ ਪਤਨੀ ਮਰਹੂਮ ਰਤਨ ਸਿੰਘ ਕਾਕੜ ਕਲਾਂ ਨੇ ਦੱਸਿਆ ਕਿ ਇਲਾਕੇ ਦੀ ਚਿਰਾ ਤੋਂ ਮੰਗ ਸੀ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਚਲ ਰਹੀ ਪੰਜਾਬ ਸਰਕਾਰ ਆਪਣੀਆ ਗਰੰਟੀਆ ਵਿਚੋਂ ਪਬਲਿਕ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਮਹੱਲਾ ਕਲੀਨਿਕ ਦਵੇ । ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਤੇ ਇਲਾਕੇ ਦੀ ਤਰੱਕੀ ਲਈ ਬਹੁਤ ਜਲਦ ਮਹਿਤਪੁਰ ਸਿਹਤ ਕੇਂਦਰ ਵਿਚ ਮਹੱਲਾ ਕਲੀਨਿਕ ਆਪਣੀਆਂ ਸੇਵਾਵਾਂ ਨਾਲ ਪਬਲਿਕ ਦੀ ਸੇਵਾ ਕਰਦਾ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਹ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਹੱਲਾ ਕਲੀਨਿਕ ਬਣਨ ਨਾਲ ਮੁਢਲਾ ਸਿਹਤ ਕੇਂਦਰ ਮਹਿਤਪੁਰ ਦੀਆ ਸੇਵਾਵਾਂ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਲਈ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਕਿਸੇ ਕੀਮਤ ਤੇ ਮੁਢਲਾ ਸਿਹਤ ਕੇਂਦਰ ਮਹਿਤਪੁਰ ਦੀਆ ਸੇਵਾਵਾਂ ਬੰਦ ਨਹੀਂ ਹੋਣਗੀਆਂ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਪਹਿਲਾਂ ਨਾਲੋਂ ਵੀ ਵਧਕੇ  ਸੇਵਾਵਾਂ ਦਿੰਦਾ ਰਹੇਗਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲਾ ਸਿਹਤ ਕੇਂਦਰ ਮਹਿਤਪੁਰ ਵਿਚ ਜੱਚਾ ਬੱਚਾ, ਐਮ ਐਲ ਆਰ, ਟੈਸਟ, ਦਵਾਈਆਂ ਦੇ ਨਾਲ ਨਾਲ ਹੋਰ ਸਹੂਲਤਾਂ ਆਧੁਨਿਕ ਲੈਬੋਰਟਰੀ, ਐਕਸਰੇ, ਐਂਬੂਲੈਂਸ ਅਤੇ ਇਸ ਦੀ ਬਿਲਡਿੰਗ ਵਿਚ ਸੁਧਾਰ ਲਈ ਬਹੁਤ ਸਮਾਂ ਪਹਿਲਾਂ ਹੀ ਮਰਹੂਮ ਰਤਨ ਸਿੰਘ ਕਾਕੜ ਕਲਾਂ ਵੱਲੋਂ ਪੰਜਾਬ ਸਰਕਾਰ ਦੇ ਧਿਆਨ ਹਿਤ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁਢਲਾ ਸਿਹਤ ਕੇਂਦਰ ਮਹਿਤਪੁਰ ਦੀਆ ਸੇਵਾਵਾਂ ਦੇ ਨਾਲ ਨਾਲ ਮਹੱਲਾ ਕਲੀਨਿਕ ਮਹਿਤਪੁਰ ਵੀ ਇਲਾਕਾ ਨਿਵਾਸੀਆਂ ਨੂੰ ਫਰੀ ਦਵਾਈਆਂ, ਮੁਫ਼ਤ ਟੈਸਟ, ਦੀਆਂ ਸੇਵਾਵਾਂ ਦੇਣ ਜਾ ਰਿਹਾ ਹੈ। ਇਨ੍ਹਾਂ ਸੇਵਾਵਾਂ ਤੇ ਪਬਲਿਕ ਦਾ ਅਧਿਕਾਰ ਬਣਦਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਮਠਾੜੂ ਨੇ ਆਖਿਆ ਕਿ ਜੇਕਰ ਸਮਾਂ ਰਹਿੰਦਿਆਂ ਪਹਿਲੀਆਂ ਸਰਕਾਰਾਂ ਵੱਲੋਂ ਮੁਢਲਾ ਸਿਹਤ ਕੇਂਦਰ ਮਹਿਤਪੁਰ ਵੱਲ ਧਿਆਨ ਦਿੱਤਾ ਗਿਆ ਹੁੰਦਾ ਤਾਂ ਅੱਜ ਇਸ ਦੀ ਇਹ ਦੁਰਦਸ਼ਾ ਨਾ ਹੁੰਦੀ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਲੋਕਾ ਦੁਆਰਾ ਬਹੁਮਤ ਨਾਲ ਜਿਤਾਇਆ ਮੁੱਖ ਮੰਤਰੀ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣਾ ਚਾਉਦਾ ਹੋਵੇ ਤੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਸ ਚੰਗੇ ਕੰਮ ਤੇ ਵਿਰੋਧ ਦੀ  ਸਿਆਸਤ ਕੀਤੀ ਜਾ ਰਹੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਹ ਸਹੂਲਤਾਂ ਲੋਕਾਂ ਨੂੰ ਹਰ ਹਾਲਤ ਵਿਚ ਦਿਤੀਆਂ ਜਾਂਦੀਆਂ ਰਹਿਣਗੀਆਂ ਕਿਉਂਕਿ ਇਨ੍ਹਾਂ ਸਹੂਲਤਾਂ ਤੇ ਪਲਬਿਕ ਦਾ ਜਨਮ ਸਿੱਧ ਅਧਿਕਾਰ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

                                            https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -500
Next articleਪੁਸਤਕ ਸਮੀਖਿਆ ; ਕੁਦਰਤ ਕਾਰੀਗਰ ਹੈ (ਕਾਵਿ ਸੰਗ੍ਰਹਿ)