ਮੋਗਾ: ਫੈਕਟਰੀ ’ਚੋਂ ਮਜ਼ਦੂਰੀ ਕਰਕੇ ਪਰਤ ਰਹੀ ਔਰਤ ਨਾਲ ਸਮੂਹਿਕ ਜਬਰ ਜਨਾਹ

ਮੋਗਾ (ਸਮਾਜ ਵੀਕਲੀ):  ਥਾਣਾ ਨਿਹਾਲ ਸਿੰਘ ਵਾਲਾ ਵਿੱਚ ਅੱਜ ਜਬਰ ਜਨਾਹ ਦੋ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ ਇੱਕ ਮਾਮਲਾ ਫ਼ੈਕਟਰੀ ’ਚੋਂ ਮਜ਼ਦੂਰੀ ਕਰਕੇ ਪਰਤ ਰਹੀ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਹੈ। ਪੁਲੀਸ ਮੁਤਾਬਕ ਪੀੜਤ ਔਰਤ ਲੁਧਿਆਣਾ ਜ਼ਿਲ੍ਹੇ ’ਚ ਕਿਸੇ ਫੈਕਟਰੀ ਵਿੱਚ ਮਜ਼ਦੂਰੀ ਕਰਦੀ ਹੈ। ਉਹ ਬੀਤੀ 15 ਅਕਤੂਬਰ ਨੂੰ ਫੈਕਟਰੀ ਵਿੱਚ ਕੰਮ ਕਰਦੇ ਸਾਥੀ ਨਾਲ ਸਾਈਕਲ ਉੱਤੇ ਪਿੰਡ ਹਿਮੰਤਪੁਰਾ ਤੋਂ ਮੰਡੀ ਨਿਹਾਲ ਸਿੰਘ ਵਾਲਾ ਨੂੰ ਆ ਰਹੇ ਸਨ ਤਾਂ ਰਾਤ ਕਰੀਬ 7.30 ਵਜੇ 2 ਵਿਅਕਤੀ ਮੋਟਰਸਾਈਕਲ ਤੇ ਦੋ ਵਿਅਕਤੀ ਸਾਈਕਲ ’ਤੇ ਸਵਾਰ ਹੋ ਕੇ ਆਏ।

ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਅਤੇ ਆਪਣੇ ਨਾਲ ਮੋਟਰਸਾਇਕਲ ’ਤੇ ਔਰਤ ਨੂੰ ਬਿਠਾ ਕੇ ਕਿਸੇ ਜਗ੍ਹਾ ਪਰ ਲੈ ਗਏ, ਜਿਥੇ ਇੱਕ ਹੋਰ ਵਿਅਕਤੀ ਮੋਟਰਸਾਈਕਲ ’ਤੇ ਆਇਆ। ਮੁਲਜ਼ਮਾਂ ਨੇ ਉਸ ਦੇ ਸਾਥੀ ਨੂੰ ਜ਼ਿਆਦਾ ਸ਼ਰਾਬ ਪਿਆ ਦਿੱਤੀ ਅਤੇ ਤਿੰਨ ਵਿਅਕਤੀਆਂ ਨੇ ਔਰਤ ਨਾਲ ਸਮੂਹਿਕ ਜਬਰ ਜਨਾਹ ਕੀਤਾ। ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਪੀੜਤ ਦੀ ਸ਼ਿਕਾਇਤ ਉੱਤੇ ਅਣਪਛਾਤੇ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਧ ਪ੍ਰਦੇਸ਼: ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ
Next articleLet’s give govt credit: Tharoor on 100 cr vaccination