ਐੱਸਏਐੱਸ ਨਗਰ (ਮੁਹਾਲੀ) (ਸਮਾਜ ਵੀਕਲੀ): ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ਦੀ ਲੋਅ ਵਿੱਚ ਮੁਹਾਲੀ ਅਦਾਲਤ ਨੇ ਵੀਰਵਾਰ ਦੇਰ ਰਾਤ 2 ਵਜੇ ਦੇ ਕਰੀਬ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਿਹਾਅ ਕਰ ਦਿੱਤਾ। ਵਿਜੀਲੈਂਸ ਨੇ ਸੈਣੀ ਨੂੰ ਵੀਰਵਾਰ ਦੁਪਹਿਰੇ ਸਾਢੇ 12 ਵਜੇ ਦੇ ਕਰੀਬ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਉਹ ਦੇਰ ਰਾਤ 2 ਵਜੇ ਤੱਕ ਕੋਰਟ ਰੂਮ ਵਿੱਚ ਬੈਠਾ ਰਿਹਾ। ਰਾਤੀਂ ਦੋ ਵਜੇ ਮੁਹਾਲੀ ਕੋਰਟ ਦੇ ਜੱਜ ਨੇ ਹਾਈ ਕੋਰਟ ਦੇ 32 ਸਫ਼ਿਆਂ ਦੇ ਫੈਸਲੇ ਨੂੰ ਪੜ੍ਹਨ ਤੋਂ ਬਾਅਦ ਸਾਬਕਾ ਡੀਜੀਪੀ ਨੂੰ ਰਿਹਾਅ ਕਰਨ ਦਾ ਕਾਨੂੰਨੀ ਅਮਲ ਪੂਰਾ ਕੀਤਾ।
ਚੇਤੇ ਰਹੇ ਕਿ ਹਾਈ ਕੋਰਟ ਨੇ ਸੈਣੀ ਨੂੰ ਜ਼ਮਾਨਤ ਦੇਣ ਸਬੰਧੀ ਹੁਕਮ ਭਾਵੇਂ ਵੀਰਵਾਰ ਸ਼ਾਮ ਨੂੰ ਹੀ ਸੁਣਾ ਦਿੱਤਾ ਸੀ, ਪਰ ਫੈਸਲਾ ਲਿਖਣ ਅਤੇ ਹਾਈ ਕੋਰਟ ਦੇ ਤਾਜ਼ਾ ਹੁਕਮਾਂ ਦੀ ਕਾਪੀ ਮੁਹਾਲੀ ਪੁੱਜਣ ਤੱਕ ਅੱਧੀ ਰਾਤ ਹੋ ਗਈ। ਇਸ ਤਰ੍ਹਾਂ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਮਿਲਣ ਤੱਕ ਸੈਣੀ ਨੂੰ ਲਗਾਤਾਰ 14 ਘੰਟੇ ਮੁਹਾਲੀ ਕੋਰਟ ਵਿੱਚ ਬੈਠਣਾ ਪਿਆ। ਇਸ ਮਗਰੋਂ ਉਹ ਆਪਣੀ ਬੁਲੇਟ ਪਰੂਫ਼ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਪਹੁੰਚੇ। ਜ਼ਮਾਨਤ ਮਿਲਣ ਮਗਰੋਂ ਉਨ੍ਹਾਂ ਦੀ ਜ਼ੈੱਡ ਪਲੱਸ ਸੁਰੱਖਿਆ ਪਹਿਲਾਂ ਵਾਂਗ ਬਹਾਲ ਕਰ ਦਿੱਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly