ਅਮਿੱਟ ਪੈੜਾਂ ਛੱਡ ਗਈ ਪੁੰਗਰਦੇ ਹਰਫ਼ ਵੱਲੋਂ ਕਰਵਾਈ ਗਈ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਕਾਵਿ ਮਹਿਫ਼ਲ 

ਚੰਡੀਗੜ੍ਹ,18 ਜੁਲਾਈ ( ਗੁਰਬਿੰਦਰ ਸਿੰਘ ਰੋਮੀ/ਅੰਜੂ ਅਮਨਦੀਪ ਗਰੋਵਰ): ਐਤਵਾਰ ਨੂੰ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਸੰਸਥਾਪਕ ਰਮਨਦੀਪ ਕੌਰ ਰੰਮੀ ਦੀ ਯੋਗ ਅਗਵਾਈ ਵਿੱਚ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜੋ ਕਿ ਸੰਸਥਾ ਦੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਅਤੇ ਲਹਿੰਦੇ ਪੰਜਾਬ ਤੋਂ ਵਿਸ਼ਵ ਪ੍ਰਸਿੱਧ ਸ਼ਾਇਰਾ ਨੌਸ਼ੀਨ ਹੁਸੈਨ ਨੋਸ਼ੀ ਦੇ ਸੁਹਿਰਦ ਤਾਲਮੇਲ ਸਦਕਾ ਯਾਦਗਾਰੀ ਹੋ ਨਿੱਬੜਿਆ। ਜਿਸ ਦੌਰਾਨ ਦੋਹਾਂ ਪੰਜਾਬਾਂ ਦੇ ਨਾਮਵਰ ਸ਼ਾਇਰਾਂ ਸਦੀਕ ਫਿਦਾ, ਹਾਫ਼ਿਜ਼ ਅਬਦੁਲ ਗੱਫਰ ਵਜ਼ੀਦ, ਇਮਰਾਨ ਸਾਗਰ, ਮਹਿਮੂਦ ਆਸੀ, ਡਾ. ਸਤਿੰਦਰਜੀਤ ਕੌਰ ਬੁੱਟਰ, ਪ੍ਰੀਤਮਾ ਦਿੱਲੀ,  ਪ੍ਰੋ. ਕੇਵਲਜੀਤ ਸਿੰਘ ਕੰਵਲ, ਦਵਿੰਦਰ ਖੁਸ਼ ਧਾਲੀਵਾਲ ਤੇ ਲੱਕੀ ਕਮਲ ਨੇ  ਉਚੇਚੇ ਤੌਰ ‘ਤੇ  ਸ਼ਿਰਕਤ ਕਰਕੇ ਬਾਕਮਾਲ ਤੇ ਲਾਮਿਸਾਲ ਪੇਸ਼ਕਾਰੀਆਂ ਨਾਲ਼ ਖੂਬ ਵਾਹ ਵਾਹ ਖੱਟੀ।
ਮਹਿਫ਼ਲ ਵਿੱਚ ਹਰਮੀਤ ਕੌਰ ਮੀਤ, ਅੰਜੂ ਅਮਨਦੀਪ ਗਰੋਵਰ, ਡਾ. ਗੁਰਸ਼ਰਨ ਸਿੰਘ ਸੋਹਲ ਅਤੇ ਹੋਰ ਸਾਰੇ ਪ੍ਰਬੰਧਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੰਚ ਅਤੇ ਸਾਂਝੇ ਪੰਜਾਬ ਦੇ ਸ਼ਾਇਰਾਂ ਵਿੱਚ ਅਥਾਹ  ਪਿਆਰ ,ਮੁਹੱਬਤ ਤੇ ਇਤਫ਼ਾਕ ਵੇਖਦੇ ਹੋਏ ਪ੍ਰਬੰਧਕਾਂ ਵੱਲੋਂ ਸਾਂਝੇ ਪੰਜਾਬ ਦਿਆਂ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਛਾਪਣ ਦਾ ਫ਼ੈਸਲਾ ਲਿਆ ਗਿਆ। ਮੰਚ ਦੇ ਚੇਅਰਮੈਨ ਬਲਿਹਾਰ ਲੇਲ੍ਹ ਨੇ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਸਹਿਯੋਗ ਦਿੰਦੇ ਹੋਏ  ਦੇਸ਼ਾਂ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸਰੋਤਿਆਂ ਦੇ ਸਨਮੁੱਖ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸਰੋਤਿਆਂ ਨੇ ਫੇਸਬੁੱਕ ਤੇ ਯੂ-ਟਿਊਬ ਦੇ ਮਾਧਿਅਮ ਰਾਹੀਂ ਇਸ ਕਵੀ ਦਰਬਾਰ ਨੂੰ ਮਾਣਦੇ ਹੋਏ ਭਰਪੂਰ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰਾ ਨੋਸ਼ੀਨ ਹੁਸੈਨ ਨੌਸ਼ੀ ਨੇ ਬਹੁਤ ਹੀ ਖੂਬਸੂਰਤੀ ਨਾਲ਼ ਨਿਭਾਈ। “ਇਹ ਪਿਆਰ ਤੇ ਮੁਹੱਬਤ ਦੀਆਂ ਮਹਿਫ਼ਲਾਂ ਇਸ ਤਰਾਂ ਹੀ ਸਜਦੀਆਂ ਰਹਿਣ” ਦੇ ਵਾਅਦੇ ਨਾਲ਼ ਸਾਰੇ ਹੀ ਸ਼ਾਇਰਾ ਨੇ ਭਰੇ ਮਨ ਨਾਲ ਇਕ ਦੂਜੇ ਨੂੰ ਅਲਵਿਦਾ ਕਹੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNow Mukhtar’s land to be used to build houses for the poor
Next article47 kids make miraculous escape as Jaipur hospital ICU catches fire