(ਸਮਾਜ ਵੀਕਲੀ)
ਮੋਹ ਦੀਆਂ ਤੰਦਾਂ, ਖਿੱਚ ਦੇ ਧਾਗੇ,
ਪਹੁੰਚੀਆਂ ਧੀਆਂ ਬਾਬਲ ਦੁਆਰ।
ਜੁਗੋ-ਜੁਗ ਵੱਸੇ ਇਹ ਵਿਹੜਾ,
ਸਦਾ ਹੀ ਖਿੜੀ ਰਹੇ ਗੁਲਜ਼ਾਰ।
ਬੈਠ ਵੇ ਵੀਰਾ, ਰੱਜ-ਰੱਜ ਤੱਕਾਂ,
ਦਿਲ ਦੀ ਭੁੱਖ ਲਵਾਂ ਉਤਾਰ।
ਵੀਰੇ ਨਾਨਕ ਝੱਟ ਨਾ ਲਾਇਆ,
ਆਣ ਖੜ੍ਹਾ ਸੁਣ ਅਰਜ਼ -ਪੁਕਾਰ।
ਆਂਦਰਾਂ ਵਾਲੇ ਸਾਕ ਨੇ ਗੂੜ੍ਹੇ,
ਨਾ ਤੋੜਿਆਂ ਟੁੱਟਦੇ, ਨਾਂ ਬਣਦੇ ਭਾਰ।
ਹੱਸੇ-ਵੱਸੇ ਬਾਬਲ ਵਿਹੜਾ,
ਧੀਆਂ ਰਹਿੰਦੀਆਂ ਅਰਜ਼ ਗੁਜਾਰ।
ਸਦਾ ਹੀ ਆਵਣ ਠੰਡੀਆਂ ਛਾਵਾਂ,
ਸਦਾ ਹੀ ਖੁੱਲ੍ਹੇ ਰਹਿਣ ਦੁਆਰ।
ਮੋਹ ਦੀਆਂ ਤੰਦਾਂ, ਖਿੱਚ ਦੇ ਧਾਗੇ,
ਧੀਆਂ ਆ ਗਈਆਂ,ਬਾਬਲ ਦੁਆਰ।
ਸਤਨਾਮ ਕੌਰ ਤੁਗਲਵਾਲਾ