ਮੁਹਾਲੀ: ਨਸ਼ਾ ਤਸਕਰੀ ਮਾਮਲੇ ’ਚ ਮਜੀਠੀਆ ਅਦਾਲਤ ਅੱਗੇ ਪੇਸ਼

ਮੁਹਾਲੀ (ਸਮਾਜ ਵੀਕਲੀ):  ਨਸ਼ਾ ਤਸਕਰੀ ਮਾਮਲੇ ਵਿੱਚ ਅੱਜ ਇਥੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਹੋਣ ਵੇਲੇ ਮਜੀਠੀਆ ਨਾਲ ਸੀਨੀਅਰ ਵਕੀਲ ਐਡਵੋਕੇਟ ਚੀਮਾ ਅਤੇ ਐੱਚਐੱਸਧਨੋਆ ਵੀ ਮੌਜੂਦ ਸਨ। ਉਹ ਸਵੇਰੇ 10.30 ਵਜੇ ਕੋਰਟ ਕੰਪਲੈਕਸ ਪਹੁੰਚੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਦਾਲਤ ਵਿੱਚ ਆਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਲਿਕ ਦੀ ਪਿੱਠ ਉੱਤੇ ਆਏ ਗੱਠਜੋੜ ਵਿਚਲੇ ਭਾਈਵਾਲ
Next articleਰੂਸ ਵੱਲੋਂ ਯੂਕਰੇਨ ਖ਼ਿਲਾਫ਼ ਵਿਸ਼ੇਸ਼ ਫ਼ੌਜੀ ਅਪਰੇਸ਼ਨ ਸ਼ੁਰੂ: ਜੇ ਹੋਰ ਮੁਲਕਾਂ ਨੇ ਟੰਗ ਅੜਾਈ ਤਾਂ ਨਾਨੀ ਚੇਤੇ ਕਰਵਾ ਦਿਆਂਗੇ: ਪੁਤਿਨ